1999 'ਚ ਸਰਕਾਰੀ ਪੱਧਰ ਤੇ ਸਥਾਨਕ ਪ੍ਰਸਾਸ਼ਨ ਦੀ ਮੱਦਦ ਨਾਲ ਮਨਾਇਆ ਗਿਆ 300ਸਾਲਾ ਖ਼ਾਲਸਾ ਸਾਜਨਾਂ ਦਿਵਸ ਅਤੇ ਸ: ਭੁਪਿੰਦਰ ਸਿੰਘ ਹੌਲੈਂਡ ਵੱਲੋਂ ਵਿਸ਼ਵ ਯੁੱਧ 'ਚ
ਇਥੇ ਸਥਿਤ ਸਹੀਦੀ ਸਮਾਰਕ "ਮੀਨਨ ਗੇਟ" 'ਤੇ ਉਕਰੇ ਹਜਾਰਾਂ ਨਾਵਾਂ 'ਚੋ ਬਹੁਤ ਸਾਰੇ ਸਿੱਖ ਸ਼ਹੀਦਾਂ ਦੇ ਵੀ ਹਨ । ਈਪਰ ਅਤੇ ਇਸਦੇ ਆਸਪਾਸ ਮੌਜੂਦ 160 ਸਮਸਾਨ ਘਾਟਾ 'ਚੋ ਇੱਕ ਬੈਡਫੋਰਡ ਸੈਮੇਟਰੀ ਵਿਖੇ ਸਿਪਾਹੀ ਕਿਸ਼ਨ ਸਿੰਘ ਸਮੇਤ ਕਈ ਭਾਰਤੀ ਫੋਜੀਆਂ ਦੀ ਕਬਰਾਂ ਹਨ । ਹੌਲੇਬੇਕੇ ਪਿੰਡ ਦੇ ਬਾਹਰ ਭਾਰਤੀ ਫੌਜ ਦੇ ਉਸ ਸ਼ਮੇ ਠਹਿਰਾਅ ਵਾਲੀ ਜਗਾ 'ਤੇ ਪੰਜ ਪਿਆਰਿਆਂ ਵੱਲੋਂ 1999 'ਚ ਲਗਾਇਆ ਗਿਆ ਯਾਦਗਾਰੀ ਪੱਥਰ ( ਮੌਨੂਮੈਂਟ ) ਵੀ ਸਿੱਖ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ।
ਪਿਛਲੇ ਦਿਨੀ ਪੰਜਾਬ 'ਤੋ ਸਿੱਖੀ ਪ੍ਰਚਾਰ ਲਈ ਯੂਰਪ ਆਏ ਬਾਬਾ ਰਾਮ ਸਿੰਘ ਲੁਧਿਆਣੇ ਵਾਲੇ ਅਤੇ ਢਾਡੀ ਗੁਰਦਿਆਲ ਸਿੰਘ ਲੱਖਪੁਰ,ਗੁਰਇਕਵਾਲ ਸਿੰਘ, ਰਿਪੁਦਮਨ ਸਿੰਘ, ਗੁਰਮੇਲ ਸਿੰਘ ਭਦਾਣਾਂ, ਕਥਾਵਾਚਕ ਤਰਸੇਮ ਸਿੰਘ ਹਰਖੋਵਾਲ, ਸੁਖਦੇਵ ਸਿੰਘ ਇਟਲੀ, ਸੁਰਜੀਤ ਸਿੰਘ ਸੁੱਖਾ ਬਾਬਾ ਸਵਿੱਸ ਆਦਿ ਨੂੰ ਬੈਲਜ਼ੀਅਮ ਦੇ ਸਿੱਖ ਆਗੂਆਂ ਭਾਈ ਹਰਵਿੰਦਰ ਸਿੰਘ ਭਦੇੜੀ ਅਤੇ ਭਾਈ ਜਗਦੀਸ਼ ਸਿੰਘ ਭੂਰਾ ਨੇ ਉਪਰੋਕਤ ਇਤਿਹਾਸਿਕ ਸਥਾਨਾਂ ਦੀ ਅਤੇ ਫਲਾਨਦਰਨ ਫੀਲਡ ਇੰਟਰਨੈਨਲ ਵਾਰ ਮਿਊਜੀਅਮ ਦੀ ਯਾਤਰਾ ਕਰਵਾਈ 'ਤੇ ਆਏ ਪ੍ਰਚਾਰਕਾਂ ਨੇ ਸਹੀਦ ਫੋਜੀਆਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ।