ਨਿੱਕੇ ਹੁੰਦੇ ਇੱਕ ਕਹਾਣੀ ਸੁਣਦੇ ਹੁੰਦੇ ਸੀ ਕਾਂ ਅਤੇ ਚਿੜੀ ਦੀ, ਜਿਸ ਵਿੱਚ ਕਾਂ ਅਤੇ ਚਿੜੀ ਸਾਝੀਂ ਖੇਤੀ ਕਰਦੇ ਹੁੰਦੇ ਹਨ ਫਸਲ ਉਪਰ ਕੰਮ ਕਰਨ ਸਮੇਂ ਕਾਂ ਚਿੜੀ ਨੂੰ ਕਹਿਦਾਂ ਰਹਿਦਾਂ ਹੈ "ਚੱਲ ਚਿੜੀਏ ਮੈਂ ਆਇਆ" ਪਰ ਕੰਮ ਕਰਵਾਣ ਨਹੀਂ ਜਾਂਦਾ ਕੰਮ ਇਕੱਲੀ ਚਿੜੀ ਕਰਦੀ ਹੈ ਪਰ ਫਸਲ਼ ( ਭਾਵ ਕਿਰਤ ਦਾ ਫਲ਼) ਉਪਰ ਕਬਜਾ ਕਾਂ ਕਰ ਲੈਦਾਂ ਹੈ ਅਤੇ ਚਿੜੀ ਨੂੰ ਤੂੜੀ (ਭਾਵ ਰਹਿਦ ਖੂੰਹਦ) ਛੱਡਦਾ ਹੈ ਬਚਪਨ ਵਿਚ ਇਹ ਕਹਾਣੀ ਸੁਣ ਕੇ ਕੁਝ ਵੀ ਪੱਲੇ ਨਹੀਂ ਸੀ ਪੈਂਦਾ ਬਸ ਇਕ ਸਰਸਰੀ ਜਿਹੀ ਕਹਾਣੀ ਲੱਗਦੀ ਹੁੰਦੀ ਸੀ ਪਰ ਹੁੱਣ ਇਸ ਦੀ ਸਮਝ ਪੈਂਦੀ ਹੈ ਕਿ ਕਹਾਣੀ ਦਾ ਪਾਤਰ ਕਾਂ ਚਲਾਕ ਜਾਂ ਸੈਤਾਂਨ (ਭਾਵ ਕਿਰਤ ਦੀ ਲੁਟ ਕਰਨ ਵਾਲੀ ) ਜਮਾਤ ਦੀ ਨੁਮਾਇਦਗੀ ਕਰਦਾ ਹੈ ਅਤੇ ਚਿੜੀ ਆਮ ਅਤੇ ਲਾਚਾਰ ਲੋਕਾਂ ਦੀ ਪਰਤੀਕ ਹੈ ਅਤੇ
Showing posts with label ਮਹਿਮਾਨ ਕਲਮਾਂ. Show all posts
Showing posts with label ਮਹਿਮਾਨ ਕਲਮਾਂ. Show all posts
ਕਾਂ, ਬਨਾਮ ਕਿਰਤ ਦੀ ਲੁਟ........ ਗੁਰਪ੍ਰੇਮ ਸਿੰਘ ਬਰਾੜ
ਨਿੱਕੇ ਹੁੰਦੇ ਇੱਕ ਕਹਾਣੀ ਸੁਣਦੇ ਹੁੰਦੇ ਸੀ ਕਾਂ ਅਤੇ ਚਿੜੀ ਦੀ, ਜਿਸ ਵਿੱਚ ਕਾਂ ਅਤੇ ਚਿੜੀ ਸਾਝੀਂ ਖੇਤੀ ਕਰਦੇ ਹੁੰਦੇ ਹਨ ਫਸਲ ਉਪਰ ਕੰਮ ਕਰਨ ਸਮੇਂ ਕਾਂ ਚਿੜੀ ਨੂੰ ਕਹਿਦਾਂ ਰਹਿਦਾਂ ਹੈ "ਚੱਲ ਚਿੜੀਏ ਮੈਂ ਆਇਆ" ਪਰ ਕੰਮ ਕਰਵਾਣ ਨਹੀਂ ਜਾਂਦਾ ਕੰਮ ਇਕੱਲੀ ਚਿੜੀ ਕਰਦੀ ਹੈ ਪਰ ਫਸਲ਼ ( ਭਾਵ ਕਿਰਤ ਦਾ ਫਲ਼) ਉਪਰ ਕਬਜਾ ਕਾਂ ਕਰ ਲੈਦਾਂ ਹੈ ਅਤੇ ਚਿੜੀ ਨੂੰ ਤੂੜੀ (ਭਾਵ ਰਹਿਦ ਖੂੰਹਦ) ਛੱਡਦਾ ਹੈ ਬਚਪਨ ਵਿਚ ਇਹ ਕਹਾਣੀ ਸੁਣ ਕੇ ਕੁਝ ਵੀ ਪੱਲੇ ਨਹੀਂ ਸੀ ਪੈਂਦਾ ਬਸ ਇਕ ਸਰਸਰੀ ਜਿਹੀ ਕਹਾਣੀ ਲੱਗਦੀ ਹੁੰਦੀ ਸੀ ਪਰ ਹੁੱਣ ਇਸ ਦੀ ਸਮਝ ਪੈਂਦੀ ਹੈ ਕਿ ਕਹਾਣੀ ਦਾ ਪਾਤਰ ਕਾਂ ਚਲਾਕ ਜਾਂ ਸੈਤਾਂਨ (ਭਾਵ ਕਿਰਤ ਦੀ ਲੁਟ ਕਰਨ ਵਾਲੀ ) ਜਮਾਤ ਦੀ ਨੁਮਾਇਦਗੀ ਕਰਦਾ ਹੈ ਅਤੇ ਚਿੜੀ ਆਮ ਅਤੇ ਲਾਚਾਰ ਲੋਕਾਂ ਦੀ ਪਰਤੀਕ ਹੈ ਅਤੇ
ਮਹਾਨ ਚਰਚਿਲ ਦੇ ਜੀਵਨ ਦੇ ਅਣਛੋਹੇ ਪੱਖ.......ਜੋਹਨ ਹੈਰੀ
ਵਿੰਸਟਨ ਚਰਚਿਲ ਨੂੰ ਉਸ ਦੇ ਬਿਹਤਰੀਨ ਸਮੇਂ ਦੌਰਾਨ ਦੀ ਅਗਵਾਈ ਲਈ ਯਾਦ ਕੀਤਾ ਜਾਂਦਾ ਹੈ ਪਰ ਇਹ ਵੀ ਸੱਚ ਹੈ ਕਿ ਉਸ ਨੇ ਅਤਿ ਦੇ ਸ਼ਰਮਨਾਕ ਸਮੇਂ ਵੀ ਦੇਸ਼ ਦੀ ਅਗਵਾਈ ਕੀਤੀ ਸੀ। ਕੀ ਹੋਇਆ, ਜੇ ਉਸ ਨੇ ਸੰਸਾਰ ਨੂੰ ਨਾਜ਼ੀਆਂ ਤੋਂ ਬਚਾਉਣ ਲਈ ਆਪਣੇ ਦੇਸ਼ ਨੂੰ ਉਭਾਰਿਆ ਸੀ ਪਰ ਕੱਚਘਰੜ ਗੋਰੇ ਸਰਦਾਰਵਾਦ ਲਈ ਵੀ ਉਹ ਲੜਿਆ ਸੀ ਅਤੇ ਉਸ ਨੇ ਕੈਦਖ਼ਾਨਿਆਂ ਦਾ ਆਪਣਾ ਹੀ ਜਾਲ ਵਿਛਾਇਆ ਹੋਇਆ ਸੀ। ਇਹ ਸਵਾਲ ਰਿਚਰਡ ਟੋਈ ਦੇ ਨਵੇਂ ਇਤਿਹਾਸ 'ਚਰਚਲ'ਜ਼ ਐਂਪਾਇਰ' ਰਾਹੀਂ ਸਾਹਮਣੇ ਆਇਆ ਹੈ ਅਤੇ ਪ੍ਰਭਾਵ ਇਸ ਦਾ ਅਮਰੀਕਾ ਦੇ ਰਾਸ਼ਟਰਪਤੀ ਭਵਨ 'ਓਵਲ ਆਫ਼ਿਸ' ਵਿਚ ਵੀ ਦੇਖਣ ਨੂੰ ਮਿਲਿਆ ਹੈ। ਜਾਰਜ ਵਾਕਰ ਬੁਸ਼ ਨੇ ਵ੍ਹਾਈਟ ਹਾਊਸ ਵਿਚਲੇ ਆਪਣੇ ਮੇਜ਼ ਉਤੇ ਚਰਚਿਲ ਦਾ ਛੋਟਾ ਬੁੱਤ ਰੱਖਿਆ ਹੋਇਆ ਸੀ, ਜਿਹੜਾ ਉਹ ਜੰਗੀ ਨੇਤਾ ਦੇ ਫਾਸ਼ੀਵਾਦ ਵਿਰੁਧ ਪੈਂਤੜੇ ਨਾਲ ਆਪਣੇ ਆਪ ਨੂੰ ਜੋੜਨ ਦੇ ਯਤਨ ਵਜੋਂ ਪਿੱਛੇ ਛੱਡ ਗਿਆ ਸੀ।
ਬਗ਼ਾਵਤ ਵੰਗਾਰਦੀ ਹੈ!.........ਭਿੰਦਰ ਜਲਾਲਾਬਾਦੀ
ਮੈਂ ਸੀਤਾ ਦਾ ਅਪਹਰਣ ਹੁੰਦਾ ਦੇਖਿਆ,ਤੇ ਤੱਕਿਆ ਦਰੋਪਦੀ ਨੂੰ, ਸ਼ਰੇਆਮ ਹੁੰਦੀ ਨਿਰਵਸਤਰ!
ਸਿਰਫ਼ ਦੁਆਪਰ-ਤ੍ਰੇਤਾ ਵਿਚ ਹੀ ਨਹੀਂ, ਅੱਜ ਵੀ!!
ਉਥੋਂ ਸਿੱਖੇ ਮੈਂ ਸਬਕ,
ਤੇ ਹੋਈ ਆਪਣੀ ਇੱਜ਼ਤ-ਅਣਖ਼ ਪ੍ਰਤੀ ਸੁਚੇਤ!
ਜਦ ਮੇਰੇ ਸਾਹਮਣੇ ਆ ਕੇ ਭੇਖੀ,
ਬਗਲੇ ਭਗਤ ਦਾ, ਮਖ਼ੌਟਾ ਪਾ ਕੇ ਬੈਠਦੇ ਨੇ,
ਤਾਂ ਮੈਨੂੰ ਲੱਗਦੇ ਨੇ ਹੂ-ਬ-ਹੂ, ਨਾਰਦਮੁਨੀ ਵਰਗੇ!
ਮੇਰੇ ਸਾਹਮਣੇ ਬੈਠ, ਮੀਆਂ-ਮਿੱਠੂ, ਮੰਤਰ ਪੜ੍ਹਦੇ,
ਧੁੱਖਦੀ ਅੱਗ ਦੇ ਭਾਂਬੜ ਬਨਣ ਤੋਂ ਪਹਿਲਾਂ ਪਹਿਲਾਂ…...-ਜਰਨੈਲ ਘੁਮਾਣ
ਸਾਡੇ ਵੱਡੇ ਬਜ਼ੁਰਗ ਕਿਹਾ ਕਰਦੇ ਸਨ ਕਿ ਜੇ ਕਦੇ ਕਿਤੇ ਧੁੱਖ ਰਹੀ ਅੱਗ ਦਾ ਧੂੰਆਂ ਉੇਠਦਾ ਵੇਖੋ ਤਾਂ ਸਾਰੇ
ਕੰਮ ਧੰਦੇ ਛੱਡ ਕੇ ਸਭ ਤੋਂ ਓਸ ਉਠਦੇ ਧੂੰਏ ਦੇ ਹੇਠਾਂ ਧੁੱਖ ਰਹੀ ਅੱਗ ਨੂੰ ਬੁਝਾਉਣ ਦਾ ਕੰਮ ਕਰੋ,ਅੱਗ ਨੂੰ ਭਾਂਬੜ ਬਣਦਿਆਂ ਦੇਰ ਨਹੀਂ ਲੱਗਦੀ, ਧੂੱਖਦੀ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ ਪਰੰਤੂ ਲਟ ਲਟ ਕਰਕੇ ਬਲ਼ਦੇ ਭਾਂਬੜ ਕਾਬੂ ਤੋਂ ਬਾਹਰ ਹੋ ਜਾਂਦੇ ਹਨ । ਉਹ ਗੱਲ ਇੱਕ ਨਾਲ ਹੀ ਇਹ ਵੀ ਕਿਹਾ ਕਰਦੇ ਸੀ ਕਿ ਜੇ ਸੱਪ ਮਾਰਨ ਲਈ ਨੱਠੇ ਜਾਂਦੇ ਜਾਂਦੇ ਧੂੰਆਂ ਨਜ਼ਰੀ ਪੈ ਜਾਵੇ ਤਾਂ ਸੱਪ ਨੂੰ ਛੱਡ, ਪਹਿਲਾਂ ਧੂੰਏ ਦੀ ਪੈੜ ਦੱਬ,ਹੇਠਲੀ ਅੱਗ ਨੂੰ ਬੁਝਾ ਕੇ ਆਵੋ ਕਿਉਂਕਿ ਸੱਪ ਨੂੰ ਤਾਂ ਸੱਪ ਦੀ ਲੀਹ ਲੱਭ ਲਭਾ ਕੇ ਕਿਸੇ ਦਿਨ ਫੇਰ ਵੀ ਮਾਰਿਆ ਜਾ ਸਕਦੇ ਅੱਗ ਦੇ ਭਾਂਬੜਾਂ ਦਾ ਬਲ਼ ਪੈਣ ਮਗਰੋਂ ਕੋਈ ਦੂਜਾ aਪਾਅ ਨਹੀ ।
