ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਪਿਛਲੇ ਦਿਨੀ ਐਨ. ਆਰ. ਆਈ. ਸਭਾ ਪੰਜਾਬ ਦੇ ਪ੍ਰਧਾਨ ਸ: ਕਮਲਜੀਤ ਸਿੰਘ ਹੇਅਰ ਨੇ ਸਭਾ ਦੀਆਂ ਸਰਗਰਮੀਆਂ 'ਚ ਹੋਰ ਵਾਧਾ ਕਰਦੇ ਹੋਏ ਪੰਜਾਂਬੀ ਸਭਿਆਚਾਰ ਅਤੇ ਖੇਡਾਂ ਨੂੰ ਵਿਦੇਸ਼ਾਂ 'ਚ ਹੋਰ ਪ੍ਰਫੁੱਲਤ ਕਰਨ ਲਈ ਇਸਦੇ ਯੂਰਪ ਲਈ ਕੋਆਰਡੀਨੇਟਰ ਨਿਯੁਕਤ ਕਰਨ ਦਾ ਇੱਕ ਅਹਿਮ ਫੈਸਲਾ ਲਿਆ ਹੈ ।
ਸ: ਹੇਅਰ ਜੋ ਅੱਜਕੱਲ ਇੰਗਲੈਂਡ ਆਏ ਹੋਏ ਹਨ ਨੇ ਸ: ਜੁਗਰਾਜ ਸਿੰਘ ਨੂੰ ਜਿਹੜੇ ਕਿ ਸਭਿਆਚਾਰ ਅਤੇ ਖੇਡਾਂ ਪੰਜਾਬ ਦੇ ਕੋਆਰਡੀਨੇਟਰ ਹਨ ਨੂੰ ਅਤੇ ਜੋ ਦੂਸਰੀ ਵਾਰ 2 ਤੋ 15 ਸਤੰਬਰ ਤੱਕ ਯੂਰਪ ਦੌਰੇ ਦੌਰਾਂਨ ਸਵਿਟਜਰਲੈਂਡ ਠਹਿਰੇ ਹੋਏ ਹਨ ਨੂੰ ਇਹਨਾਂ ਨਿਯੁਕਤੀਆਂ ਲਈ ਅਰਜੀਆਂ ਲੈਣ ਦੀ ਜਿਮੇਂਬਾਰੀ ਸੌਂਪੀ ਹੈ ।
ਸ: ਜੁਗਰਾਜ ਸਿੰਘ ਨੇ ਇਹ ਜਾਣਕਾਰੀ ਪ੍ਰੈਸ ਨੂੰ ਦਿੰਦੇਂ ਹੋਏ ਦੱਸਿਆ ਕਿ ਇਹ ਇਹਨਾਂ ਨਿਯੁਕਤੀਆਂ ਲਈ ਅਰਜੀ ਪੰਜਾਂਬੀ ਸਭਿਆਚਾਰ ਅਤੇ ਖੇਡਾਂ ਨਾਲ ਮੋਹ ਰੱਖਣ ਵਾਲਾ ਹਰੇਕ ਉਹ ਵਿਅਕਤੀ ਦੇ ਸਕਦਾ ਹੈ ਜੋ ਅਜਿਹੇ ਉਪਰਾਲੇ ਕਰਨ ਦੀ ਯੋਗਤਾ ਰਖਦਾ ਹੋਵੇ ਅਤੇ ਇਹ ਨਿਯੁਕਤੀਆਂ ਸਿਆਸਤ ਤੋ ਨਿਰਲੇਪ ਹੋਣਗੀਆਂ ।
15 ਸਤੰਬਰ ਤੱਕ ਪੁੱਜੀਆਂ ਅਰਜੀਆਂ ਨੂੰ ਸ: ਜੁਗਰਾਜ ਸਿੰਘ ਐਨ. ਆਰ. ਆਈ. ਸਭਾ ਪੰਜਾਬ ਦੇ ਮੁੱਖ ਦਫਤਰ 'ਚ ਪ੍ਰਧਾਨ ਸ: ਹੇਅਰ ਦੇ ਹਵਾਲੇ ਕਰਨਗੇ ਜਿਹਨਾਂ ਨੂੰ 17 ਸਤੰਬਰ ਤੋ ਬਾਅਦ ਬਕਾਇਦਾ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ । ਸੰਪਰਕ ਲਈ ਉਹਨਾਂ ਦਾ ਈ-ਮੇਲ youth.welfare2@gmail.com ਅਤੇ ਫੋਨ ਨੰ: +919815536569 ਹੈ ।