Showing posts with label *ਹਰਿੰਦਰ ਭੁੱਲਰ. Show all posts
Showing posts with label *ਹਰਿੰਦਰ ਭੁੱਲਰ. Show all posts

ਨਿੱਕੇ ਜਿਹੇ ਸਰੀਰ 'ਚ ਕਈ ਕਲਾਵਾਂ ਸਾਂਭੀ ਬੈਠਾ ਹੈ- ਰਾਣਾ ਰਣਵੀਰ

ਰਾਣਾ ਰਣਵੀਰ ਸਮੂਹ ਪੰਜਾਬੀਆਂ ਲਈ ਟੈਲੀਵਿਜ਼ਨ ਅਤੇ ਫ਼ਿਲਮਾਂ ਵਿੱਚ ਹਾਸੇ ਦੀਆਂ ਫ਼ੁਹਾਰਾਂ ਛੱੱਡਣ ਦਾ ਸੂਚਕ ਹੈ ਪਰ ਉਸ ਨੂੰ ਸਿਰਫ਼ ਇਸ ਦਾਇਰੇ ਵਿੱਚ ਹੀ ਕੈਦ ਕਰ ਦੇਣਾ ਮੇਰੀ ਜਾਚੇ ਉਸਦੀ ਬਹੁ-ਪੱਖੀ ਪ੍ਰਤਿਭਾ ਨਾਲ ਅਨਿਆਂ ਕਰਨਾ ਹੋਵੇਗਾ। ਉਹ ਇੱਕੋ ਵੇਲੇ ਇੱਕ ਸੁਲਝਿਆ ਹੋਇਆ ਅਦਾਕਾਰ, ਰੰਗਕਰਮੀ, ਹਾਜ਼ਰ ਜਵਾਬ ਮੰਚ ਸੰਚਾਲਕ, ਇੱਕ ਹੰਢਿਆ ਹੋਇਆ ਲੇਖਕ ਅਤੇ ਸਾਹਿਤ ਨੂੰ ਰੱਜਵਾਂ ਪਿਆਰ ਕਰਨ ਵਾਲਾ ਸ਼ਖਸ ਹੈ। ਸਭ ਤੋਂ ਪਹਿਲਾਂ ਜੇਕਰ ਉਸਦੇ ਅਦਾਕਾਰੀ ਪੱਖ ਦੀ ਗੱਲ ਕਰੀਏ ਤਾਂ ਇਹ ਉਸਦੀ ਐਨੇ ਵਰ੍ਹਿਆਂ ਦੀ ਘਾਲਣਾ ਦਾ ਹੀ ਨਤੀਜਾ ਹੈ ਕਿ ਮੌਜੂਦਾ ਸਮੇਂ ਵਿੱਚ ਜੇਕਰ ਕੋਈ ਫ਼ਿਲਮਸਾਜ਼ ਪੰਜਾਬੀ ਫ਼ਿਲਮ ਬਣਾਉਣ ਦੀ ਕਲਪਨਾ ਵੀ

'ਮੇਲ ਕਰਾ ਦੇ ਰੱਬਾ' ਤੋਂ ਬਾਅਦ ਸਰੋਤਿਆਂ ਨੂੰ ਮਿਲਣ ਆ ਰਿਹੈ--ਦੇਸੀ ਰੌਕ ਸਟਾਰ

ਲੇਖਕ-ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਗਿੱਪੀ ਗਰੇਵਾਲ ਸੰਗੀਤਕ ਸੂਝ-ਬੂਝ ਰੱਖਣ ਵਾਲਾ ਇੱਕ ਅਜਿਹਾ ਗਾਇਕ ਹੈ ਜਿਸ 'ਤੇ ਕਿਸਮਤ ਪੂਰੀ ਤਰਾਂ ਮਿਹਰਬਾਨ ਹੈ। ਅੱਜ ਤੋਂ ੬ ਕੁ ਵਰ੍ਹੇ ਪਹਿਲਾਂ ਸਭ ਹੱਟੀਆਂ-ਭੱਠੀਆਂ 'ਤੇ ਵੱਜਿਆ ਉਸਦਾ ਗੀਤ 'ਪਾਵੇਂ ਫ਼ੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ 'ਤੇ ਪਾ ਦੇ ਮੋਰਨੀ' ਲਗਭਗ ਹਰ ਪੰਜਾਬੀ ਦੇ ਕੰਨਾਂ ਲਈ ਨਾ ਸਿਰਫ਼ ਜਾਣਿਆਂ ਪਹਿਚਾਣਿਆਂ ਗੀਤ ਹੈ ਬਲਕਿ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਵਾਰ ਮਾਣਿਆ ਜਾਣ ਵਾਲਾ ਗੀਤ ਹੈ। ਇਹ ਉਹ ਗੀਤ ਸੀ ਜਿਸਨੇ ਲੁਧਿਆਣੇ

