ਐ ਮੇਰੀ ਮੈਂ ਤੂੰ ਅਜਾਦ ਫਿਜਾ ਵਿੱਚ ਸਾਹ ਲੈ,ਕਿਉਂ ਫਾਲਤੂ ਦੀਆਂ ਬੇੜੀਆਂ ਵਿੱਚ ਜਕੜ ਰੱਖਿਆ ਹੈ ਖੁਦ ਨੂੰ,
ਜੇ ਕਰ ਤੂੰ ਆਪਣੇ ਰੁਜਗਾਰ ਨੂੰ ਸੱਚੇ ਦਿਲ ਨਾਲ ਨੇਪਰੇ ਚਾੜੇਂ,
ਤਾਂ ਮੈਨੂੰ ਨੀ ਲਗਦਾ ਤੈਨੂੰ ਸੱਚੀ ਖੁਸੀ ਨਾ ਮਿਲੇ,
ਇਹੀ ਤਾੰ ਸੱਚੀ ਸੁੱਚੀ ਕਿਰਤ ਹੈ ਤੇ ਦਸਾਂ ਨਹੁੰਆਂ ਦੀ ਕਮਾਈ,
ਤੂੰ ਆਪ ਸੋਚ ਕਿ ਕਿਸੇ ਦੇ ਮੂੰਹ ਚੋਂ ਬੋਟੀ ਖੋਹਣੀ,
ਕਿਸੇ ਨੂੰ ਕੀ ਸਕੂਨ ਦੇਵੇਗੀ,
ਕਿਉਂ ਤੈਨੂੰ ਸਮਝ ਨੀ ਆਉਂਦੀ,
ਕਿ ਜਦ ਸਭ ਬਰਾਬਰ ਹਨ ਅਤੇ,
ਕੋਈ ਛੋਟਾ ਵੱਡਾ ਜਾਂ ਉੱਚਾ ਨੀਵਾਂ ਨਹੀਂ,
ਤਾਂ ਫਿਰ ਕਿਉਂ ਨਹੀਂ ਕੁਝ ਲੋਕ ਅਜੇ ਵੀ,
ਕੁਝ ਅਖੌਤੀ ਲੋਕਾਂ ਦੇ ਮੰਜੇ ਤੇ ਬੈਠ ਸਕਦੇ,
ਵਿਚਾਰੇ ਬੀਜਣ ਤੋਂ ਵੱਡਣ ਤੱਕ ਸਾਰੇ ਕੰਮ ਕਰਦੇ ਹਨ,
ਪਰ ਛਾਬੇ ਚੋਂ ਪੱਕੀ ਰੋਟੀ ਨਹੀਂ ਚੁੱਕ ਸਕਦੇ,
ਤੈਨੂੰ ਇੰਝ ਨਹੀਂ ਲੱਗਦਾ ਜਿਸ ਤਰਾਂ ਇਸ ਦੁਨੀਆ,
ਵਾਲਿਆਂ ਦਾ ਕੋਈ ਦੀਨ ਧਰਮ ਨਹੀਂ ਹੈ,
ਕੋਈ ਸਿਰਫ ਇਸ ਲਈ ਨਹੀਂ ਪੜ ਸਕਿਆ ਕਿ,
ਉਸ ਕੋਲ ਪੈਸੇ ਨਹੀਂ,
ਇਹ ਪੈਸੇ ਬਣਾਏ ਕਿਸਨੇ....?
ਇਨਸਾਨ ਨੇ,
ਨਾ ਕਿ ਭਗਵਾਨ ਨੇ,
ਇਹ ਜਾਤ ਮਜਹਬ ਬਣਾਏ ਕਿਸਨੇ.....?
ਇਨਸਾਨ ਨੇ,
ਨਾ ਕਿ ਭਗਵਾਨ ਨੇ,
ਤੇ ਸਭ ਤੋਂ ਹੈਰਾਨੀਜਨਕ ਸੱਚ..........,
ਕਿ ਖੁਦ ਭਗਵਾਨ ਵੀ ਕਿਸਨੇ ਬਣਾਇਆ.....?
ਸਿਰਫ ਇਨਸਾਨ ਨੇ,
ਪਰ......................ਪਰ ਅਫਸੋਸ,
ਆਪ ਇਨਸਾਨ ਪੂਰੀ ਤਰਾਂ ਇਨਸਾਨ ਨਹੀਂ ਬਣ ਸਕਿਆ,
ਪੈਸਾ , ਭਗਵਾਨ , ਇਨਸਾਨ ,
ਦੁਨੀਆ ਭਗਵਾਨ ਦਾ ਨਾਮ ਚਲਾ ਕੇ,
ਪੈਸਾ ਇਕੱਠਾ ਕਰੇ ਤਾਂ ਉਹਨਾ ਦਾ ਭਗਵਾਨ ,
ਕੁਝ ਨਹੀਂ ਕਹਿੰਦਾ,
ਪਰ ਜੇ ਕੋਈ ਗਰੀਬ ਪੈਸੇ ਤੋਂ ਹੀਣਾ,
ਕੁਝ ਨਹੀਂ ਬਣ ਸਕਿਆ,
ਤਾਂ ਆਖਣਗੇ..........
ਕਿ ਇਸਦੇ ਕਰਮ ਹੀ ਮਾੜੇ ਸਨ,
ਹਾਏ ..................ਇਹ ਕਿੱਥੋਂ ਦਾ ਨਿਆਂ ਹੈ,
ਘਰਾਂ ਚ ਚੰਗੀ ਕਿਸਮ ਦੇ ਕੁੱਤੇ ਰੱਖਣ ਵਾਲਿਓ,
ਪਹਿਲਾਂ ਖੁਦ ਚੰਗੀ ਕਿਸਮ ਦੇ ਇਨਸਾਨ ਬਣੋ,
ਆਪਨੇ ਨਾਮ ਨਾਲ ਧਰਮ ਦਾ ਅੱਖਰ ਜੋੜਕੇ,
ਬਹੁਤ ਵੱਡੇ ਧਾਰਮਿਕ ਬਣ ਗਏ,
ਪਰ ਕਦੇ ਸੋਚਿਆ ਹੈ ਕਿ ਰਿਸਵਤਖੋਰਾਂ,
ਨਸਾਖੋਰਾਂ,ਝੂਠਿਆਂ,ਜਾਤਾਂ ਪਰਖਣ ਵਾਲਿਆਂ,
ਪੈਸੇ ਦੇ ਪੁੱਤਰਾਂ, ਭਰੂਣ ਹੱਤਿਆਰਿਆਂ,
ਧਰਮ ਦੇ ਠੇਕੇਦਾਰਾਂ,.....
ਦਾ ਕੋਈ ਧਰਮ ਨਹੀਂ ਹੁੰਦਾ,
ਜੋ ਵਧੀਆ ਇਨਸਾਨ ਨਹੀਂ ਬਣ ਸਕਿਆ,
ਉਹ ਧਾਰਮਿਕ ਅਖਵਾਉਣ ਦਾ ਭਰਮ ਵੀ ਨਾ ਪਾਲੇ..........