Showing posts with label ਪੈਰਿਸ ਫ਼ੇਰੀ. Show all posts
Showing posts with label ਪੈਰਿਸ ਫ਼ੇਰੀ. Show all posts

ਮੇਰੀ ਪੈਰਿਸ ਫ਼ੇਰੀ......(ਕਿਸ਼ਤ 2)

ਸ਼ਿਵਚਰਨ ਜੱਗੀ ਕੁੱਸਾ
ਯੂਰੋ ਸਟਾਰ ਸੱਪ ਵਾਂਗ ਸੁਰੰਗਾਂ ਵਿਚੋਂ ਲੰਘਦੀ ਆਪਣੀ ਵਾਟ ਵੱਢਦੀ ਜਾ ਰਹੀ ਸੀ। ਜਦ ਛੂਕਦੀ ਟਰੇਨ ਸੁਰੰਗ ਵਿਚੋਂ ਨਿਕਲ਼ਦੀ ਤਾਂ ਤੁਫ਼ਾਨੀ ਰਫ਼ਤਾਰ ਦੇਖ ਕੇ ਇੱਕ ਵਾਰੀ ਤਾਂ ਬੰਦੇ ਦੇ 'ਹੌਲ' ਜਿਹਾ ਪੈ ਜਾਂਦਾ ਹੈ। ਲੰਡਨ ਤੋਂ ਚੱਲ ਕੇ ਯੂਰੋ ਸਟਾਰ ਸਿਰਫ਼ ਇੱਕ ਜਗਾਹ 'ਤੇ ਹੀ ਰੁਕੀ ਸੀ। ਹੁਣ ਉਸ ਨੇ ਸਿਰਫ਼ ਪੈਰਿਸ ਦੇ ਉੱਤਰੀ ਸਟੇਸ਼ਨ 'ਤੇ ਜਾ ਕੇ ਹੀ ਰੁਕਣਾਂ ਸੀ! ਰਲ਼-ਮਿਲ਼ਾ ਕੇ ਤਕਰੀਬਨ ਦੋ ਘੰਟੇ ਅਤੇ ਦਸ ਮਿੰਟ ਲੱਗਣੇ ਸਨ। ਜਦ ਪੈਰਿਸ ਦਾ ਸਟੇਸ਼ਨ ਨਜ਼ਦੀਕ ਆਉਣ ਲੱਗਿਆ ਤਾਂ ਲੋਕ ਅੱਚਵੀ ਜਿਹੀ ਮਹਿਸੂਸ ਕਰਨ ਲੱਗ ਪਏ। ਇਹ ਸਾਡੀ ਆਮ ਭੈੜ੍ਹੀ ਆਦਤ ਹੈ ਕਿ ਸਫ਼ਰ ਚਾਹੇ ਅਸੀਂ ਦਸ ਘੰਟੇ ਦਾ ਕਰਨਾ ਹੋਵੇ, ਟਿਕ ਕੇ ਬੈਠੇ ਰਹਿੰਦੇ ਹਾਂ। ਪਰ ਜਦ ਸਾਡਾ 'ਅੱਡਾ' ਨੇੜੇ ਆ ਜਾਵੇ ਤਾਂ ਨਸ਼ੇ ਟੁੱਟੇ ਵਾਲ਼ੇ ਅਮਲੀ ਵਾਂਗ

ਮੇਰੀ ਪੈਰਿਸ ਫ਼ੇਰੀ..(ਕਿਸ਼ਤ 1)

ਸ਼ਿਵਚਰਨ ਜੱਗੀ ਕੁੱਸਾ
ਵੈਸੇ ਤਾਂ ਮੈਂ ਪੈਰਿਸ ਬਹੁਤ ਵਾਰ ਗਿਆ ਹਾਂ। ਜਦ ਮੈਂ ਆਸਟਰੀਆ ਰਹਿੰਦਾ ਸੀ, ਓਦੋਂ ਭਾਰਤ ਜਾਣ ਸਮੇਂ ਪੈਰਿਸ ਤੋਂ ਦਿੱਲੀ ਲਈ ਫਲ਼ਾਈਟਾਂ ਵੀ ਬਦਲਦਾ ਰਿਹਾ। ਪਰ ਸਭ ਤੋਂ ਪਹਿਲਾਂ ਇੱਕ ਖੇਡ ਮੇਲੇ 'ਤੇ ਮੇਰੇ ਪਰਮ-ਮਿੱਤਰ ਸ਼ ਰਘਬੀਰ ਸਿੰਘ ਕੋਹਾੜ ਨੇ ਮੈਨੂੰ ਪੈਰਿਸ ਬੁਲਾ ਕੇ ਇਕ ਵਿਸ਼ਾਲ ਖੇਡ ਮੇਲੇ 'ਤੇ 'ਗੋਲਡ ਮੈਡਲ' ਦਿੱਤਾ ਅਤੇ ਅਥਾਹ ਮਾਣ ਬਖ਼ਸ਼ਿਆ ਸੀ। ਪਰ ਇਸ ਵਾਰ ਭੈਣ ਕੁਲਵੰਤ ਕੌਰ ਚੰਨ ਦਾ ਹੁਕਮ ਸੀ ਕਿ ਜੱਗੀ ਤੂੰ ਮੇਰੇ ਸੱਦੇ 'ਤੇ ਇੱਕ ਵਾਰ ਪੈਰਿਸ ਜ਼ਰੂਰ ਆਉਣਾਂ ਹੈ! ਮੈਂ ਉਹਨਾਂ ਨੂੰ ਕਿਹਾ ਸੀ ਕਿ ਭੈਣ ਜੀ, ਮੈਨੂੰ ਦੋ ਕੁ ਹਫ਼ਤੇ ਪਹਿਲਾਂ ਦੱਸ ਦਿਓ, ਮੈਂ ਆ ਜਾਵਾਂਗਾ। ਉਹਨਾਂ ਨੂੰ ਮੈਂ ਇਹ ਵੀ ਕਿਹਾ ਸੀ ਕਿ ਭੈਣ ਜੀ, ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਬੁਲਾਵੋਂ ਤੇ ਮੈਂ ਨਾ ਆਵਾਂ..? ਤੁਸੀਂ ਅੱਧੀ ਰਾਤੋਂ ਅਵਾਜ਼ ਮਾਰੋ, ਮੈਂ ਨੰਗੇ ਪੈਰੀਂ ਭੱਜਿਆ ਹੀ ਆਊਂਗਾ! ਮੈਂ ਸ਼ੁਰੂ ਤੋਂ ਹੀ ਕੁਲਵੰਤ ਕੌਰ ਚੰਨ ਨੂੰ 'ਭੈਣ ਜੀ' ਕਹਿੰਦਾ ਆ ਰਿਹਾ ਹਾਂ। ਪਰ ਜਦੋਂ