ਪੰਜਾਬੀ ਗਾਇਕੀ ਦੀ ਇੱਕ ਸੁਰੀਲੀ ਸੁਰ- ਵਿੱਕੀ ਸੰਧੂ

ਲੇਖਕ-ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਿੱਤ ਨਵੀਆਂ ਸੁਰਾਂ ਦਾ ਆਗਮਨ ਹੋ ਰਿਹਾ ਹੈ। ਇਹਨਾਂ ਵਿੱਚੋਂ ਕੁਝ ਇੱਕ ਆਪਣੀ ਕਲਾ ਸਦਕਾ ਇਸ ਖੇਤਰ ਵਿੱਚ ਲੰਬੇ ਸਮੇਂ ਲਈ ਟਿਕਦੇ ਹਨ ਤੇ ਬਾਕੀ ਆਪਣੀ ਪਹਿਲੀ ਜਾਂ ਦੂਜੀ ਟੇਪ ਨਾਲ ਹਾਜ਼ਰੀ ਲਗਵਾ ਕੇ ਸਦੀਵੀ ਇਸ ਖੇਤਰ ਵਿੱਚੋਂ ਬਾਹਰ ਹੋ ਜਾਂਦੇ ਹਨ।
ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਦੇ ਨੇੜੇ ਪੈਂਦੇ ਪਿੰਡ ਝੋਕ ਟਹਿਲ ਸਿੰਘ ਦੇ ਜੰਮਪਲ ਗਾਇਕ ਵਿੱਕੀ ਸੰਧੂ ਦੀ ਵੀ ਗਿਣਤੀ ਵੀ ਅਜਿਹੇ ਹੀ ਗਾਇਕਾਂ ਵਿੱਚ ਹੁੰਦੀ ਹੈ ਜੋ ਇਸ ਖੇਤਰ ਵਿੱਚ ਲੰਬਾ ਸਮਾਂ ਟਿਕਣ ਦਾ ਮਾਦਾ ਲੈ ਕੇ ਆਏ ਹਨ। ਸਰਦਾਰ ਹਰਜਿੰਦਰ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਪਰਮਪਾਲ ਕੌਰ ਦੇ ਹੋਣਹਾਰ ਫ਼ਰਜ਼ੰਦ ਵਿੱਕੀ ਨੇ ਇਸ ਖੇਤਰ ਵਿੱਚ ਸੰਨ 2007 ਵਿੱਚ ਆਈ ਟੇਪ 'ਖ਼ਵਾਬ' ਨਾਲ

3 ਸਤੰਬਰ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋਵੇਗੀ 'ਛੇਵਾਂ ਦਰਿਆ'

ਲੇਖਕ-ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਪੰਜਾਬੀ ਫ਼ਿਲਮ ਸਨਅਤ ਵਿੱਚ ਬਹੁਤ ਘੱਟ ਅਜਿਹੀਆਂ ਔਰਤਾਂ ਹਨ ਜੋ ਹੀਰੋਇਨ ਬਣਨ ਤੋਂ ਬਿਨਾਂ ਪਰਦੇ ਦੇ ਪਿੱਛੇ ਰਹਿ ਕੇ ਕਿਸੇ ਫ਼ਿਲਮ ਦਾ ਨਿਰਮਾਣ ਕਰਨਾ ਲੋਚਦੀਆਂ ਹੋਣ। ਹਰਮਨ ਪਿਆਰੇ ਗਾਇਕ ਗੁਰਦਾਸ ਮਾਨ ਦੀ ਪਤਨੀ ਸ੍ਰੀਮਤੀ ਮਨਜੀਤ ਮਾਨ (ਜੋ ਕਿ ਪਹਿਲਾਂ ਇੱਕ ਅਭਿਨੇਤਰੀ ਰਹਿ ਚੁੱਕੀ ਹੈ ਅਤੇ ਹੁਣ ਵੀ ਉਹ ਸਿਰਫ਼ ਗੁਰਦਾਸ ਮਾਨ ਦੀਆਂ ਫ਼ਿਲਮਾਂ ਦਾ ਹੀ ਨਿਰਮਾਣ ਨਿਰਦੇਸ਼ਨ ਕਰਦੀ ਹੈ) ਤੋਂ ਬਾਅਦ ਬਿਨਾਂ ਕਿਸੇ ਫ਼ਿਲਮੀ ਸਹਾਰੇ ਦੇ ਇੱਕ ਹੋਰ ਨਾਂ ਪੰਜਾਬੀ ਫ਼ਿਲਮਾਂ ਦੇ ਅੰਬਰ 'ਤੇ ਚਮਕਣ ਜਾ ਰਿਹਾ ਹੈ ਜਿਸਨੇ ਇੱਕੋ ਵੇਲੇ ਨਿਰਮਾਣ, ਨਿਰਦੇਸ਼ਨ ਅਤੇ ਫ਼ਿਲਮ ਲੇਖਣ ਦੇ ਖੇਤਰ ਵਿੱਚ ਪੈਰ ਪਾਇਆ ਹੈ। ਇਹ ਦ੍ਰਿੜ ਇਰਾਦੇ ਵਾਲੀ ਮਜ਼ਬੂਤ ਔਰਤ ਹੈ ਇਸ਼ ਅਮਿਤੋਜ ਕੌਰ ਜਿਸਨੇ ਨੂਰ ਨਿਸ਼ਾਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਆਪਣੀ ਫ਼ਿਲਮ 'ਛੇਵਾਂ ਦਰਿਆ' 3 ਸਤੰਬਰ ਨੂੰ

