ਈਪਰ ( ਪ੍ਰਗਟ ਸਿੰਘ ਜੋਧਪੁਰੀ ) ਸਫਲਤਾਪੂਰਵਕ ਸਲਾਨਾਂ ਖੇਡ ਮੇਲਾ ਕਰਵਾਉਣ 'ਤੋ ਬਾਅਦ ਚੜਦੀ ਕਲਾ ਸਪੋਟਸ ਕਲੱਬ ਨੇ ਹੁਣ ਵਿਸ਼ਵ ਕਬੱਡੀ ਕੱਪ 'ਚ ਭਾਗ ਲੈਣ ਲਈ ਤਿਆਰੀ ਆਰੰਭ ਦਿੱਤੀ ਹੈ ।
ਕਲੱਬ ਦੇ ਕੋਚ ਅਤੇ ਦੋ ਵਾਰ ਵਿਸ਼ਵ ਚੈਂਪੀਅਨ ਰਹੇ ਵੇਟਲਿਫਟਰ ਤੀਰਥ ਰਾਮ ਨੇ ਐਲਾਂਨ ਕੀਤਾ ਹੈ ਕਿ ਉਹ ਅਗਲੇ ਸਾਲ ਪੰਜਾਬ 'ਚ ਹੋ ਰਹੇ ਦੂਸਰੇ ਵਿਸ਼ਵ ਕਬੱਡੀ ਕੱਪ 'ਚ ਹਿੱਸਾ ਲੈਣ ਲਈ ਬੈਲਜ਼ੀਅਮ ਦੀ ਕਬੱਡੀ ਟੀਮ ਤਿਆਰ ਕਰਨਗੇ ।
ਉਹਨਾਂ ਇੱਥੋ ਦੇ ਸਮੂਹ ਖੇਡ ਕਲੱਬਾਂ ਅਤੇ ਸੰਸਥਾਵਾਂ ਨੂੰ ਬੇਨਤੀ ਕੀਤੀ ਕੀਤੀ ਹੈ ਕਿ ਉਹ ਵਧੀਆ ਖਿਡਾਰੀਆਂ ਦੀ ਇੱਕ ਸਾਂਝੀ ਟੀਮ ਤਿਆਰ ਕਰਨ 'ਚ ਮੱਦਦ ਕਰਨ ਤਾਂ ਜੋ ਕਬੱਡੀ ਦੇ ਅਗਲੇ ਸਾਲ ਹੋਣ ਵਾਲੇ ਮਹਾਂਕੁੰਭ 'ਚ ਬੈਲਜ਼ੀਅਮ ਦੀ ਜਿਕਰਯੋਗ ਹਾਜਰੀ ਲਗਵਾ ਸਕੀਏ ।