ਕੰਮ ਧੰਦੇ ਛੱਡ ਕੇ ਸਭ ਤੋਂ ਓਸ ਉਠਦੇ ਧੂੰਏ ਦੇ ਹੇਠਾਂ ਧੁੱਖ ਰਹੀ ਅੱਗ ਨੂੰ ਬੁਝਾਉਣ ਦਾ ਕੰਮ ਕਰੋ,ਅੱਗ ਨੂੰ ਭਾਂਬੜ ਬਣਦਿਆਂ ਦੇਰ ਨਹੀਂ ਲੱਗਦੀ, ਧੂੱਖਦੀ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ ਪਰੰਤੂ ਲਟ ਲਟ ਕਰਕੇ ਬਲ਼ਦੇ ਭਾਂਬੜ ਕਾਬੂ ਤੋਂ ਬਾਹਰ ਹੋ ਜਾਂਦੇ ਹਨ । ਉਹ ਗੱਲ ਇੱਕ ਨਾਲ ਹੀ ਇਹ ਵੀ ਕਿਹਾ ਕਰਦੇ ਸੀ ਕਿ ਜੇ ਸੱਪ ਮਾਰਨ ਲਈ ਨੱਠੇ ਜਾਂਦੇ ਜਾਂਦੇ ਧੂੰਆਂ ਨਜ਼ਰੀ ਪੈ ਜਾਵੇ ਤਾਂ ਸੱਪ ਨੂੰ ਛੱਡ, ਪਹਿਲਾਂ ਧੂੰਏ ਦੀ ਪੈੜ ਦੱਬ,ਹੇਠਲੀ ਅੱਗ ਨੂੰ ਬੁਝਾ ਕੇ ਆਵੋ ਕਿਉਂਕਿ ਸੱਪ ਨੂੰ ਤਾਂ ਸੱਪ ਦੀ ਲੀਹ ਲੱਭ ਲਭਾ ਕੇ ਕਿਸੇ ਦਿਨ ਫੇਰ ਵੀ ਮਾਰਿਆ ਜਾ ਸਕਦੇ ਅੱਗ ਦੇ ਭਾਂਬੜਾਂ ਦਾ ਬਲ਼ ਪੈਣ ਮਗਰੋਂ ਕੋਈ ਦੂਜਾ aਪਾਅ ਨਹੀ ।ਪਾਇਰੇਸੀ ਕਰਕੇ ਆਖ਼ਰੀ ਸਾਹਾਂ 'ਤੇ ਹਨ ਮਿਊਜ਼ਿਕ ਕੰਪਨੀਆਂ ਜਾਂ 'ਪਾਇਰੇਸੀ ਲੱਕਵਾਗ੍ਰਸਤ' ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ 'ਤੇ ......ਜਰਨੈਲ ਘੁਮਾਣ
ਪੰਜਾਬੀ ਗੀਤ ਸੰਗੀਤ ਨੂੰ ਦੁਨੀਆਂ ਭਰ ਵਿੱਚ ਫੈਲਾਉਣ ਵਾਲੀਆਂ , ਪੰਜਾਬ ਦੀਆਂ ਸੰਗੀਤ ਕੰਪਨੀਆਂ
ਹੁਣ 'ਪਾਇਰੇਸੀ ਲੱਕਵਾਗ੍ਰਸਤ' ਹੋ ਗਈਆਂ ਹਨ ਅਤੇ ਇਹ ਹੁਣ ਆਪਣੇ ਬਚੇ ਖੁਚੇ ਆਖਰੀ ਸਾਹ ਗਿਣ ਰਹੀਆਂ ਹਨ । ਇਹਨਾਂ ਦੀ ਇਹ ਦੁਰਗਤ ਨਕਲੀ ਸੀ.ਡੀ. ,ਵੀ.ਸੀ.ਡੀ., ਡੀ.ਵੀ.ਡੀ ਬਣਾਉਣ ਵਾਲਿਆਂ ਅਤੇ ਇੰਟਰਨੈੱਟ 'ਤੇ ਅਣਗਿਣਤ ਪੰਜਾਬੀ ਵੈਬਸਾਇਟਾਂ ਨੇ ਕੀਤੀ ਹੈ ।
ਇੱਕ ਸਮਾਂ ਸੀ ਜਦੋਂ ਇਹਨਾਂ ਕੰਪਨੀਆਂ ਨੇ ਪੰਜਾਬ ਦੇ ਕਲਾਕਾਰਾਂ ਨੂੰ ਦਿੱਲੀ ,ਬੰਬਏ ਦੀਆਂ ਮਿਊਜ਼ਿਕ ਕੰਪਨੀਆਂ ਦੇ 'ਮਾਇਆਜਾਲ' ਵਿੱਚੋ ਛੁਡਵਾਕੇ ,ਉਹਨਾਂ ਦੇ ਆਪਣੇ ਹੀ ਘਰ ਵਿੱਚ ਯਾਨਿ ਪੰਜਾਬ ਵਿੱਚ ,
ਹੁਣ 'ਪਾਇਰੇਸੀ ਲੱਕਵਾਗ੍ਰਸਤ' ਹੋ ਗਈਆਂ ਹਨ ਅਤੇ ਇਹ ਹੁਣ ਆਪਣੇ ਬਚੇ ਖੁਚੇ ਆਖਰੀ ਸਾਹ ਗਿਣ ਰਹੀਆਂ ਹਨ । ਇਹਨਾਂ ਦੀ ਇਹ ਦੁਰਗਤ ਨਕਲੀ ਸੀ.ਡੀ. ,ਵੀ.ਸੀ.ਡੀ., ਡੀ.ਵੀ.ਡੀ ਬਣਾਉਣ ਵਾਲਿਆਂ ਅਤੇ ਇੰਟਰਨੈੱਟ 'ਤੇ ਅਣਗਿਣਤ ਪੰਜਾਬੀ ਵੈਬਸਾਇਟਾਂ ਨੇ ਕੀਤੀ ਹੈ ।ਇੱਕ ਸਮਾਂ ਸੀ ਜਦੋਂ ਇਹਨਾਂ ਕੰਪਨੀਆਂ ਨੇ ਪੰਜਾਬ ਦੇ ਕਲਾਕਾਰਾਂ ਨੂੰ ਦਿੱਲੀ ,ਬੰਬਏ ਦੀਆਂ ਮਿਊਜ਼ਿਕ ਕੰਪਨੀਆਂ ਦੇ 'ਮਾਇਆਜਾਲ' ਵਿੱਚੋ ਛੁਡਵਾਕੇ ,ਉਹਨਾਂ ਦੇ ਆਪਣੇ ਹੀ ਘਰ ਵਿੱਚ ਯਾਨਿ ਪੰਜਾਬ ਵਿੱਚ ,
ਬੋਲ ਕਬੋਲ....ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ
ਜਰਨੈਲ ਘੁਮਾਣ- ਸੁਣਾ ਬਈ ਚਾਚਾ ਸਿਆਂ , ਫੇਰ ਕੀ ਕਹਿੰਦੀ ਥੋਡੀ ਸੇਵਾ ਸਰਕਾਰ …. ਨੈਬ ਸਿੰਘ ਫੌਜੀ ਨੇ, ਕੁੰਢੇ ਅਕਾਲੀ ਨੂੰ ਛੇੜਦਿਆਂ ਕਿਹਾ ।
- ਸਰਕਾਰ ! ਸਰਕਾਰ ਭਤੀਜ ਮਾਰਦੀ ਐ ਅੱਠੋ ਅੱਠ, ਖ਼ਬਾਰਾਂ ’ਚ ਖ਼ਬਰਾਂ ਨਹੀਂ ਪੜ੍ਹਦਾ, ਨ੍ਹੇਰੀਆਂ ਲਿਆ ਰੱਖੀਆਂ ਨੇ ਤਰੱਕੀਆਂ ਦੀਆਂ, ਕੁੰਢੇ ਕਾਲੀ ਨੇ ਮੋੜਵਾਂ ਜੁਵਾਬ ਦਿੱਤਾ ।
- ਤੂੰ ਪੱਤਾ ਸੁੱਟ ਐਂਵੀਂ ਮੂੰਹ ਨਾ ਖੁਲ੍ਹਵਾ ਮੇਰਾ ,ਕੋਲ ਬੈਠੇ ਕਾਂਗਰਸੀ ਵਿਚਾਰਧਾਰਾ ਵਾਲੇ ਬਿਸ਼ਨੇ ਬੁੜੇ ਨੇ ਕੁੰਢੇ ਕਾਲੀ ਨੂੰ ਟੋਕਦਿਆਂ ਕਿਹਾ ।
- ਨਾ ਦੇਖਦਾ ਨਹੀਂ ਰੋਜ਼ ਰੋਜ਼ ਕਿੰਨੇ ਨੀਂਹ ਪੱਥਰ ਧਰਦੀ ਆ ਸਰਕਾਰ ,ਏਹਨੂੰ ਤਰੱਕੀ ਨਹੀਂ ਕਹੇਂਗਾ ਹੋਰ
ਕਾਮਨਵੈੱਲਥ ਖੇਡਾਂ ਵਿੱਚ ਪ੍ਰਬੰਧਕਾਂ ਨੇ ਜਲੂਸ ਕਢਾਇਆ, ਖਿਡਾਰੀਆਂ ਨੇ ਦੇਸ਼ ਦਾ ਨਾਂਅ ਚਮਕਾਇਆ
ਜਿਹੜੇ ਮੁਲਕਾਂ ਵਿੱਚ ਕਦੇ ਮਹਾਰਾਣੀ ਐਲਿਜ਼ਾਬੈਥ ਜਾਂ ਉਸ ਤੋਂ ਪਹਿਲਾਂ ਦੇ ਵਲੈਤੀ ਰਾਜਿਆਂ ਦਾ ਰਾਜ ਹੁੰਦਾ ਸੀ, ਉਨ੍ਹਾਂ ਸਾਰਿਆਂ ਦੀ ਸਾਂਝੀ ਸੰਸਥਾ 'ਕਾਮਨਵੈੱਲਥ' ਦੇ ਖਿਡਾਰੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਸਿਰੇ ਲੱਗ ਗਿਆ ਹੈ। ਇਸ ਵਿੱਚ ਦੇਸ਼ ਹੀ ਨਹੀਂ, ਕਈ ਦੇਸ਼ਾਂ ਦੇ ਰਾਜ ਵੀ ਸ਼ਾਮਲ ਸਨ। ਸਕਾਟਲੈਂਡ ਜਾਂ ਵੇਲਜ਼ ਕੋਈ ਵੱਖਰੇ ਦੇਸ਼ ਨਹੀਂ, ਯੁਨਾਈਟਿਡ ਕਿੰਗਡਮ ਵਜੋਂ ਬਰਤਾਨੀਆ ਦਾ ਹਿੱਸਾ ਹਨ, ਪਰ ਕਾਮਨਵੈੱਲਥ ਵਿੱਚ ਵੱਖਰੀ ਕੌਮ ਬਣ ਕੇ ਸ਼ਾਮਲ ਹੁੰਦੇ ਹਨ ਤੇ ਉਨ੍ਹਾਂ ਦੇ ਖਿਡਾਰੀ ਵੀ ਵੱਖਰੇ ਰੂਪ ਵਿੱਚ ਖੇਡਦੇ ਹਨ। ਇੰਗਲੈਂਡ ਦੇ
ਹਰਿਆਣੇ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ:- ਸਹੀ ਜਾਂ ਗਲਤ
ਲੇਖਕ-ਨਿਸ਼ਾਨ ਸਿੰਘ ਰਾਠੌਰਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਅਨੇਕਾਂ ਕੁਰਬਾਨੀਆਂ ਬਾਅਦ ਹੋਂਦ ਵਿਚ ਆਈ ਸੀ। ਇਸ ਕਮੇਟੀ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿਕਾਸ ਲਈ ਜਿਵੇਂ-ਜਿਵੇਂ ਵੱਡੇ ਰਾਜਾਂ ਨੂੰ ਤੋੜ ਕੇ ਛੋਟੇ ਰਾਜਾਂ ਦਾ ਗਠਨ ਹੁੰਦਾ ਗਿਆ ਉਸੇ ਤਰ੍ਹਾਂ ਰਾਜਾਂ ਵਿਚ ਆਪਸੀ ਝਗੜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ।
ਇਹਨਾਂ ਝਗੜਿਆਂ ਵਿਚ ਪੰਜਾਬ ਅਤੇ ਹਰਿਆਣਾ ਵੀ ਉਲਝਣ ਤੋਂ ਬੱਚ ਨਾ ਸਕੇ। ਪੰਜਾਬ ਰਾਜ ਵਿਚੋਂ 1 ਨਵੰਬਰ 1966 ਨੂੰ ਹਰਿਆਣਾ ਪ੍ਰਾਂਤ ਹੋਂਦ ਵਿਚ ਆਇਆ। ਪੰਜਾਬ ਦੇ ਨਾਲ-ਨਾਲ ਹਰਿਆਣੇ ਦੀ
ਅਯੁੱਧਿਆ ਬਾਰੇ ਹਾਈ ਕੋਰਟ ਦਾ ਫੈਸਲਾ ਤੇ ਉਸ ਤੋਂ ਬਾਅਦ
ਸਤੰਬਰ ਦੀ ਤੀਹ ਤਰੀਕ ਦੀ ਸਵੇਰ ਵੇਲੇ ਹਰ ਕੋਈ ਇਸ ਗੱਲੋਂ ਘੱਟ ਜਾਂ ਵੱਧ ਫਿਕਰਮੰਦ ਸੀ ਕਿ ਅੱਜ ਦੀ ਸ਼ਾਮ ਪਤਾ ਨਹੀਂ ਕਿਹੋ ਜਿਹੀ ਹੋਵੇਗੀ? ਕੇਂਦਰ ਅਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਜਿੰਨੀ ਜਾਣਕਾਰੀ ਦਿੱਤੀ ਜਾ ਰਹੀ ਸੀ, ਉਸ ਨਾਲ ਚਿੰਤਾ ਘੱਟ ਹੋਣ ਦੀ ਥਾਂ ਹੋਰ ਵੀ ਲੁਕਵੇਂ ਸਹਿਮ ਦਾ ਮਾਹੌਲ ਬਣਦਾ ਮਹਿਸੂਸ ਕੀਤਾ ਜਾ ਰਿਹਾ ਸੀ। ਕਾਰਨ ਇੱਕੋ ਸੀ ਕਿ ਬਾਬਰੀ ਮਸਜਿਦ ਅਤੇ ਰਾਮ ਜਨਮ ਭੂਮੀ ਵਾਲੇ ਝਗੜੇ ਦਾ ਅਦਾਲਤੀ ਹੁਕਮ ਉਸ ਦਿਨ ਆਉਣਾ ਸੀ। ਕੇਂਦਰ ਦੇ ਆਗੂ ਭਾਵੇਂ ਸਾਰੀਆਂ ਪਾਰਟੀਆਂ ਦੇ ਕਹਿੰਦੇ ਸਨ ਕਿ ਉਹ ਅਦਾਲਤੀ ਫੈਸਲੇ ਦਾ ਸਤਿਕਾਰ ਕਰਨਗੇ, ਪਰ ਕੁਝ
ਗ਼ਜ਼ਲ......ਇੰਦਰਜੀਤ ਪੁਰੇਵਾਲ,ਨਿਊਯਾਰਕ
ਰੁੱਖਾਂ ਵਾਂਗੂ ਤੱਤੀਆਂ ਠੰਡੀਆਂ,ਪਿੰਡੇ ਉੱਤੇ ਸਹਿ ਜਾਂਦਾ ਹਾਂ।ਸੱਜਣ ਮੌਸਮ ਵਾਂਗ ਬਦਲਦੇ,ਵੇਖ ਭੁਚੱਕਾ ਰਹਿ ਜਾਂਦਾ ਹਾਂ।
ਮੇਰੇ ਮਨ ਮਸਤਕ ਦੇ ਅੰਦਰ,ਸੋਚ ਦੇ ਦੰਗਲ ਚਲਦੇ ਰਹਿੰਦੇ,
ਕਈਆਂ ਨੂੰ ਮੈਂ ਢਾਹ ਲੈਂਦਾ ਹਾਂ, ਕਈਆਂ ਕੋਲੋਂ ਢਹਿ ਜਾਂਦਾ ਹਾਂ।
ਧੁੱਪ ਦੇ ਵਾਂਗੂ ਖਿੜਿਆ ਹੋਇਆ ,ਸਿਖਰ ਦੁਪਹਿਰਾ ਰੁੱਸ ਨਾ ਜਾਵੇ,
ਕਹਾਣੀ......ਪ੍ਰਥਾ
ਲੇਖਕ ਬਲਰਾਜ ਸਿੰਘ ਸਿੱਧੂ, ਬ੍ਰਮਿੰਘਮ, ਯੂ. ਕੇ.ਕਹਾਣੀ ਦੇ ਪਾਤਰਾਂ ਦੀ ਕਰਮਭੂਮੀ ਵੈਸੇ ਤਾਂ ਇਸ ਸੰਸਾਰ ਵਿੱਚ ਕਿਤੇ ਵੀ ਹੋ ਸਕਦੀ ਹੈ। ਕਿਸੇ ਵੀ ਦੇਸ਼ ਦਾ ਕੋਈ ਵੀ ਸ਼ਹਿਰ ਜਾਂ ਪਿੰਡ। ਪਰ ਇੱਥੇ ਮੈਂ ਸੌਖ ਲਈ ਏਸ਼ੀਆ ਮਹਾਂਦੀਪ ਦੇ ਦੇਸ਼ ਭਾਰਤ ਦੇ ਇੱਕ ਮਹਾਂਨਗਰ ਮੁੰਬਈ ਨੂੰ ਵਰਤ ਲੈਂਦਾ ਹਾਂ। ਜਿਥੋਂ ਤੱਕ ਮੈਂ ਜਾਣਦਾ ਹਾਂ, ਇਹ ਕਹਾਣੀ ਅਜੇ ਤੱਕ ਕਿਧਰੇ ਵੀ ਵਾਪਰੀ ਨਹੀਂ। ਪਰ ਏਨਾ ਮੇਰਾ ਨਿਸਚਾ ਹੈ ਕਿ ਕਾਫ਼ੀ ਸਾਲਾਂ ਬਾਅਦ ਘਟੇਗੀ ਜ਼ਰੂਰ। ਇਹ ਵੀ ਹੋ ਸਕਦਾ ਹੈ, ਥੋੜ੍ਹੇ ਜਿਹੇ ਸਮੇਂ ਨੂੰ ਹੀ ਘਟ ਜਾਵੇ ਜਾਂ ਘਟਣੀ ਸ਼ੁਰੂ ਹੋ ਗਈ ਹੋਵੇ। ਖੈਰ, ਆਉ ਆਪਾਂ ਤੁਹਾਨੂੰ ਮੁਬੰਈ ਲੈ ਚੱਲੀਏ। ਮਹਾਂਰਾਸ਼ਟਰ ਸੂਬੇ ਦਾ ਇਹ ਸ਼ਹਿਰ ਕਦੇ ਚਾਰਲਸ ਦੂਜੇ ਨੂੰ ਦਾਜ ਵਿੱਚ ਮਿਲਿਆ ਸੀ। ਭਾਰਤ
ਲੇਡੀ ਗੌਡੀਵਾ ਦਾ ਨੰਗਾ ਸੱਚ
ਲੇਖਕ ਬਲਰਾਜ ਸਿੱਧੂ, ਬ੍ਰਮਿੰਘਮ, ਯੂ.ਕੇ.ਆਦਿਕਾ: ਇਹ ਗਿਆਰਵੀਂ ਸਦੀ ਇੰਗਲੈਂਡ ਵਿਚ ਘਟੀ ਸੱਚੀ ਕਹਾਣੀ ਹੈ। ਇਸ ਕਹਾਣੀ ਵਿਚ ਉਸ ਸਮੇਂ ਜੋ ਨਾਮ ਸ਼ਹਿਰਾਂ ਦੇ ਸਨ ਉਹੀ ਵਰਤੇ ਗਏ ਹਨ। ਜਿਸਨੂੰ ਮੈਂ ਆਪਣੀ ਕਲਾ ਦੀ ਛੇਣੀ ਉੱਤੇ ਕਲਪਨਾ ਦੀਆਂ ਸੱਟਾਂ ਮਾਰ ਕੇ ਤਰਾਸ਼ਿਆ ਹੈ ਤੇ ਕਹਾਣੀ ਰੂਪੀ ਬੁੱਤ ਤਿਆਰ ਕੀਤਾ ਹੈ।-ਬਲਰਾਜ ਸਿੰਘ ਸਿੱਧੂ, ਯੂ. ਕੇ.ਸਸ
ਮੁਨਸਫੀ ਕਾਰਵਾਈਆਂ ਸਮਾਪਤ ਕਰਨ ਅਤੇ ਦਰਬਾਰ ਲਾਉਣ ਉਪਰੰਤ ਲਿਉਫਰਿਕ ਆਪਣੇ ਅੰਗਰੱਖਿਅਕਾਂ, ਛੋਟੇ ਜਿਹੇ ਫੌਜੀ ਦਸਤੇ ਨਾਲ ਬੱਘੀ ਵਿਚ ਬੈਠ ਕੇ ਕੌਫ'ਸ ਟਰੀ
ਪੰਜਾਬੀ ਗਾਇਕੀ ਦਾ ਗਹਿਣਿਆਂ ਵਰਗਾ ਕੱਲ੍ਹ ਅਤੇ ਚੀਥੜਿਆਂ ਵਰਗਾ ਅੱਜ