ਕੁੰਢੀਆਂ ਦੇ ਸਿੰਙ ਫਸ'ਗੇ... 27 ਅਗਸਤ ਨੂੰ ਗੁਰਦਾਸ ਮਾਨ ਤੇ ਮਿਸ ਪੂਜਾ 'ਚ ਹੋਵੇਗਾ ਭੇੜ

ਲੇਖਕ-ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਇੱਕ ਬੜੀ ਪੁਰਾਣੀ ਕਹਾਵਤ 'ਕੁੰਢੀਆਂ ਦੇ ਸਿੰਙ ਫਸ'ਗੇ ਕੋਈ ਨਿੱਤਰੂ ਵੜੇਵੇਂ ਖਾਣੀ' ਅਨੁਸਾਰ ਆਗਾਮੀ 27 ਅਗਸਤ ਨੂੰ ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਅਤੇ ਚਰਚਿਤ ਗਾਇਕਾ ਮਿਸ ਪੂਜਾ ਮੁਕਾਬਲੇ ਲਈ ਆਹਮੋ-ਸਾਹਮਣੇ ਹੋ ਰਹੇ ਹਨ। ਇੱਕ ਪਾਸੇ ਉਹ ਗਾਇਕ ਹੈ ਜੋ ਵਰ੍ਹਿਆਂ ਤੋਂ ਆਪਣੀ ਗਾਇਕੀ, ਲੇਖਣੀ ਅਤੇ ਅਦਾਕਾਰੀ ਸਦਕਾ ਲੋਕ-ਮਨਾਂ 'ਤੇ ਰਾਜ ਕਰ ਰਿਹਾ ਹੈ ਤੇ ਦੂਜੇ ਪਾਸੇ ਉਹ ਗਾਇਕਾ ਹੈ ਜੋ ਥੋੜ੍ਹੇ ਅਰਸੇ ਵਿੱਚ ਹੀ ਹਰ ਪੰਜਾਬੀ ਦੇ ਦਿਲੋ ਦਿਮਾਗ 'ਤੇ ਬੁਰੀ ਤਰਾਂ ਛਾਅ ਚੁੱਕੀ ਹੈ। ਇਹ ਮੁਕਾਬਲਾ ਹੋਣ ਜਾ ਰਿਹਾ ਹੈ ਗੁਰਦਾਸ ਮਾਨ ਅਭਿਨੀਤ ਫ਼ਿਲਮ 'ਚੱਕ ਜਵਾਨਾਂ' ਅਤੇ ਮਿਸ ਪੂਜਾ

ਪੱਗਾਂ ਦੀ ਗੱਲ ਕਰਨ ਵਾਲੀ ਅਕਾਲੀ ਸਰਕਾਰ ਦੇ ਮੁੱਖ-ਮੰਤਰੀ ਦੀ ਮੌਜੂਦਗੀ ਵਿੱਚ ਪੁਲਿਸ ਨੇ ਅਧਿਆਪਕਾਂ ਦੀਆਂ ਪੱਗਾਂ ਲਾਹੀਆਂ

ਫ਼ਿਰੋਜ਼ਪੁਰ 14 ਅਗਸਤ (ਹਰਿੰਦਰ ਭੁੱਲਰ) ਈ.ਟੀ.ਟੀ ਅਧਿਆਪਕ ਯੂਨੀਅਨ ਜ਼ਿਲਾ ਫ਼ਿਰੋਜ਼ਪੁਰ ਦੇ ਪ੍ਰਧਾਨ ਜਸਵੰਤ ਸੈਣੀ ਅਤੇ ਮਾਲਵਾ ਜ਼ੋਨ ਦੇ ਪ੍ਰ੍ਧਾਨ ਸੰਜੀਵ ਨਾਰੰਗ ਦੀ ਅਗਵਾਈ ਹੇਠ 500 ਦੇ ਕਰੀਬ ਜੁਝਾਰੂ ਅਧਿਆਪਕਾਂ ਨੇ ਯੂਨੀਅਨ ਦੇ ਐਲਾਨ ਅਨੁਸਾਰ ਅੱਜ ਸਥਾਨਕ ਦਾਣਾ ਮੰਡੀ ਵਿੱਚ ਮੁੱਖ-ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ। ਭਾਰੀ ਪੁਲਿਸ ਫੋਰਸ ਅਤੇ ਖੁਫ਼ੀਆ ਤੰਤਰ ਨੂੰ ਚਕਮਾ ਦਿੰਦੇ ਹੋਏ ਅਧਿਆਪਕ ਪੰਡਾਲ ਵਿੱਚ ਵੱਖ-ਵੱਖ ਥਾਵਾਂ 'ਤੇ ਬੈਠ ਗਏ ਅਤੇ ਜਿਉਂ ਹੀ ਮੁੱਖ-ਮੰਤਰੀ ਸਟੇਜ ਤੋਂ ਬੋਲਣ ਲੱਗੇ ਤਾਂ ਜਥਿਆਂ ਦੇ ਰੂਪ ਵਿੱਚ ਅਧਿਆਪਕਾਂ ਨੇ ਸਰਕਾਰ ਵਿਰੋਧੀ ਨਾਹਰੇ ਮਾਰਨੇ ਸ਼ੁਰੂ ਕਰ ਦਿੱਤੇ। ਈ.ਟੀ.ਟੀ

ਨੌਜਵਾਨ ਪੀੜ੍ਹੀ ਨੂੰ ਉਸਾਰੂ ਸੇਧ ਦਿੰਦੀ ਹੈ-ਗੁਰਦਾਸ ਮਾਨ ਦੀ ਫ਼ਿਲਮ 'ਚੱਕ ਜਵਾਨਾਂ'

ਲੇਖਕ-ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਨਸ਼ਿਆਂ ਦੀ ਦਲਦਲ ਵਿੱਚ ਫਸੀ ਨੌਜਵਾਨ ਪੀੜ੍ਹੀ ਨੂੰ ਉਸਾਰੂ ਸੇਧ ਦਿੰਦੀ ਬਿੱਗ ਫ਼ਿਲਮਜ਼ ਦੀ ਪੇਸ਼ਕਸ਼ ਗੁਰਦਾਸ ਮਾਨ ਅਭਿਨੀਤ ਫ਼ਿਲਮ 'ਚੱਕ ਜਵਾਨਾਂ' ਵੀ ਉਹਨਾਂ ਫ਼ਿਲਮਾਂ ਵਿੱਚ ਸ਼ਾਮਿਲ ਹੈ ਜਿਸਨੂੰ ਦੇਖਣ ਲਈ ਦਰਸ਼ਕਾਂ ਵਿੱਚ ਉਤਸੁਕਤਾ ਹੈ। ਪ੍ਰਤਿਭਾਸ਼ਾਲੀ ਨੌਜਵਾਨ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਨਿਰਮਾਤਾ ਬਲਵਿੰਦਰ ਸਿੰਘ ਜੰਜੂਆ ਅਤੇ ਰੁਪਿੰਦਰ ਸਿੰਘ ਚਾਹਲ ਦੀ ਇਸ ਫ਼ਿਲਮ ਵਿੱਚ ਗੁਰਦਾਸ ਮਾਨ ਤੋਂ ਇਲਾਵਾ ਅਦਾਕਾਰਾ ਜੋਨਿਤਾ ਡੋਡਾ, ਗੌਰਵ ਕੱਕੜ, ਰਾਣਾ ਰਣਵੀਰ, ਪਰਦੀਪ ਜੋਸ਼ੀ,

