ਗੈਰਾਂ ਦੇ ਬੰਦੀ ਖਾਨੇ ਵਿੱਚ, ਮੂੰਹ ਚ ਲੈ ਕੇ ਫਰਿਆਦ ਨੂੰ, ਛਾਤੀ ਵਿਚ ਸਾਂਭੀ ਬੈਠਾ ਹਾਂ, ਸੂਰਿਆ ਦੀ ਯਾਦ ਨੂੰ ਬੜੇ ਚਿਰਾਂ ਤੋਂ ਇਸ ਭੀੜ ਚੋਂ ਮੈ "ਬਾਬਾ ਭਿੰਡਰਾਂਵਾਲਾ ਤੇ ਭਾਈ ਫੌਜਾਂ ਸਿੰਘ ਟੋਲਦਾ, ਕਿੱਥੇ ਗੁੰਮ ਗਏ ਮੇਰੇ ਸੂਰਿਓ, ਮੈ ਖਾਲਿਸਤਾਨ ਬੋਲਦਾ ॥
ਜਦੋਂ ਜਦੋਂ ਵੀ ਸਿੱਖ ਕੌਮ ਤੇ ਚਲਦੇ ਪ੍ਰਬੰਧ , ਸਥਾਪਤ ਨਿਜ਼ਾਮ ਨੇ ਜੁਲਮ ਢਾਹਿਆ , ਸਿੱਖਾਂ ਦੇ ਧਾਰਮਕਿ ,ਰਾਜਨੀਤਕ ਅਤੇ ਆਰਥਿਕ ਹੱਕਾਂ ਤੇ ਡਾਕਾ ਮਾਰਿਆਂ , ਜਾਂ ਸਿੱਖ ਸਿਧਾਂਤਾਂ ਦਾ ਕਤਲੇਆਮ ਕੀਤਾ ਤਾਂ ਉਦੋਂ ਕੌਮ ਸਿਰਲੱਥ ਯੋਧਿਆਂ ਨੇ ਧਰਮ ਹੇਤ ਆਪਣੇ ਸੀਸ ਕੁਰਬਾਨ ਕਰਦਿਆਂ ਧਰਮ ਦੇ ਸੁਨਿਹਰੀ ਅਸੂਲਾਂ ਨੂੰ ਬਰਕਰਾਰ ਰੱਖਿਆ । ਸਿੱਖ ਯੋਧਿਆਂ ਨੇ ਆਪਣੇ ਸੁਨਹਿਰੀ ਭਵਿੱਖ , ਘਰ ਬਾਰ ਦਾ ਤਿਆਗ ਕਰਦਿਆਂ ਦੂਜੇ ਲਫਜਾਂ ਵਿੱਚ ਫੁੱਲਾਂ ਦੀ ਸੇਜ ਛੱਡ ਕੇ ਕੰਢਿਆਂ ਰੂਪੀ ਰਸਤੇ ਨੂੰ ਅਪਣਾਇਆ ਹੈ । ਵੀਹਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਨੂੰ ਖਤਮ ਕਰਨ ਲਈ ਹਰ ਪਾਸਿਉਂ ਯਤਨ ਹੋ ਰਹੇ ਸਨ ਅਤੇ ਸੱਤਰਵਿਆਂ ਦੇ ਅੱਧ ਵਿੱਚਕਾਰ ਇਹ ਹੋਰ ਵੀ ਭਿਆਨਕ ਰੂਪ ਅਖਤਿਆਰ ਕਰਨ ਜਾ ਰਹੇ ਸਨ ਤਾਂ ਕੌਮ ਨੂੰ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਧਾਰਮਿਕ ਅਤੇ ਰਜਨੀਤਕ ਆਗੂ ਵਜੋਂ ਪ੍ਰਾਪਤ ਹੋਏ । ਮਹਾਂ ਨਾਇਕ , ਮਹਾਨ ਤਪੱਸਵੀ ਅਤੇ ਸੂਰਬੀਰ ਯੋਧੇ ਜਰਨੈਲ ਨੇ ਪਤਿਤਪੁਣੇ ਨੂੰ ਠੱਲ ਪਾਉਂਦਿਆਂ ਸਿੱਖ ਇਨਕਲਾਬ ਦੀ ਲਹਿਰ ਦਾ ਅਗਾਜ਼ ਕਰਦਿਆਂ ਗੁਰਮਿਤ ਅਤੇ ਸਿੱਖ ਇਤਹਾਸ ਦੀਆਂ ਪ੍ਰੰਪਰਾਵਾਂ ਅਨੁਸਾਰ ਕੌਮ ