ਊਥਾਲ ਵਿਖੇ ਤੀਆਂ ਦਾ ਤਿਓਹਾਰ ਪੰਜਾਬਣਾਂ ਵੱਲੋਂ ਜੋਸ਼ੋ- ਖਰੋਸ਼ ਨਾਲ ਮਨਾਇਆ ਗਿਆ। ਪੰਜਾਬੀਆਂ ਨੂੰ ਮੁੜ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲੱਕ ਬੰਨ੍ਹ ਕੇ ਨਿਰੰਤਰ ਯਤਨਸ਼ੀਲ 'ਪੰਜਾਬੀ ਸੈਂਟਰ' ਅਤੇ ਰੇਡੀਓ ਜਗਤ ਵਿੱਚ ਵਿਲੱਖਣਤਾ ਦੇ ਪ੍ਰਤੀਕ 'ਦੇਸੀ ਰੇਡੀਓ' ਦੇ ਸਾਂਝੇ ਉੱਦਮ ਨਾਲ ਸਾਊਥਾਲ ਦੀਆਂ 12ਵੀਆਂ ਤੀਆਂ ਦਾ ਆਯੋਜਨ ਖਾਲਸਾ ਪ੍ਰਾਇਮਰੀ ਸਕੂਲ ਦੀਆਂ ਗਰਾਊਂਡਾਂ ਵਿੱਚ ਕੀਤਾ ਗਿਆ। ਪੰਜਾਬੀ ਸੈਂਟਰ ਤੋਂ ਢੋਲ ਦੀ ਤਾਲ 'ਤੇ ਸਿਰਾਂ 'ਤੇ ਜਾਗੋ ਲਈ ਪੰਜਾਬਣ ਮੁਟਿਆਰਾਂ ਸਾਊਥਾਲ ਦੇ ਭਰਵੀਂ ਵਸੋਂ ਵਾਲੇ ਇਲਾਕਿਆਂ 'ਚੋਂ ਦੀ ਹੁੰਦੀਆਂ ਨਾਰਵੁੱਡ ਗਰੀਨ ਸਕੂਲ ਪਹੁੰਚੀਆਂ। ਹੋਰਨਾਂ ਦੇਸ਼ਾਂ ਦੇ ਲੋਕ ਪੰਜਾਬੀ ਸੱਭਿਆਚਾਰ ਦੀ ਇਸ ਮਾਣਮੱਤੀ ਝਾਕੀ ਨੂੰ ਮੂੰਹਾਂ 'ਚ ਉਂਗਲਾਂ ਲੈ ਲੈ ਦੇਖ ਰਹੇ ਸਨ। ਸੱਤ ਸੌ ਦੇ ਲਗਭਗ ਪੰਜਾਬਣਾਂ ਨੇ ਆਪਣੇ ਬੰਨ੍ਹ ਮਾਰ ਕੇ ਰੱਖੇ ਹੋਏ ਚਾਵਾਂ ਨੂੰ ਗਿੱਧੇ 'ਚ ਧਮਾਲਾਂ ਤੇ ਬੋਲੀਆਂ ਦਾ ਹੜ੍ਹ ਲਿਆ ਕੇ ਬਾਹਰ ਕੱਢਿਆ। ਕਿੱਧਰੇ ਚੈਰਿਟੀ ਲਈ ਦਾਨ ਇਕੱਠਾ ਕਰਨ ਲਈ ਟਿਕਟਾਂ ਕੱਟੀਆਂ ਜਾ ਰਹੀਆਂ ਸਨ ਕਿੱਧਰੇ ਗੁਰਦੁਆਰਾ ਸਿੰਘ ਸਭਾ ਸਾਊਥਾਲ ਵੱਲੋਂ ਭੇਜੇ ਚਾਹ ਪਕੌੜੇ ਤੇ ਜਲੇਬੀਆਂ ਵਰਤਾਈਆਂ ਜਾ ਰਹੀਆਂ ਸਨ ਤੇ ਕਿੱਧਰੇ ਕਿੱਕਲੀ ਪਾਉਂਦੀਆਂ ਮੁਟਿਆਰਾਂ ਪੰਜਾਬ ਦੀਆਂ ਤੀਆਂ ਵਰਗਾ ਰੰਗ ਪੇਸ਼ ਕਰ ਰਹੀਆਂ ਸਨ। ਪੰਜਾਬਣਾਂ ਦੇ ਇਸ ਠਾਠਾਂ ਮਾਰਦੇ ਇਕੱਠ ਦੌਰਾਨ ਹੰਸਲੋ ਬਾਰੋਅ ਦੇ ਮੇਅਰ ਮਿਸਟਰ ਕੌਲਿਨ ਏਲਰ, ਡਿਪਟੀ ਮੇਅਰ ਪੂਨਮ ਢਿੱਲੋਂ, ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸ਼ਾਇਰਾ ਕੁਲਵੰਤ ਢਿੱਲੋਂ,ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ, ਦੇਸੀ ਰੇਡੀਓ ਦੇ ਸਮੂਹ ਸਟਾਫ਼ ਅਤੇ ਦੂਰੋਂ ਨੇੜਿਉਂ ਤੀਆਂ 'ਚ ਸ਼ਾਮਿਲ ਹੋਣ ਆਈਆਂ ਪੰਜਾਬਣਾਂ ਦੀ ਹਾਜ਼ਰੀ ਵਿੱਚ ਪ੍ਰਸਿੱਧ ਲੇਖਿਕਾ ਅਮਰ ਜਯੋਤੀ ਨੂੰ 'ਵੁਮੈਨ ਆਫ਼ ਦ ਯੀਅਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਲੌਂਗੋਵਾਲ ਦੀਆਂ ਤੀਆਂ ਵਾਂਗ ਭਰੀਆਂ ਸਾਊਥਾਲ ਦੀਆਂ ਤੀਆਂ....!
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪੰਜਾਬੀਆਂ ਦੇ ਗੜ੍ਹ ਵਜੋਂ ਮੰਨੇ ਜਾਂਦੇ ਇੰਗਲੈਂਡ ਦੇ ਕਸਬੇ ਸਾ