17 ਸਤੰਬਰ ਨੂੰ ਆ ਰਹੀ ਹੈ-'ਇੱਕ ਕੁੜੀ ਪੰਜਾਬ ਦੀ'

ਹਰਿੰਦਰ ਭੁੱਲਰ (ਫ਼ਿਰੋਜ਼ਪੁਰ)
ਪੰਜਾਬੀ ਫ਼ਿਲਮ ਸਨਅਤ ਨੂੰ ਫ਼ਿਲਮ 'ਜੀ ਆਇਆਂ ਨੂੰ' ਰਾਹੀਂ ਮੰਦੀ ਦੇ ਦੌਰ 'ਚੋਂ ਕੱਢ ਕੇ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲੇ ਬਾਲੀਵੁਡ ਦੇ ਮੰਨੇ ਪ੍ਰਮੰਨੇ ਕੈਮਰਾਮੈਨ ਤੇ ਹੁਣ ਉਘੇ ਪੰਜਾਬੀ ਫ਼ਿਲਮਸਾਜ਼ ਮਨਮੋਹਨ ਸਿੰਘ ਦੁਆਰਾ ਨਿਰਦੇਸ਼ਤ ਨਵੀਂ ਪੰਜਾਬੀ ਫ਼ਿਲਮ 'ਇੱਕ ਕੁੜੀ ਪੰਜਾਬ ਦੀ' 17 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮਨ ਜੀ ਦੀ ਹਰ ਫ਼ਿਲਮ ਵਾਂਗ ਦਰਸ਼ਕਾਂ ਨੂੰ ਇਸ ਫ਼ਿਲਮ ਦੀ ਵੀ ਬੜੀ ਬੇ-ਸਬਰੀ ਨਾਲ ਉਡੀਕ ਹੈ।
'ਜੀ ਆਇਆਂ ਨੂੰ' ਤੋਂ ਬਾਅਦ 'ਅਸਾਂ ਨੂੰ ਮਾਣ ਵਤਨਾਂ ਦਾ', 'ਯਾਰਾਂ ਨਾਲ ਬਹਾਰਾਂ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜਾਂ ਮਾਰਦੀ', 'ਮੇਰਾ ਪਿੰਡ', ਅਤੇ 'ਮੁੰਡੇ ਯੂ.ਕੇ. ਦੇ' ਜਿਹੀਆਂ ਸਫ਼ਲ ਫ਼ਿਲਮਾਂ ਦਾ ਨਿਰਮਾਣ ਕਰਕੇ ਮਨਮੋਹਨ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਜਜ਼ਬੇ ਦੇ ਨਾਲ-ਨਾਲ ਫ਼ਿਲਮ ਨਿਰਮਾਣ ਬਾਰੇ ਮੁਕੰਮਲ ਗਿਆਨ ਵੀ ਹੋਵੇ ਤਾਂ ਪੰਜਾਬੀ ਫਿਲਮਾਂ ਕਦੇ ਵੀ ਘਾਟੇ ਦਾ ਸੌਦਾ ਨਹੀਂ

ਵਕਤ ਸੀ ਕਦੇ ਪੰਜਾਬੀ ਗਾਇਕਾਂ ਦੀਆਂ ਟੇਪਾਂ ਵੀ ਲੱਖਾਂ ਵਿੱਚ ਵਿਕਦੀਆਂ ਸਨ-ਧਰਮਪ੍ਰੀਤ

ਹਰਿੰਦਰ ਭੁੱਲਰ, ਫ਼ਿਰੋਜ਼ਪੁਰ
ਸੰਨ 1993 ਵਿੱਚ ਪਾਇਲ ਸੰਗੀਤ ਕੰਪਨੀਂ ਵਿੱਚ ਆਈ ਟੇਪ 'ਖ਼ਤਰਾ ਹੈ ਸੋਹਣਿਆ ਨੂੰ' ਰਾਹੀਂ ਪੰਜਾਬੀ ਗਾਇਕੀ ਦੇ ਪਿੜ ਵਿੱਚ ਭੁਪਿੰਦਰ ਧਰਮਾ ਦੇ ਨਾਂ ਹੇਠ ਉੱਤਰੇ ਗਾਇਕ ਧਰਮਪ੍ਰੀਤ ਨੇ ਇਹਨਾਂ ਸਤਾਰਾਂ ਸਾਲਾਂ ਵਿੱਚ ਆਪਣੀ ਸੰਗੀਤਕ ਜ਼ਿੰਦਗੀ ਵਿੱਚ ਬੜੇ ਉਤਰਾਅ-ਚੜ੍ਹਾਅ ਦੇਖੇ ਹਨ। ਮੋਗੇ ਨੇੜਲੇ ਕਸਬੇ ਬਿਲਾਸਪੁਰ ਦਾ ਜੰਮਪਲ ਇਹ ਸੁਰੀਲਾ ਗਾਇਕ ਪੰਜਾਬੀ ਸੰਗੀਤ ਸਨਅਤ ਦੇ ਉਸ ਸੁਨਹਿਰੇ ਕਾਲ ਦਾ ਵੀ ਗਵਾਹ ਹੈ ਜਦ 1997 'ਚ ਗੋਇਲ ਸੰਗੀਤ ਕੰਪਨੀ ਵੱਲੋਂ ਰਿਲੀਜ਼ ਕੀਤੀ ਗਈ ਉਸਦੀ ਸੁਪਰ-ਡੁਪਰ ਹਿੱਟ ਟੇਪ 'ਦਿਲ ਨਾਲ ਖੇਡਦੀ ਰਹੀ' ਰਿਕਾਰਡ 23 ਲੱਖ ਦੀ

'ਤੇਰੇ ਇਸ਼ਕ ਨਚਾਇਆ' ਰਾਹੀਂ ਪਰਲਜ਼ ਗਰੁੱਪ ਵੀ ਆਇਆ ਫ਼ਿਲਮ ਨਿਰਮਾਣ ਵਿੱਚ

ਹਰਿੰਦਰ ਭੁੱਲਰ, ਫ਼ਿਰੋਜ਼ਪੁਰ
ਪੰਜਾਬ ਦੀ ਧਰਤੀ 'ਤੇ ਕਰਵਾਏ ਗਏ ਵਰਲਡ ਕਬੱਡੀ ਕੱਪ ਦੀ ਅਪਾਰ ਸਫ਼ਲਤਾ ਤੋਂ ਬਾਅਦ ਹੁਣ ਪਰਲਜ਼ ਗਰੁੱਪ ਨੇ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਵੀ ਪੈਰ ਧਰ ਲਿਆ ਹੈ ਅਤੇ ਪਰਲਜ਼ ਇੰਟਰਟੇਨਮੈਂਟ ਦੇ ਬੈਨਰ ਹੇਠ ਉਹਨਾਂ ਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ 'ਤੇਰੇ ਇਸ਼ਕ ਨਚਾਇਆ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਨਿਰਮਾਤਾ ਕੇਸਰ ਸਿੰਘ ਦੀ ਇਸ ਪਲੇਠੀ ਫ਼ਿਲਮ ਨੂੰ 'ਜੱਟ ਜਿਉਣਾ ਮੌੜ', 'ਬਦਲਾ ਜੱਟੀ ਦਾ', 'ਮਿਰਜ਼ਾ ਜੱਟ', 'ਸਿਕੰਦਰਾ' ਅਤੇ 'ਮਜਾਜਣ' ਜਿਹੀਆਂ ਪੰਜਾਬੀ ਫ਼ਿਲਮਾਂ ਬਣਾ ਚੁੱਕੇ ਨਿਰਦੇਸ਼ਕ ਰਵਿੰਦਰ ਰਵੀ ਨੇ ਨਿਰਦੇਸ਼ਤ ਕੀਤਾ ਹੈ। ਇਸ ਫ਼ਿਲਮ ਦਾ ਹੀਰੋ ਵੀ ਰਵੀ ਦੀ ਪਿਛਲੀ ਰਿਲੀਜ਼ ਹੋਈ ਫ਼ਿਲਮ 'ਮਜਾਜਣ' ਵਾਲਾ ਗੈਵੀ ਚਾਹਲ ਹੀ ਹੈ ਅਤੇ ਉਸਦੀ ਹੀਰੋਇਨ ਵਜੋਂ ਰੰਗਮੰਚ ਦੀ ਉੱਘੀ ਅਦਾਕਾਰਾ ਮੰਨਤ ਸਿੰਘ (ਸੁੱਖੀ ਪਵਾਰ) ਨਜ਼ਰੀਂ ਆਵੇਗੀ। ਹੋਰਨਾਂ ਸਿਤਾਰਿਆਂ ਵਿੱਚ ਕੰਵਲਜੀਤ ਸਿੰਘ, ਦੀਪ ਢਿੱਲੋਂ, ਅਮਰ ਨੂਰੀ, ਸਰਬਜੀਤ ਮਾਂਗਟ, ਪ੍ਰਮੋਦ ਪੱਬੀ ਅਤੇ ਦਖਸ਼ ਅਜੀਤ ਸਿੰਘ ਆਦਿ ਸ਼ਾਮਿਲ ਹਨ।

'ਚੰਨਾ ਸੱਚੀਂ ਮੁੱਚੀਂ' ਸਚਮੁੱਚ ਹੀ ਮੇਰੇ ਦਿਲ ਦੇ ਬੇਹੱਦ ਕਰੀਬ ਹੈ-ਗੋਲਡੀ ਸੂਮਲ

ਹਰਿੰਦਰ ਭੁੱਲਰ, ਫ਼ਿਰੋਜ਼ਪੁਰ
ਅੱਜ ਤੋਂ ਕਾਫ਼ੀ ਵਰ੍ਹੇ ਪਹਿਲਾਂ ਗਾਇਕ ਮਨਮੋਹਣ ਵਾਰਿਸ ਦੇ ਗੀਤ 'ਪੰਜਾਬੀ ਸ਼ੇਰਾ' ਵਿੱਚ ਬਤੌਰ ਮਾਡਲ ਅਦਾਕਾਰੀ ਕਰਨ ਵਾਲਾ ਲੰਮ-ਸਲੰਮਾ ਗੱਭਰੂ ਗੋਲਡੀ ਸੂਮਲ ਅਜੇ ਵੀ ਸਭ ਦੇ ਚੇਤਿਆਂ ਵਿੱਚ ਬੀਤੇ ਕੱਲ੍ਹ ਦੀ ਤਰ੍ਹਾਂ ਹੀ ਤਾਜ਼ਾ ਹੈ। ਇਸ ਤਾਜ਼ਗੀ ਦੀ ਵਜ੍ਹਾ ਇਹ ਹੈ ਕਿ ਉਸਨੇ ਆਪਣੇ ਉਸ ਪਹਿਲੇ ਵੀਡੀਓ ਰਾਹੀਂ ਹੀ ਇਹ ਦਰਸਾ ਦਿੱਤਾ ਸੀ ਕਿ ਉਸ ਵਿੱਚ ਅੱਗੇ ਵਧਣ ਦੇ ਯੋਗਤਾ ਹੈ ਤੇ ਇਸੇ ਦੇ ਬਲਬੂਤੇ 'ਤੇ ਉਸਨੇ ਲਗਭਗ 75 ਕੁ ਦੇ ਕਰੀਬ ਪੰਜਾਬੀ ਵੀਡੀਓਜ਼ ਵਿੱਚ ਕੰਮ ਕੀਤਾ। ਉਸਦੀ ਡੀਲ-ਡੌਲ ਅਤੇ ਪ੍ਰਪੱਕ ਅਦਾਕਾਰੀ ਨੂੰ ਦੇਖ ਕੇ ਹੀ ਉੱਘੇ ਫ਼ਿਲਮਸਾਜ਼ ਇਕਬਾਲ ਢਿੱਲੋਂ ਨੇ ਉਸਨੂੰ ਆਪਣੀ ਫ਼ਿਲਮ 'ਮਹਿੰਦੀ ਵਾਲੇ ਹੱਥ' ਵਿੱਚ ਬਤੌਰ ਹੀਰੋ ਲੈਣ ਦਾ ਜੂਆ ਖੇਡਿਆ ਸੀ। ਉਸ ਫ਼ਿਲਮ ਨੂੰ ਮਿਲੀ ਸਫ਼ਲਤਾ ਨੇ ਉਸ ਲਈ ਪਾਲੀਵੁੱਡ ਦਾ ਰਸਤਾ ਖੋਲ੍ਹ ਦਿੱਤਾ ਪਰ ਬਦਕਿਸਮਤੀ ਨਾਲ ਉਹਨੀਂ

