Showing posts with label *ਚੱਕ ਬਖਤੂ ਡੌਟ ਕੌਮ. Show all posts
Showing posts with label *ਚੱਕ ਬਖਤੂ ਡੌਟ ਕੌਮ. Show all posts

ਪੰਜਾਬ ਵਿਚ ਸਰਪੰਚਾਂ ਨੂੰ ਦਿਤਾ ਜਾਂਦੈ ਸਿਰਫ਼ 600 ਰੁਪਏ ਮਹੀਨਾ ਭੱਤਾ ...ਪਰ

ਬਠਿੰਡਾ , 26 ਸਤੰਬਰ (ਚਕ) : ਦਿਨੋਂ-ਦਿਨ ਅਮਰ ਵੇਲ ਵਾਂਗ ਵੱਧ ਰਹੀ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਖ਼ੁਦ ਹੀ ਮਤੇ ਪਾਸ ਕਰ ਕੇ ਅਪਣੀਆਂ ਤਨਖ਼ਾਹਾਂ ਅਤੇ ਭੱਤੇ ਕਈ ਗੁਣਾਂ ਵਧਾ ਲਏ ਹਨ ਪਰ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਨੂੰ ਪਿੰਡ ਪੱਧਰ ਤਕ ਲਾਗੂ ਕਰਨ ਵਾਲੇ ਪੰਜਾਬ ਦੇ ਪਿੰਡਾਂ ਦੇ ਚੁਣੇ ਹੋਏ ਸਰਪੰਚਾਂ ਨੂੰ ਸਰਕਾਰ ਲੰਮੇ ਸਮੇਂ ਤੋਂ ਸਿਰਫ਼ 600 ਰੁਪਏ ਮਹੀਨਾ ਮਾਣ ਭੱਤਾਂ (ਤਨਖ਼ਾਹ) ਦੇ ਰਹੀ ਹੈ, ਜੋ ਸਰਪੰਚਾ ਵਲੋਂ ਕੀਤੇ ਜਾਂਦੇ ਖ਼ਰਚਿਆਂ ਦੇ ਮੁਕਾਬਲੇ ਨਿਗੁਣੀ ਜਿਹੀ ਰਕਮ ਹੈ। ਸਰਕਾਰ ਵਲੋਂ ਸਰਪੰਚਾਂ ਨੂੰ ਸੌਂਪੀਆਂ ਜ਼ੁੰਮੇਵਾਰੀਆਂ ਦੀ ਸੂਚੀ ਹਰ ਰੋਜ਼ ਲੰਮੀ ਹੁੰਦੀ ਜਾ ਰਹੀ ਹੈ ਪਰ ਮਾਣ ਭੱਤੇ ਵਿਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ। ਇਸ ਦੇ ਸਿੱਟੇ ਵਜੋਂ ਸਰਪੰਚਾਂ ਨੂੰ ਜ਼ੁੰਮੇਵਾਰੀਆਂ ਨਿਭਾਣੀਆਂ ਮੁਸ਼ਕਲ ਕੰਮ

ਲੜੀਵਾਰ ਨਾਵਲ (ਤਰਕਸ਼ ਟੰਗਿਆ ਜੰਡ)

ਚੱਕ ਬਖਤੂ ਡੌਟ ਕੌਮ ਦੇ ਪਾਠਕਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਉਣ ਵਾਲੇ ਥੋੜੇ ਦਿਨਾਂ ਵਿੱਚ ਬਾਈ
ਸ਼ਿਵਚਰਨ ਜੱਗੀ ਕੁੱਸਾ ਦਾ ਪ੍ਰਸਿੱਧ ਨਾਵਲ (ਤਰਕਸ਼ ਟੰਗਿਆ ਜੰਡ) ਲੜੀਵਾਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ । ਉਮੀਦ ਹੈ ਕਿ ਆਪ ਇਸ ਨਾਵਲ ਨੂੰ ਬਹੁਤ ਪਸੰਦ ਕਰੋਗੇ ।
ਧੰਨਵਾਦ

ਅਗਲੇ ਹਫ਼ਤੇ ਤੋਂ ਜੱਗੀ ਕੁੱਸਾ ਜੀ ਦਾ ਨਵਾਂ ਕਾਲਮ "ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ" ਸ਼ੁਰੂ

ਸਾਡੇ ਪਾਠਕਾਂ ਨੂੰ ਇਹ ਪੜ੍ਹ ਕੇ ਬੜੀ ਖ਼ੁਸ਼ੀ ਹੋਵੇਗੀ ਕਿ ਅਗਲੇ ਹਫ਼ਤੇ ਬਾਈ ਸ਼ਿਵਚਰਨ ਜੱਗੀ ਕੁੱਸਾ ਜੀ ਦੀ ਕਲਮ ਤੋਂ ਅਸੀਂ ਇਕ ਨਵਾਂ ਕਾਲਮ "ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ" ਸ਼ੁਰੂ ਕਰਨ ਜਾ ਰਹੇ ਹਾਂ! ਇਸ ਵਿਚ ਕੁੱਸਾ ਜੀ ਦੀਆਂ ਨਵੀਆਂ, ਪੁਰਾਣੀਆਂ ਅਤੇ ਕੁਝ ਬਹੁਤ ਪੁਰਾਣੀਆਂ ਯਾਦਾਂ ਜੁੜੀਆਂ ਹੋਣਗੀਆਂ।