ਲੇਖਕ ਰਘਵੀਰ ਸਿੰਘ ਚੰਗਾਲਸਦੀਆਂ ਤੋਂ ਸੰਗੀਤ ਦੀ ਨਿਰੰਤਰ ਵਹਿ ਰਹੀ ਧਾਰਾ ਵਿਚ ਪੰਜਾਬੀ ਸੰਗੀਤ ਦਾ ਵਿਲੱਖਣ ਮੁਹਾਂਦਰਾ ਕਾਇਮ ਰਿਹਾ ਹੈ। ਸੰਗੀਤ ਦੀ ਮਹੱਤਤਾ ਬਾਰੇ ਦਾਰਸ਼ਨਿਕ ਲੋਕਾਂ ਦਾ ਕਥਨ ਹੈ ਕਿ ਇਸ ਦੀ ਹੋਂਦ ਦੇ ਅਹਿਸਾਸ ਤੋਂ ਬਗ਼ੈਰ ਮਨੁੱਖੀ ਸੁਭਾਅ ਚਿੜਚਿੜਾ ਤੇ ਪ੍ਰਵਿਰਤੀ ਜ਼ਾਲਮਾਨਾ ਕਿਸ ਹੱਦ ਤੀਕ ਹੋ ਸਕਦੀ ਹੈ ਕਿ ਆਸ ਵੀ ਨਹੀਂ ਕੀਤੀ ਜਾ ਸਕਦੀ। ਸਾਡੇ ਸਮਿਆਂ ਵਿਚ ਅਸੀਂ ਦੇਖਿਆ ਹੈ ਕਿ ਪੰਜਾਬੀ ਸੰਗੀਤ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਰਹੀ ਹੈ। ਜਦੋਂ ਕਿਸੇ ਪ੍ਰੰਪਰਾਵਾਦੀ ਮੇਲੇ ਜਾਂ ਇਤਿਹਾਸਕ ਤਿਉਹਾਰ ਮੌਕੇ ਬਜ਼ੁਰਗਾਂ ਦੀ ਉਂਗਲੀ ਫੜ ਕੇ ਜਾਂਦੇ ਸੀ ਤਾਂ ਉੱਥੇ ਕਵਿਸ਼ਰੀ ਵਾਲੇ ਗਵੰਤਰੀਆਂ ਨੂੰ
ਕਲਮਾਂ ਦਾ ਕਲਮਾਂ ਨਾਲ ਟਕਰਾਅ,ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਲੇਖਕ : ਜਰਨੈਲ ਘੁਮਾਣਸਿਆਣੇ ਕਹਿੰਦੇ ਹਨ ਕਿ ਕਲਮਾਂ ਦਾ ਕਲਮਾਂ ਨਾਲ ਟਕਰਾਅ ਜਰੂਰ ਹੋਣਾ ਚਾਹੀਂਦਾ ਹੈ ਕਿਉਂਕਿ ਸ਼ਬਦਾਂ ਦੇ ਖਹਿਣ ਵਿੱਚੋਂ ਉਪਜਦੇ ਨਵੇਂ ਨਵੇਂ ਵਿਚਾਰ ਨਵੇਂ ਸਾਹਿਤ ਨੂੰ ਜਨਮ ਦਿੰਦੇ ਹਨ । ਤਰਕ ਨਾਲ ਕੀਤੀ ਅਲੋਚਨਾਂ ਸਮਾਜ ਵਿੱਚ ਪਨਪ ਰਹੀਆਂ ਕੁਰੀਤੀਆਂ ਦੀ ਸੰਘੀਂ ਨੱਪਣ ਵਾਸਤੇ ਸਹਾਇਕ ਸਿੱਧ ਹੁੰਦੀ ਹੈ । ਗ਼ੁਲਾਮੀਆਂ ਚੋਂ ਆਜ਼ਾਦੀਆਂ ਦੇ ਰਾਹ ਤਲਾਸ਼ਦੇ ਜੂਝਾਰੂਆਂ ਨੂੰ, ਕਲਮਾਂ ਦੀ ਸਿਆਹੀ ਚੋਂ ਚੰਗਿਆੜੇ ਛੱਡਦੇ ਸ਼ਬਦ ਤੀਰ - ਤਲਵਾਰਾਂ ਵਾਲਿਆਂ ਨੂੰ ,ਤੋਪਾਂ ਵਾਲਿਆਂ ਨਾਲ ਜਾ ਟਕਰਾਉਣ ਤੱਕ ਦਾ ਬਲ ਬਖਸ਼ ਦਿੰਦੇ
ਤਪਦੇ ਹਿਰਦਿਆਂ 'ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – “ਅੰਬਰ ਮੋੜ ਦਿਓ”
ਲੇਖਕ ਰਘਵੀਰ ਸਿੰਘ ਚੰਗਾਲ'ਅੰਬਰ ਮੋੜ ਦਿਓ' ਸ਼ਾਇਰ ਬੂਟਾ ਸਿੰਘ ਚੌਹਾਨ ਦੀ ਦੂਸਰੀ ਆਡਿਓ ਐਲਬਮ ਹੈ । ਪਹਿਲੀ ਐਲਬਮ 'ਚੁਰਾਹੇ ਦੇ ਦੀਵੇ' ਨੇ ਸਾਹਿਤਕ ਹਲਕਿਆਂ ਵਿਚ ਇੱਕ ਨਵੀਂ ਚਰਚਾ ਛੇੜੀ ਸੀ ਕਿ ਚੌਹਾਨ ਦਾ ਇਹ ਉਪਰਾਲਾ ਤਾਂ ਕਾਬਲੇ ਤਾਰੀਫ ਹੈ ਪਰ ਅਰਥਚਾਰੇ ਦੀ ਵਿਗੜਦੀ ਜਾਂਦੀ ਵਿਵਸਥਾ ਇਸ ਮਹਿੰਗੇ ਭਾਅ ਦੇ ਸ਼ੌਕ ਨੂੰ ਨਿਰੰਤਰ ਜਾਰੀ ਰੱਖਣਾ ਕੰਡਿਆਂ 'ਤੇ ਤੁਰਨ ਵਰਗਾ ਕਾਰਜ ਹੈ। ਚੌਹਾਨ ਨੇ ਇਸ ਦੂਸਰੀ ਐਲਬਮ ਨੂੰ ਹੋਰ ਵੀ ਸ਼ਿੱਦਤ ਤੇ ਪੁਖ਼ਤਗੀ ਨਾਲ ਤਿਆਰ ਕਰਕੇ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਇਆ ਹੈ। ਸੰਗੀਤਕਾਰ ਅਤੁਲ ਸ਼ਰਮਾ ਦੀ ਬੇਗਰਜ਼ ਤੇ ਕੁਸ਼ਲਮਈ ਸੰਗੀਤਕ ਦੇਣ ਸੋਨੇ ਤੇ ਸੁਹਾਗੇ ਵਾਂਗ
(ਕਹਾਣੀ) ਪ੍ਰਿਥਮ ਭਗੌਤੀ ਸਿਮਰ ਕੈ......ਬਲਰਾਜ ਸਿੰਘ ਸਿੱਧੂ, ਯੂ. ਕੇ.
ਨਿਤਨੇਮ ਦਾ ਪਾਠ ਜਪਦਿਆਂ, ਊਂਧੀ ਪਾਈ ਬੈਠੇ ਜੱਥੇਦਾਰ ਭਾਗ ਸਿੰਘ ਨੇ ਨਿਗਾਹ ਉਤਾਂਹ ਅਕਾਸ਼ ਵੱਲ ਘੁੰਮਾਈ। ਚਾਰੋਂ ਪਾਸਿਆਂ ਤੋਂ ਅਸਮਾਨ ਸਾਫ਼ ਹੈ। ਉਸਨੇ ਮੂੰਹ ਉੱਪਰ ਚੁੱਕ ਕੇ, ਭਰਵੱਟੇ ਮੱਥੇ ਵੱਲ ਚਾੜ੍ਹੇ ਤਾਂ ਜੋ ਅੱਖਾਂ ਵਧੇਰੇ ਖੁੱਲ੍ਹ ਜਾਣ ਤੇ ਜਿੰਨੀ ਦੂਰ ਤੱਕ ਦੇਖਿਆ ਸਕਦਾ ਸੀ, ਦੇਖਿਆ। ਪਰ ਉਸਨੂੰ ਕਿੱਧਰੇ ਵੀ ਧੂੜ ਉੱਡਦੀ ਨਜ਼ਰ ਨਾ ਆਈ। ਦੂਰੋਂ ਆਪਣੇ ਵੱਲ ਆਉਣ ਵਾਲੇ ਕਿਸੇ ਵਿਅਕਤੀ ਦਾ ਪਤਾ ਲਾਉਣ ਦਾ ਜੱਥੇਦਾਰ ਭਾਗ ਸਿੰਘ ਦਾ ਇਹ ਆਪਣਾ ਹੀ ਨਿਰਾਲਾ ਢੰਗ ਹੈ। ਕਿਉਂਕਿ ਆਸੇ-ਪਾਸੇ ਰੇਤਲੇ ਉਜਾੜਾਂ ਵਿੱਚ
ਵੀਰ ਮੇਰਿਆ ਜੁਗਨੀ.......ਬਲਰਾਜ ਸਿੰਘ ਸਿੱਧੂ, ਯੂ. ਕੇ.
ਅਮਰੀਕਾ ਬੈਠੇ ਪੰਜਾਬੀ ਲੇਖਕ ਵਿਦਵਾਨ ਡਾ: ਗੁਰਮੇਲ ਸਿੱਧੂ ਦੇ ਮਨ ਵਿਚ ਵਿਚਾਰ ਆਉਂਦਾ ਹੈ ਕਿ ਪੰਜਾਬੀਆਂ
ਦੇ ਪ੍ਰਸਿਧ ਲੋਕ ਗਾਇਨ 'ਜੁਗਨੀ' ਬਾਰੇ ਪੰਜਾਬੀ ਪਾਠਕਾਂ ਨੂੰ ਇਕ ਖੋਜ ਭਰਪੂਰ ਲੇਖ ਲਿਖ ਕੇ ਦਿੱਤਾ ਜਾਵੇ। ਉਹ ਕੰਪਿਊਟਰ ਉੱਤੇ ਬੈਠ ਕੇ ਗੂਗਲ ਸਰਚ ਇੰਜਨ ਵਿਚ 'ਜੁਗਨੀ' ਟਾਇਪ ਕਰਦੇ ਹਨ। ਠਾਹ ਦੇਣੇ ਵਿਕੀਪੀਡੀਆ ਉੱਤੇ 'ਜੁਗਨੀ' ਬਾਰੇ ਲੇਖ ਆ ਜਾਂਦਾ ਹੈ। ਡਾ: ਸਹਿਬ ਨੂੰ ਸਾਇਸ ਦੇ ਯੁੱਗ ਵਿਚ ਇਸ ਪ੍ਰਕਾਰ ਇਲਹਾਮ ਹੁੰਦਾ ਹੈ।ਜਿਵੇਂ ਅੰਨ੍ਹੇ ਦੇ ਪੈਰ ਹੇਠ ਬਟੇਰਾ ਆਏ 'ਤੇ ਉਹ ਖੁਦ ਨੂੰ ਸ਼ਿਕਾਰੀ ਸਮਝਣ ਲੱਗ ਜਾਂਦਾ ਹੈ, ਕੁਝ ਇਹੋ ਜਿਹੀ ਅਵਸਥਾ ਡਾ: ਸਾਹਿਬ ਦੀ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ
ਦੇ ਪ੍ਰਸਿਧ ਲੋਕ ਗਾਇਨ 'ਜੁਗਨੀ' ਬਾਰੇ ਪੰਜਾਬੀ ਪਾਠਕਾਂ ਨੂੰ ਇਕ ਖੋਜ ਭਰਪੂਰ ਲੇਖ ਲਿਖ ਕੇ ਦਿੱਤਾ ਜਾਵੇ। ਉਹ ਕੰਪਿਊਟਰ ਉੱਤੇ ਬੈਠ ਕੇ ਗੂਗਲ ਸਰਚ ਇੰਜਨ ਵਿਚ 'ਜੁਗਨੀ' ਟਾਇਪ ਕਰਦੇ ਹਨ। ਠਾਹ ਦੇਣੇ ਵਿਕੀਪੀਡੀਆ ਉੱਤੇ 'ਜੁਗਨੀ' ਬਾਰੇ ਲੇਖ ਆ ਜਾਂਦਾ ਹੈ। ਡਾ: ਸਹਿਬ ਨੂੰ ਸਾਇਸ ਦੇ ਯੁੱਗ ਵਿਚ ਇਸ ਪ੍ਰਕਾਰ ਇਲਹਾਮ ਹੁੰਦਾ ਹੈ।ਜਿਵੇਂ ਅੰਨ੍ਹੇ ਦੇ ਪੈਰ ਹੇਠ ਬਟੇਰਾ ਆਏ 'ਤੇ ਉਹ ਖੁਦ ਨੂੰ ਸ਼ਿਕਾਰੀ ਸਮਝਣ ਲੱਗ ਜਾਂਦਾ ਹੈ, ਕੁਝ ਇਹੋ ਜਿਹੀ ਅਵਸਥਾ ਡਾ: ਸਾਹਿਬ ਦੀ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ
ਇਤਿਹਾਸ ਨੂੰ ਕਲਮਬੰਦ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਵਿਰਾਸਤ ਬਾਰੇ ਪਤਾ ਲੱਗ ਸਕੇ।
ਸਾਬਕਾ ਡੀ.ਸੀ. ਅਤੇ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ ਨਾਲ ਬਲਰਾਜ ਸਿੱਧੂ ਦੀ ਵਿਸ਼ੇਸ਼ ਮੁ
ਲਾਕਾਤ
ਸਟੱਡੀ ਟੇਬਲ 'ਤੇ ਪਏ, ਘੁੰਮਦੇ ਗਲੋਬ ਨੂੰ ਦੋਨੋਂ ਹੱਥਾਂ ਵਿਚ ਫੜ੍ਹ ਕੇ ਰੋਕਦਾ ਹਾਂ ਤਾਂ ਭਾਰਤ ਦੇ ਨਕਸ਼ੇ ਉੱਤੇ ਮੇਰੀ ਨਿਗਾਹ ਕੇਂਦਰਤ ਹੋ ਜਾਂਦੀ ਹੈ। ਅੱਖਾਂ ਦੇ ਕੈਮਰੇ ਨਾਲ ਥੋੜ੍ਹਾ ਕਲੋਜ਼-ਅੱਪ ਕਰਦਾ ਹਾਂ ਤਾਂ ਪੰਜਾਬ ਮੇਰੇ ਸਾਹਮਣੇ ਫੈਲ ਜਾਂਦਾ ਹੈ। ਪੰਜਾਬ ਨੂੰ ਮੁਖ ੰਿਤੰਨ ਖੇਤਰਾਂ ਵਿਚ ਵਿਭਾਜਤ ਕਰਦਾ ਹਾਂ ਤਾਂ ਮੇਰੇ ਮਨ ਵਿਚ ਆਉਂਦਾ ਹੈ ਕਿ ਕਾਦਰ ਨੇ ਦੁਆਬੇ
ਲਾਕਾਤਸਟੱਡੀ ਟੇਬਲ 'ਤੇ ਪਏ, ਘੁੰਮਦੇ ਗਲੋਬ ਨੂੰ ਦੋਨੋਂ ਹੱਥਾਂ ਵਿਚ ਫੜ੍ਹ ਕੇ ਰੋਕਦਾ ਹਾਂ ਤਾਂ ਭਾਰਤ ਦੇ ਨਕਸ਼ੇ ਉੱਤੇ ਮੇਰੀ ਨਿਗਾਹ ਕੇਂਦਰਤ ਹੋ ਜਾਂਦੀ ਹੈ। ਅੱਖਾਂ ਦੇ ਕੈਮਰੇ ਨਾਲ ਥੋੜ੍ਹਾ ਕਲੋਜ਼-ਅੱਪ ਕਰਦਾ ਹਾਂ ਤਾਂ ਪੰਜਾਬ ਮੇਰੇ ਸਾਹਮਣੇ ਫੈਲ ਜਾਂਦਾ ਹੈ। ਪੰਜਾਬ ਨੂੰ ਮੁਖ ੰਿਤੰਨ ਖੇਤਰਾਂ ਵਿਚ ਵਿਭਾਜਤ ਕਰਦਾ ਹਾਂ ਤਾਂ ਮੇਰੇ ਮਨ ਵਿਚ ਆਉਂਦਾ ਹੈ ਕਿ ਕਾਦਰ ਨੇ ਦੁਆਬੇ
ਨਕਲੀ ਅਸਲੀ ਬਲਵੰਤ ਗਾਰਗੀ
ਲੇਖਕ ਬਲਰਾਜ ਸਿੱਧੂ, ਬ੍ਰਮਿੰਘਮ, ਯੂ.ਕੇ. 
