
ਕਰਮਾ ਦਾ ਫਲਸਫਾ,
ਸਭ ਕਿਸਮਤਾਂ ਦੇ ਸੌਦੇ,ਰਸਮਾਂ ਦਾ ਸਭ ਸਿਲਾ
ਹੋਣੀ ਦਾ ਸਿਲਸਿਲਾ,
ਕਰਮਾ ਦਾ ਫਲਸਫਾ,
ਕੁਝ ਲਿਪਿਆ ਕੁਝ ਪੋਚਿਆ,
ਤੇਰੀ ਰਜ਼ਾ ਚ ਰਹਿ ਸਭ ਸੋਚਿਆ,
ਮਿੱਟੀ ਚ ਹੋਈ ਹੱਥਾਂ ਦੀ ਸਭ ਕਲਾ,
ਹੋਣੀ ਦਾ ਸਿਲਸਿਲਾ,
ਕਰਮਾ ਦਾ ਫਲਸਫਾ,
ਸਭ ਕਿਸਮਤਾਂ ਦੇ ਸੌਦੇ,ਰਸਮਾਂ ਦਾ ਸਭ ਸਿਲਾ,
ਜੋ ਚਾਹਿਆ ਨਾ ਪਾਇਆ,
ਲੋਕਾਂ ਸਭ ਖੋਹ ਦਿਖਾਇਆ,
ਸੱਧਰਾਂ ਦਾ ਦਿਲ ਦੇ ਵਿੱਚ ਹੀ
ਖੁਦ ਘੁਟਿਆ ਗਲਾ,
ਹੋਣੀ ਦਾ ਸਿਲਸਿਲਾ,
ਕਰਮਾ ਦਾ ਫਲਸਫਾ,
ਸਭ ਕਿਸਮਤਾਂ ਦੇ ਸੌਦੇ,ਰਸਮਾਂ ਦਾ ਸਭ ਸਿਲਾ,
ਹੱਕ ਦੀ ਕਮਾਵਾਂ ਰੋਟੀ,
ਨਾ ਮੂੰਹ ਚ ਪੈਂਦੀ ਬੋਟੀ,
ਜੀਹਨੂੰ ਅੱਖਾਂ ਤੇ ਬਿਠਾਇਆ,
ਗਿਆ ਰੇਤ ਚ ਮਿਲਾ,
ਹੋਣੀ ਦਾ ਸਿਲਸਿਲਾ,
ਕਰਮਾ ਦਾ ਫਲਸਫਾ,
ਸਭ ਕਿਸਮਤਾਂ ਦੇ ਸੌਦੇ,ਰਸਮਾਂ ਦਾ ਸਭ ਸਿਲਾ,
ਕਦੇ ਕਦੇ ਲੱਗਦਾ ਇਹ ਰੱਬ ਵੀ ਅਮੀਰਾਂ ਦਾ,
ਏਥੇ ਦਿਲਾਂ ਦੀ ਨਾ ਗੱਲ ਸਭ ਖੇਡ ਹੈ ਸਰੀਰਾਂ ਦਾ,
ਜਸਵੀਰ ਇਹ ਸਰੀਰ ਵੀ ਦੇਣਾ ਅੱਗ ਨੇ ਜਲਾ,
ਹੋਣੀ ਦਾ ਸਿਲਸਿਲਾ,
ਕਰਮਾ ਦਾ ਫਲਸਫਾ,
ਸਭ ਕਿਸਮਤਾਂ ਦੇ ਸੌਦੇ,ਰਸਮਾਂ ਦਾ ਸਭ ਸਿਲਾ,