
ਪੰਜਾਬੀ ਫ਼ਿਲਮ ਸਨਅਤ ਨੂੰ ਫ਼ਿਲਮ 'ਜੀ ਆਇਆਂ ਨੂੰ' ਰਾਹੀਂ ਮੰਦੀ ਦੇ ਦੌਰ 'ਚੋਂ ਕੱਢ ਕੇ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲੇ ਬਾਲੀਵੁਡ ਦੇ ਮੰਨੇ ਪ੍ਰਮੰਨੇ ਕੈਮਰਾਮੈਨ ਤੇ ਹੁਣ ਉਘੇ ਪੰਜਾਬੀ ਫ਼ਿਲਮਸਾਜ਼ ਮਨਮੋਹਨ ਸਿੰਘ ਦੁਆਰਾ ਨਿਰਦੇਸ਼ਤ ਨਵੀਂ ਪੰਜਾਬੀ ਫ਼ਿਲਮ 'ਇੱਕ ਕੁੜੀ ਪੰਜਾਬ ਦੀ' 17 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮਨ ਜੀ ਦੀ ਹਰ ਫ਼ਿਲਮ ਵਾਂਗ ਦਰਸ਼ਕਾਂ ਨੂੰ ਇਸ ਫ਼ਿਲਮ ਦੀ ਵੀ ਬੜੀ ਬੇ-ਸਬਰੀ ਨਾਲ ਉਡੀਕ ਹੈ।
'ਜੀ ਆਇਆਂ ਨੂੰ' ਤੋਂ ਬਾਅਦ 'ਅਸਾਂ ਨੂੰ ਮਾਣ ਵਤਨਾਂ ਦਾ', 'ਯਾਰਾਂ ਨਾਲ ਬਹਾਰਾਂ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜਾਂ ਮਾਰਦੀ', 'ਮੇਰਾ ਪਿੰਡ', ਅਤੇ 'ਮੁੰਡੇ ਯੂ.ਕੇ. ਦੇ' ਜਿਹੀਆਂ ਸਫ਼ਲ ਫ਼ਿਲਮਾਂ ਦਾ ਨਿਰਮਾਣ ਕਰਕੇ ਮਨਮੋਹਨ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਜਜ਼ਬੇ ਦੇ ਨਾਲ-ਨਾਲ ਫ਼ਿਲਮ ਨਿਰਮਾਣ ਬਾਰੇ ਮੁਕੰਮਲ ਗਿਆਨ ਵੀ ਹੋਵੇ ਤਾਂ ਪੰਜਾਬੀ ਫਿਲਮਾਂ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੋ ਸਕਦੀਆਂ। ਆਪਣੀ ਇਸੇ ਸੋਚ ਨੂੰ ਲੈ ਕੇ ਉਹਨਾਂ ਨੇ ਸਕਾਈਲਿੰਕ ਇੰਟਰਟੇਨਮੈਂਟ ਲਿਮਿਟਿਡ ਅਤੇ ਪੰਜ-ਆਬ ਮੂਵੀਜ਼ ਇੰਟਰਨੈਸ਼ਨਲ ਦੇ ਬੈਨਰ ਅਤੇ ਐਸ. ਐਸ. ਜੌਹਲ ਦੀ ਪੇਸ਼ਕਸ਼ ਹੇਠ ਆਪਣੀ ਨਵੀਂ ਪੰਜਾਬੀ ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਦਾ ਨਿਰਮਾਣ ਕੀਤਾ ਹੈ। ਇਸ ਫ਼ਿਲਮ ਦੇ ਨਿਰਮਾਤਾ ਖੁਦ ਮਨ ਜੀ ਅਤੇ ਰਤਨ ਭਾਟੀਆ ਹਨ।
