ਈਪਰ (ਪ੍ਰਗਟ ਸਿੰਘ ਜੋਧਪੁਰੀ) ਐਤਵਾਰ 13 ਜੂਨ ਨੂੰ ਬੈਲਜੀਅਮ ਦੀਆਂ ਹੋਈਆਂ ਮੱਧਕਾਲੀ ਲੋਕ ਸਭਾ ਚੋਣਾਂ 'ਚ ਇਥੋ ਦੀ ਸੱਜੇ ਪੱਖੀ ਪਾਰਟੀ ਪਾਰਟੀ''ਨਿਊ ਫਲਾਮਿਸ਼ ਅਲਾਇਨਸ''(ਐਨ. ਵੀ. ਏ.) ਨੇ ਕੁੱਲ 150 ਸੀਟਾਂ' ਚੋ ਸਭ ਤੋ ਵੱਧ 27 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਫਰੈਂਚ ਭਾਸ਼ਾਈ ਸੋਸਲ ਪਾਰਟੀ 26 ਸੀਟਾਂ ਪ੍ਰਾਪਤ ਕਰ ਕੇ ਦੂਜੇ ਸਥਾਂਨ' ਤੇ ਰਹੀ. ਸੀ.ਡੀ. ਐਂਡ ਵੀ. ਨੇ 17 ਸੀਟਾਂ ਪ੍ਰਾਪਤ ਕੀਤੀਆਂ. ਜਦਕਿ ਪਿਛਲੀਆਂ ਚੋਣਾਂ ਸਮੇ ਸੀ ਡੀ ਐਂਡ ਵੀ ਅਤੇ ਐਨ ਵੀ ਏ ਗਠਜੋੜ ਨੇ ਇਕੱਠਿਆਂ ਸਿਰਫ 30 ਸੀਟਾਂ ਜਿੱਤੀਆਂ ਸਨ. ਐਂਮ ਆਰ ਪਾਰਟੀ 18 ਸੀਟਾਂ ਪ੍ਰਾਪਤ ਕਰ ਕੇ ਤੀਸਰੀ ਧਿਰ ਵਜੋਂ ਉਭਰੀ ਹੈ ਹਾਲਾਂਕਿ ਪਿਛਲੀਆਂ ਚੋਣਾਂ ਸਮੇਂ ਐਂਮ.ਆਰ. ਨੇ 23 ਸੀਟਾਂ ਜਿੱਤੀ ਸਨ. ਇਥੇ ਵਸਦੇ ਪ੍ਰਵਾਸੀਆਂ ਲਈ ਖੁਸ਼ੀ ਦੀ ਗੱਲ ਇਹ ਵੀ ਹੈ ਕਿ
ਪ੍ਰਵਾਸੀਆਂ ਨੂੰ ਘ੍ਰਿਣਾ ਦੀ ਨਜਰ ਨਾਲ ਦੇਖਦੀ ਨਸਲਵਾਦੀ ਪਾਰਟੀ ਫਲਾਮਿਸ਼ ਬਲਾਂਗ ਨੂੰ ਇਸ ਵਾਰੀ ਪਹਿਲਾਂ ਨਾਲੋ ਵੀ 5 ਪ੍ਰਤੀਸਤ ਘੱਟ ਵੋਟਾਂ ਮਿਲੀਆਂ ਹਨ. ਇਥੋ ਤੱਕ ਕਿ ਇਸ ਪਾਰਟੀ ਦੇ ਗੜ ਸਮਝੇ ਜਾਂਦੇ ਐਂਟਵਰਪਨ ਸੂਬੇ 'ਚੋ ਤਾਂ ਦਸ ਪ੍ਰਤੀਸਤ ਘੱਟ ਵੋਟਾਂ ਇਸ ਪਾਰਟੀ ਨੂੰ ਮਿਲੀਆਂ ਹਨ.
ਸਤੰਬਰ ਤੱਕ ਸਰਕਾਰ ਬਣਨ ਦੀ ਸੰਭਾਵਨਾਂ
ਐਨ ਵੀ ਏ ਪਾਰਟੀ ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਪਦ ਦੇ ਪ੍ਰਮੁੱਖ ਦਾਅਵੇਦਾਰ ਬਾਰਤ ਦੀ ਫੇਬਰ ਦਾ ਮੰਨਣਾਂ ਹੈ ਕਿ ਕਿਸੇ ਵੀ ਧਿਰ ਨੂੰ ਸਪੱਸਟ ਬਹੁਮਤ ਨਾਂ ਮਿਲਣ ਕਰਕੇ ਸਤੰਬਰ ਤੱਕ ਨਵੀਂ ਸਰਕਾਰ ਬਣਨ ਦੀ ਉਮੀਦ ਕੀਤੀ ਜਾ ਸਕਦੀ ਹੈ.