ਅੰਗਰੇਜ਼ੀ ਦਾ ਇਕ ਵਿਸ਼ਵਪ੍ਰਸਿੱਧ ਸਾਹਿਤਕਾਰ ਹੋਇਆ ਹੈ ਡੀ. ਐਚ. ਲੌਰੈਂਸ। ਲੌਰੈਂਸ ਨੇ ਇਕ ਗਰਮਾ ਗਰਮ ਨਾਵਲ ਲਿਖਿਆ 'ਲੇਡੀ ਚੈਟਰਲੀ'ਸ ਲਵਰ' ਭਾਵ ਲੇਡੀ ਚੈਟਰਲੀ ਦਾ ਪ੍ਰੇਮੀ।ਜਿਦਣ ਨਾਵਲ ਛੱਪਿਆ, ਉਦਣ ਹੀ ਇੰਗਲੈਂਡ ਦੇ ਲੇਖਕ ਲਾਰੌਸ ਵਿਰੁੱਧ ਲਾਮਬਧ ਹੋ ਗਏ। ਜਿਵੇਂ ਕਿ ਉਸ ਨੇ ਨਾਵਲ ਲਿਖ ਕੇ ਕੋਈ ਗੁਨਾਹ ਕਰ ਦਿੱਤਾ ਹੁੰਦਾ ਹੈ। ਅਸ਼ਲੀਲਤਾ ਦਾ ਦੋਸ਼ ਲਾ ਕੇ ਅਦਾਲਤ ਵਿਚ ਲੈ ਗਏ। ਨਾਵਲ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ ਕਿ ਲੇਡੀ ਚੈਟਰਲੀ ਇਕ ਅਮੀਰ ਔਰਤ ਹੁੰਦੀ ਹੈ ਤੇ ਉਸਦਾ

ਅੰਗਰੇਜ਼ੀ ਦਾ ਇਕ ਵਿਸ਼ਵਪ੍ਰਸਿੱਧ ਸਾਹਿਤਕਾਰ ਹੋਇਆ ਹੈ ਡੀ. ਐਚ. ਲੌਰੈਂਸ। ਲੌਰੈਂਸ ਨੇ ਇਕ ਗਰਮਾ ਗਰਮ ਨਾਵਲ ਲਿਖਿਆ 'ਲੇਡੀ ਚੈਟਰਲੀ'ਸ ਲਵਰ' ਭਾਵ ਲੇਡੀ ਚੈਟਰਲੀ ਦਾ ਪ੍ਰੇਮੀ।ਜਿਦਣ ਨਾਵਲ ਛੱਪਿਆ, ਉਦਣ ਹੀ ਇੰਗਲੈਂਡ ਦੇ ਲੇਖਕ ਲਾਰੌਸ ਵਿਰੁੱਧ ਲਾਮਬਧ ਹੋ ਗਏ। ਜਿਵੇਂ ਕਿ ਉਸ ਨੇ ਨਾਵਲ ਲਿਖ ਕੇ ਕੋਈ ਗੁਨਾਹ ਕਰ ਦਿੱਤਾ ਹੁੰਦਾ ਹੈ। ਅਸ਼ਲੀਲਤਾ ਦਾ ਦੋਸ਼ ਲਾ ਕੇ ਅਦਾਲਤ ਵਿਚ ਲੈ ਗਏ। ਨਾਵਲ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ ਕਿ ਲੇਡੀ ਚੈਟਰਲੀ ਇਕ ਅਮੀਰ ਔਰਤ ਹੁੰਦੀ ਹੈ ਤੇ ਉਸਦਾ
ਕਹਾਣੀ- ਢੌਂਗੀ........ਮਾ.ਗੁਰਮੇਲ ਬੌਡੇ
ਮਾ.ਗੁਰਮੇਲ ਬੌਡੇ,ਜਿੱਥੇ ਇੱਕ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਨ। ਉੱਥੇ ਕੈਨੇਡਾ ਤੋਂ ਛਪਦੇ ਮਾਸਿਕ ਪੱਤਰ 'ਦਸਤਕ' ਦੇ ਆਨਰੇਰੀ ਸੰਪਾਦਕ ਵੀ ਹਨ। ਮੇਰੀ ਉਹਨਾਂ ਨਾਲ ਗੁਰੂ-ਚੇਲੇ ਵਾਲੀ ਸਾਂਝ ਹੋਣ ਕਰਕੇ ਹਮੇਸ਼ਾ ਹੀ ਉਹਨਾਂ ਦੀਆਂ ਲਿਖਤਾਂ ਦਾ ਪ੍ਰਭਾਵ ਕਬੂਲਦਾ ਰਿਹਾ ਹਾਂ। ਕਾਫ਼ੀ ਅਰਜੋਈਆਂ ਬਾਦ ਮਾਸਟਰ ਜੀ ਦੀਆਂ ਕਹਾਣੀਆਂ 'ਨਸੀਬ' ਹੋਈਆਂ ਹਨ। ਸੋ ਪਾਠਕਾਂ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈ ਰਹੇ ਹਾਂ-ਭਾਦੋਂ ਦੇ ਮਹੀਨੇ ਦਾ ਵੱਟ ਮਰੋੜ ਆਪਣੇ ਪੂਰੇ ਜੋਰ ਤੇ ਸੀ। ਮੀਂਹ ਪਏ ਨੂੰ ਕਾਫੀ ਚਿਰ ਹੋ ਗਿਆ ਸੀ। ਲਗਦਾ
Subscribe to:
Posts (Atom)