ਮਨ ਜੀ ਦੀ ਇਸ ਫ਼ਿਲਮ ਵਿੱਚ ਹੀਰੋ ਦੀ ਭੂਮਿਕਾ ਉੱਘੇ ਗਾਇਕ ਅਮਰਿੰਦਰ ਗਿੱਲ ਨੇ ਅਦਾ ਕੀਤੀ ਹੈ ਜੋ ਕਿ ਇਸ ਤੋਂ ਪਹਿਲਾਂ ਮਨ ਜੀ ਦੀ ਪਿਛਲੀ ਫ਼ਿਲਮ 'ਮੁੰਡੇ ਯੂ.ਕੇ. ਦੇ' ਰਾਹੀਂ ਸਫ਼ਲਤਾ ਪੂਰਵਕ ਫ਼ਿਲਮੀ ਕੈਮਰੇ ਦਾ ਸਾਹਮਣਾ ਕਰਕੇ ਆਪਣੀ ਯੋਗਤਾ ਸਾਬਤ ਕਰ ਚੁੱਕਾ ਹੈ। ਅਮਰਿੰਦਰ ਨਾਲ ਇਸ ਵਾਰ ਹੀਰੋਇਨ ਦੇ ਰੂਪ ਵਿੱਚ ਇੱਕ ਅਸਲੋਂ ਨਵੀਂ ਪਰ ਵਧੀਆ
ਇਸ ਫ਼ਿਲਮ ਦੀ ਕਹਾਣੀ ਕੁੜੀਆਂ ਦੀ ਸਮਾਜਿਕ ਬਰਾਬਰੀ ਦੇ ਵਿਸ਼ੇ ਨੂੰ ਪੇਸ਼ ਕਰਦੀ ਹੈ। ਫ਼ਿਲਮ ਦੀ ਹੀਰੋਇਨ ਮੁੰਡਿਆਂ ਵਾਗ ਹੀ ਜ਼ਿੰਦਗੀ ਨੂੰ ਜਿਉਣਾ ਚਾਹੁੰਦੀ ਹੈ ਜਿਸਦਾ ਕਿ ਸਮਾਜ ਵੱਲੋਂ ਵਿਰੋਧ ਹੁੰਦਾ ਹੈ ਅਜਿਹੇ ਹਾਲਾਤਾਂ ਵਿੱਚ ਉਹ ਕੀ-ਕੀ ਫ਼ੈਸਲੇ ਲੈਂਦੀ ਹੈ ਅਤੇ ਕੀ ਘਟਨਾਕ੍ਰਮ ਪੈਦਾ ਹੁੰਦੇ ਹਨ ਇਹ ਦੇਖਣ ਲਾਇਕ ਹੋਵੇਗਾ। ਜਿੱਥੇ ਕਾਮੇਡੀ ਕਲਾਕਾਰ ਡਾ. ਸੁਰਿੰਦਰ ਸ਼ਰਮਾ ਅਤੇ ਰਾਣਾ ਰਣਵੀਰ ਦੀਆਂ ਛੁਰਲੀਆਂ ਦਰਸ਼ਕਾਂ ਨੂੰ ਹਸਾਉਣਗੀਆਂ ਉੱਥੇ ਗੁਰਪ੍ਰੀਤ ਘੁੱਗੀ ਅਤੇ ਗੁੱਗੂ ਗਿੱਲ ਦੀ ਅਦਾਕਾਰੀ ਦਾ ਬਿਲਕੁਲ ਨਵਾਂ ਪਹਿਲੂ ਦੇਖ ਕੇ ਦਰਸ਼ਕ ਅਸ਼-ਅਸ਼ ਕਰ ਉੱਠਣਗੇ। ਫ਼ਿਲਮ ਵਿਚਲੀ ਇੱਕ ਅਹਿਮ ਭੂਮਿਕਾ ਕਿਮੀ ਵਰਮਾ ਨੇ ਇਉਂ ਨਿਭਾਈ ਹੈ ਜਿਸਨੂੰ ਦੇਖ ਕੇ ਲੱਗੇਗਾ ਕਿ ਜਿਵੇਂ ਇਹ ਰੋਲ ਸਿਰਫ਼ ਉਸ ਲਈ ਹੀ ਬਣਿਆ ਹੋਵੇ ਤੇ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਇਸ ਰੋਲ 'ਚ ਸਿਰਫ਼ ਉਹੀ ਜਚ ਸਕਦੀ ਸੀ। ਯੂਨੀਵਰਸਿਟੀ ਦੇ ਥੀਏਟਰ ਵਿਭਾਗ ਦੇ ਮਾਹੌਲ ਦਾ ਚਿਤਰਨ ਵੀ ਪੰਜਾਬੀ ਫ਼ਿਲਮਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਫ਼ਿਲਮ ਰਾਹੀਂ ਬਾਖੂਬੀ ਪਰਦੇ 'ਤੇ ਉਤਾਰਿਆ ਗਿਆ ਹੈ ਜੋ ਇਸ ਫ਼ਿਲਮ ਨੂੰ ਨਵੀ ਦਿੱਖ ਪ੍ਰਦਾਨ ਕਰਦਾ ਹੈ। ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੀ ਅਤੇ ਐਨੇ ਵਧੀਆ ਕਲਾਕਾਰਾਂ ਵਾਲੀ ਇਸ ਫ਼ਿਲਮ ਨੂੰ ਦੇਖ ਕੇ ਹਰ ਪੰਜਾਬੀ ਦਾ ਮਨ ਨਿਸ਼ਚੇ ਹੀ ਟੁੰਬਿਆ ਜਾਵੇਗਾ।
ਹਰਿੰਦਰ ਭੁੱਲਰ (ਫ਼ਿਰੋਜ਼ਪੁਰ)
ਮੋਬਾਇਲ-94640-08008