ਇਥੇ ਦੱਸਣਯੋਗ ਹੈ ਕਿ ਭਵਿੱਖ 'ਚ ਬਣਨ ਵਾਲਾ ਐਂਟਵਰਪਨ ਨੇੜੇ ਮੋਰਸਥਲ ਦਾ ਜੰਮਪਲ 39 ਸਾਲਾ ਪ੍ਰਧਾਨ ਮੰਤਰੀ ਜਿਸਨੇ ਕੈਥੋਲਿਕ ਯੁਨੀਵਰਸਿਟੀ ਲਿਉਵਨ ਤੋ ਇਤਿਹਾਸ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ ਵੀ ਵਿਦਿਆਰਥੀ ਜੀਵਨ ਸਮੇਂ ਕੱਟੜਵਾਦੀ ਪਾਰਟੀ ਫਲਾਮਿਸ਼ ਬਲਾਂਗ' ਚ ਸਰਗਰਮ ਰਿਹਾ ਹੈ. ਜਿਸਨੂੰ 2007 "ਚ ਜਹੂਦੀਆਂ ਖਿਲਾਫ ਕੀਤੀ ਇੱਕ ਨਸਲੀ ਟਿਪਣੀ ਕਾਰਨ ਮੁਆਫੀ ਵੀ ਮੰਗਣੀ ਪਈ ਸੀ.
ਇਟਾਲੀਅਨ ਦੇ ਪੁੱਤ ਦਾ ਵੀ ਲੱਗ ਸਕਦਾ ਦਾਅ ਹੈ
ਫਰੈਂਚ ਭਾਸ਼ਾਈ ਸੋਸਲ ਪਾਰਟੀ ਦੇ ਪ੍ਰਮੁੱਖ''''ਈਲੀਓ ਦੀ ਰੂਪੋ ਜੋ ਕਾਫੀ ਸਾਲ ਪਹਿਲਾਂ ਬੈਲਜੀਅਮ ਆ ਵਸੇ ਪ੍ਰਵਾਸੀ ਇਟਾਲੀਅਨ ਦਾ ਪੁੱਤ ਹੈ ਵੀ ਪ੍ਰਧਾਨ ਮੰਤਰੀ ਪਦ ਦਾ ਦੂਸਰਾ ਦਾਅਵੇਦਾਰ ਹੈ. ਰੂਪੋ ਜਦ ਸਿਰਫ ਇੱਕ ਸਾਲ ਦਾ ਸੀ ਤਾਂ ਉਸ ਦਾ ਪਿਤਾ ਜਹਾਨੋ ਕੂਚ ਕਰ ਗਿਆ ਤਾਂ ਰੂਪੋ ਦੀ ਮਾਂ ਨੇ ਆਰਥਿਕ ਤੰਗੀਂ ਕਾਰਨ ਸੱਤਾਂ 'ਚੋ ਤਿੰਨ ਬੱਚੇ ਅਨਾਥ ਆਸ਼ਰਮ ਭੇਜ ਦਿਤੇ ਸਨ. ਜੇਕਰ ਅਜਿਹਾ ਹੁੰਦਾਂ ਹੈ ਤਾਂ ਰੂਪੋ ਬੈਲਜੀਅਮ ਦਾ ਬਣਨ ਵਾਲਾ ਪਹਿਲਾਂ ਗੈਰ ਗੋਰਾ ਪ੍ਰਧਾਨ ਮੰਤਰੀ ਹੋਵੇਗਾ.
ਨਵੀਂ ਸਰਕਾਰ ਤੋ ਵੀ ਘੱਟ ਆਸਾਂ
ਪਿਛਲੇ ਤਿੰਨ ਸਾਲਾਂ 'ਚ ਤਿੰਨ ਪ੍ਰਧਾਨ ਮੰਤਰੀ ਬਦਲਣ ਅਤੇ ਸਰਕਾਰ ਡਿਗਣ ਦੇ ਬਾਵਜੂਦ''ਬਰਸੱਲਜ਼ - ਵਿਲਚੋਰਦੇ - ਹਾਲੇ''ਦਾ ਮਸਲਾ ਨਾ ਸੁਲਝਣ ਕਾਰਨ ਨਵੀਂ ਸਰਕਾਰ ਤੋ ਵੀ ਕੋਈ ਬਹੁਤੀ ਆਸ ਨਹੀ ਰੱਖੀ ਜਾ ਸਕਦੀ.
ਮਾਹਿਰਾਂ ਦਾ ਕਹਿਣਾਂ ਹੈ ਕਿ ਇਹਨਾਂ ਚੋਣਾਂ ਤੋ ਬਾਅਦ ਐਨ ਵੀ ਏ ਨੂੰ ਫਲਾਮਿਸ਼ ਲੋਕਾਂ ਦੀ ਮਿਲੀ ਭਰਵੀਂ ਹਿਮਾਇਤ ਨੇ ਪਹਿਲਾਂ ਤੋ ਪਏ ਪਾੜੇ ਨੂੰ ਹੋਰ ਗਹਿਰਾ ਕਰ ਦਿੱਤਾ ਹੈ.