'ਮੇਲ ਕਰਾ ਦੇ ਰੱਬਾ' ਨੇ ਗੱਡੇ ਸਫ਼ਲਤਾ ਦੇ ਝੰਡੇ

ਵਰ੍ਹਿਆਂ ਬਾਅਦ ਪੰਜਾਬ ਦੇ ਸਿਨੇਮੇ ਹੋਏ 'ਹਾਊਸ ਫ਼ੁੱਲ'
ਫ਼ਿਰੋਜ਼ਪੁਰ 16 ਜੁਲਾਈ (ਹਰਿੰਦਰ ਭੁੱਲਰ) ਦਰਸ਼ਕਾਂ ਵੱਲੋਂ ਬੜੀ ਬੇ-ਸਬਰੀ ਨਾਲ ਉਡੀਕੀ ਜਾ ਰਹੀ ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ ਸਟਾਰਰ ਨੌਜਵਾਨ ਨਿਰਦੇਸ਼ਕ ਨਵਨੀਅਤ ਸਿੰਘ ਦੀ ਫ਼ਿਲਮ 'ਮੇਲ ਕਰਾ ਦੇ ਰੱਬਾ' ਨੇ ਅੱਜ ਆਪਣੀ ਰਿਲੀਜ਼ਿੰਗ ਦੇ ਪਹਿਲੇ ਦਿਨ ਰਿਕਾਰਡ ਕਮਾਈ ਕਰਕੇ ਨਿਰਮਾਤਾਵਾਂ ਨੂੰ ਮਾਲਾਮਾਲ ਕਰ ਦਿੱਤਾ ਹੈ। ਪੰਜਾਬ ਵਿੱਚ ਜਿੱਥੇ-ਜਿੱਥੇ ਵੀ ਇਹ ਫ਼ਿਲਮ ਰਿਲੀਜ਼ ਹੋਈ ਉੱਥੇ ਹੀ ਦਰਸ਼ਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਅਕਸਰ ਦਰਸ਼ਕਾਂ ਪੱਖੋਂ ਭਾਂ-ਭਾਂ ਕਰਨ ਵਾਲੇ ਸਿਨੇਮਿਆਂ ਵਿੱਚ ਅੱਜ ਮੇਲੇ ਵਰਗਾ ਮਾਹੌਲ਼ ਸੀ ਅਤੇ ਲੋਕ ਤਾਂ ਜਿਵੇਂ ਇਸ ਫ਼ਿਲਮ ਨੂੰ ਟੁੱਟ ਕੇ ਹੀ ਪੈ ਗਏ। ਲੁਧਿਆਣੇ ਵਰਗੇ ਸ਼ਹਿਰ ਵਿੱਚ ਜਿੱਥੇ ਕਿ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੋਣ ਦੇ ਬਾਵਜੂਦ ਲਗਭਗ ਹਰੇਕ ਸਿਨੇਮੇ ਦਾ ਹਰ ਸ਼ੋਅ ਹਾਊਸ ਫ਼ੁੱਲ ਰਿਹਾ ਅਤੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਟਿਕਟ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਅਗਲੇ ਸ਼ੋਅ ਦਾ ਇੰਤਜਾਰ ਕਰਨਾ ਪਿਆ। ਲੁਧਿਆਣੇ ਦੇ ਦੋ

16 ਜੁਲਾਈ ਨੂੰ ਦਰਸ਼ਕਾਂ ਨਾਲ ਮੇਲ ਕਰਨ ਆ ਰਹੀ ਹੈ 'ਮੇਲ ਕਰਾ ਦੇ ਰੱਬਾ'

' ਤੇਰਾ ਮੇਰਾ ਕੀ ਰਿਸ਼ਤਾ ' ਦੀ ਸਫ਼ਲਤਾ ਤੋਂ ਬਾਅਦ ਨਿਰਦੇਸ਼ਕ ਨਵਨੀਅਤ ਸਿੰਘ ਦੀ ਅਗਲੀ ਫ਼ਿਲਮ ' ਮੇਲ ਕਰਾ ਦੇ ਰੱਬਾ ' ਬਤਰਾ ਸ਼ੋਅਬਿਜ਼ ਦੀ ਪੇਸ਼ਕਸ਼ ਹੇਠ 16 ਜੁਲਾਈ ਨੂੰ ਰਿਲੀਜ਼ ਹੋਣ ਲਈ ਬਿਲਕੁਲ ਤਿਆਰ - ਬਰ - ਤਿਆਰ ਹੈ , ਨਿਰਮਾਤਾ ਰਾਜਨ ਬਤਰਾ , ਵਿਵੇਕ ਓਹਰੀ ਅਤੇ ਬੱਬੀ ਕੈਂਟ ਦੁਆਰਾ ਨਿਰਮਿਤ ਇਸ ਫ਼ਿਲਮ ਨੂੰ ਧੀਰਜ ਰਤਨ ਨੇ ਲਿਖਿਆ ਹੈ । ਪ੍ਰਸਿੱਧ ਸੰਗੀਤ ਕੰਪਨੀ ਟਿਪਸ ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਹੀਰੋ ਦੀ ਭੂਮਿਕਾ ਵਿੱਚ ਇੱਕ ਵਾਰ ਫਿਰ ਜਿੰਮੀ ਸ਼ੇਰਗਿੱਲ ਨਜ਼ਰੀਂ ਪਵੇਗਾ । ਇਸ ਫ਼ਿਲਮ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਵੀ ਬਤੌਰ ਹੀਰੋ ਆ ਰਿਹਾ ਹੈ । ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਹੈ ਅਤੇ ਫ਼ਿਲਮ ਵਿੱਚ ਹਾਸੇ ਦੀਆਂ ਫੁਹਾਰਾਂ ਛੱਡਣ ਦਾ ਕੰਮ ਇਸ ਵਾਰ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਅਤੇ ਭੋਟੂ ਸ਼ਾਹ ਨੇ ਕੀਤਾ ਹੈ ।ਬਾਕੀ ਕਲਾਕਾਰਾਂ ਵਿੱਚ ਸ਼ਵਿੰਦਰ ਮਾਹਲ , ਅਮਰ ਨੂਰੀ ਅਤੇ ਸੁਨੀਤਾ ਧੀਰ ਆਦਿ ਪ੍ਰਮੁੱਖ ਹਨ । ਫ਼ਿਲਮ ਦੀ ਫ਼ੋਟੋਗ੍ਰਾਫ਼ੀ ਪ੍ਰਸਿੱਧ

ਮੌਤ ਦੇ ਪਰਛਾਂਵੇਂ ਹੇਠ ਪੜ੍ਹ ਰਹੀ ਹੈ ਜ਼ਿੰਦਗੀ

ਫ਼ਿਰੋਜ਼ਪੁਰ 14 ਜੁਲਾਈ ( ਹਰਿੰਦਰ ਭੁੱਲਰ ) ਮੋਬਾਇਲ ਰੇਡੀਏਸ਼ਨ ਕਿੰਨੀ ਖਤਰਨਾਕ ਹੋ ਸਕਦੀ ਹੈ ਇਸ ਬਾਰੇ ਮਾਹਰ ਸਾਨੂੰ ਗਾਹੇ - ਬਗਾਹੇ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਭਵਿੱਖ ਵਿੱਚ ਇਸ ਦੇ ਦੂਰਗਾਮੀ ਸਿੱਟਿਆਂ ਬਾਰੇ ਵੀ ਸੂਚਿਤ ਕਰਦੇ ਰਹਿੰਦੇ ਹਨ ਪਰ ਇਸ ਦਾ ਅਸਰ ਐਨੀਂ ਜਲਦੀ ਹੋਣਾ ਸ਼ੁਰੂ ਹੋ ਜਾਵੇਗਾ ਇਸ ਬਾਰੇ ਤਾਂ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ . ਇਸ ਦੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਛਾਉਣੀ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਆਲੇ ਵਾਲ਼ਾ ਵਿਖੇ ਪ੍ਰਤੱਖ ਦੇਖੀ ਜਾ ਸਕਦੀ ਹੈ .
ਪਿੰਡ ਆਲੇ ਵਾਲ਼ਾ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ਼ ਦੇ ਬਿਲਕੁਲ ਨਾਲ ਇੱਕ ਪ੍ਰਾਈਵੇਟ ਮੋਬਾਇਲ ਕੰਪਨੀ ਨੇ ਆਪਣਾ ਟਾਵਰ ਪਿਛਲੇ ਲਗਭਗ ਪੰਜ ਸਾਲਾਂ ਤੋਂ ਲਗਾਇਆ ਹੋਇਆ ਹੈ ਅਤੇ ਇਹਨਾਂ ਪੰਜਾਂ ਸਾਲਾਂ ਦੌਰਾਨ ਪੈਦਾ ਹੋਣ ਵਾਲੇ ਬੱਚਿਆਂ ' ਤੇ ਇਸਦੀ ਰੈਡੀਏਸ਼ਨ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਾ ਹੈ . ਬੱਚਿਆਂ ਦਾ ਮੰਦ - ਬੁੱਧੀ ਹੋਣਾ , ਚਮੜੀ ਰੋਗ ਅਤੇ ਅੰਗਾਂ ਦਾ ਵਿੰਗੇ - ਟੇਢੇ ਹੋਣਾ ਵਰਗੇ ਲੱਛਣ ਸਪੱਸ਼ਟ ਦੇਖੇ ਜਾ ਸਕਦੇ ਹਨ . ਹਲਾਂਕਿ ਸਰਕਾਰ ਵੱਲੋਂ ਇਸ ਸਬੰਧੀ ਬੜੇ ਸਖ਼ਤ ਆਦੇਸ਼ ਹਨ ਕਿ ਕਿਸੇ ਵੀ ਸਕੂਲ਼ , ਹਸਪਤਾਲ ਜਾਂ

ਆਪਣੀ ਪਹਿਲੀ ਧਾਰਮਿਕ ਟੇਪ 'ਮੇਰੇ ਸ਼ਹਿਨਸ਼ਾਹ' ਲੈ ਕੇ ਹਾਜ਼ਰ ਹੈ-ਦੀਪ ਢਿੱਲੋਂ

'ਜੱਟ ਦੀ ਟੌਹਰ', 'ਹਾਜ਼ਰੀ', 'ਪੀ.ਜੀ.', 'ਰੇਡਰ' ਅਤੇ 'ਬੈਸਟ ਫ਼ਰੈਂਡ' ਵਰਗੀਆਂ ਟੇਪਾਂ ਰਾਹੀਂ ਚਰਚਿਤ ਹੋਇਆ ਗਾਇਕ ਦੀਪ ਢਿੱਲੋਂ ਇਹਨੀਂ ਦਿਨੀਂ ਆਪਣੀ ਪਹਿਲੀ ਧਾਰਮਿਕ ਟੇਪ 'ਮੇਰੇ ਸ਼ਹਿਨਸ਼ਾਹ' ਰਾਹੀਂ ਪੰਜਾਬੀ ਸਰੋਤਿਆਂ ਦੇ ਰੂ-ਬ-ਰੂ ਹੋਇਆ ਹੈ। ਉੱਘੇ ਗੀਤਕਾਰ ਕਰਮਜੀਤ ਪੁਰੀ ਦੀ ਪੇਸ਼ਕਸ਼ ਹੇਠ ਆਈ ਇਸ ਟੇਪ ਦਾ ਸੰਗੀਤ ਚਰਚਿਤ ਸੰਗੀਤਕਾਰ ਜੋੜੀ ਲਾਲ-ਕਮਲ ਨੇ ਤਿਆਰ ਕੀਤਾ ਹੈ।ਟੇਪ ਵਿੱਚ ਕਰਮਜੀਤ ਪੁਰੀ ਦੇ ਦੋ ਗੀਤਾਂ ਤੋਂ ਇਲਾਵਾ ਗੀਤਕਾਰ ਮੰਗਲ ਹਠੂਰ, ਢਾਡੀ ਗਿੰਦਰ ਸਿੰਘ, ਅੰਗਰੇਜ਼ ਕੋਠੇ ਸਰਾਵਾਂ, ਰਾਜ ਸੁਖਰਾਜ ਅਤੇ ਬਿੱਟੂ ਪੱਤੜ ਦੇ ਗੀਤ ਹਨ। ਟੇਪ ਵਿਚਲੇ ਗੀਤਾਂ ਦੇ ਵੀਡੀਓ ਉੱਘੇ ਵੀਡੀਓ ਨਿਰਦੇਸ਼ਕ ਵਿਨੀਤ ਭਾਰਦਵਾਜ, ਮਨਦੀਪ ਜਗਰਾਓਂ ਅਤੇ ਸਿੰਗਲਾ ਜੀ ਨੇ ਤਿਆਰ ਕੀਤੇ ਹਨ।
ਯੂਰਪ ਦੇ ਇੱਕ ਮਹੀਨੇ ਦੇ ਟੂਰ ਉਪਰੰਤ ਵਾਪਸ ਵਤਨ ਪਰਤੇ ਦੀਪ ਨੇ ਇਸ ਟੇਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਬੜੀ ਦੇਰ ਦੀ ਇੱਛਾ ਸੀ ਕਿ ਇੱਕ ਅਜਿਹੀ ਟੇਪ ਤਿਆਰ ਕੀਤੀ ਜਾਵੇ ਜੋ ਨਾ ਸਿਰਫ਼ ਧਾਰਮਿਕ ਹੋਵੇ

ਗੀਤਕਾਰ ਦਲਜੀਤ ਧੂਰਕੋਟੀਆ ਨਹੀਂ ਰਹੇ

ਫ਼ਿਰੋਜ਼ਪੁਰ 12 ਜੁਲਾਈ (ਹਰਿੰਦਰ ਭੁੱਲਰ) ਪੰਜਾਬੀ ਸੰਗੀਤ ਜਗਤ ਅਤੇ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ 'ਆਟਾ ਮੰਗ ਕੇ ਗੁਆਂਢੀਆਂ ਤੋ ਸਾਰਦੀ ਵੇ ਠੇਕਿਆਂ ਨੂੰ ਅੱਗ ਲੱਗ ਜੇ' , 'ਧੀਆਂ ਨਾ ਜੰਮਦੀਆਂ ਮਾਰਿਓ ਪੁੱਤਰਾਂ ਵਾਲਿਓ ਤਰਸ ਕਰੋ', 'ਜਦ ਸੂਰਜ ਡੁੱਬ ਜਾਂਦਾ ਪਰਦੇਸੀ ਰੋਂਦੇ ਨੇ', 'ਕਿੰਨ੍ਹਾਂ ਦੀ ਕੁੜੀ ਆ ਨੀਂ ਭਾਬੀ ਕਿੰਨ੍ਹਾਂ ਦੀ ਕੁੜੀ ਆ', ਅਤੇ 'ਜੱਟ ਡਰਾਇਵਰ ਫ਼ੌਜੀ ਤਿੰਨੋਂ ਵਿਹਲੇ ਰਹਿੰਦੇ ਨਾ' ਜਿਹੇ ਗੀਤ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਉਣ ਵਾਲੇ ਗੀਤਕਾਰ ਦਲਜੀਤ ਧੂਰਕੋਟੀਆ ਬੀਤੀ ਸ਼ਾਮ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਇਸ ਜਹਾਨ-ਦੇ-ਫ਼ਾਨੀ ਨੂੰ ਅਲਵਿਦਾ ਕਹਿ ਗਏ ਹਨ। ਨੰਦ ਲਾਲ ਨੂਰਪੁਰੀ ਵਾਂਗ ਅੱਤ ਦੀ ਗ਼ਰੀਬੀ ਨਾਲ ਜੂਝ ਰਹੇ ਇਸ ਗੀਤਕਾਰ ਦਾ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ 1982 ਨੂੰ ਆਗਮਨ ਹੋਇਆ ਸੀ ਅਤੇ ਇਸ 28ਸਾਲ ਦੇ ਗੀਤਕਾਰੀ ਜੀਵਨ ਦੌਰਾਨ ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ ਸਰੋਤਿਆਂ ਲਈ ਪੇਸ਼