ਸ: ਸ਼ੇਰਗਿੱਲ ਬਣੇ ਦੁਬਾਰਾ ਐਨ. ਆਰ. ਆਈ. ਸਭਾ ਬੈਲਜੀਅਮ ਦੇ ਪ੍ਰਧਾਨ

ਈਪਰ (ਪ੍ਰਗਟ ਸਿੰਘ ਜੋਧਪੁਰੀ) ਪਿਛਲੇ ਦਿਨੀ ਇੱਕ ਅਹਿਮ ਫੈਸਲੇ ਦੁਆਰਾ ਐਨ. ਆਰ. ਆਈ. ਸਭਾ ਪੰਜਾਬ ਦੇ ਪ੍ਰਧਾਨ ਸ: ਕਮਲਜੀਤ ਸਿੰਘ ਹੇਅਰ ਅਤੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਣਾ ( ਹੌਲੈਂਡ ) ਨੇ ਸਭਾ ਦੀ ਬੈਲਜੀਅਮ ਇਕਾਈ ਦੀ ਦੁਬਾਰਾ ਚੋਣ ਕਰਦਿਆ ਇਥੋ ਦੇ ਉਘੇ ਕਾਰੋਬਾਰੀ ਸ: ਤਰਸੇਮ ਸਿੰਘ ਸ਼ੇਰਗਿੱਲ ਦੀ ਵਧੀਆ ਕਾਰੁਜਗਾਰੀ ਦੇ ਮੱਦੇਨਜਰ ਉਹਨਾਂ ਨੂੰ ਮੁੜ ਦੂਸਰੀ ਵਾਰ ਸਭਾ ਦਾ ਪ੍ਰਧਾਨ ਥਾਪਿਆ ਹੈ ।
ਇਸ ਨਿਯੁਕਤੀ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆ ਸ: ਸ਼ੇਰਗਿੱਲ ਨੇ ਉਪਰੋਕਤ ਦੋਵਾਂ ਆਗੂਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਅੱਗੇ ਤੋ ਵੀ ਤਨਦੇਹੀ ਨਾਲ ਸਭਾ ਦੀ ਸੇਵਾ ਕਰਦੇ ਰਹਿਣਗੇ । ਉਹਨਾਂ ਇਥੇ ਵਸਦੇ ਪੰਜਾਬੀਆਂ ਨੂੰ ਵੀ ਵੱਧ ਤੋ ਵੱਧ ਸਭਾ ਨਾਲ ਜੁੜਨ ਲਈ ਅਪੀਲ ਕੀਤੀ ਹੈ ਤਾਂ ਕਿ ਪ੍ਰਵਾਸੀਆਂ ਨੂੰ ਆ ਰਹੀਆਂ ਮੁਸਕਲਾਂ ਨੂੰ ਹੱਲ ਕਰਵਾ ਸਕੀਏ ।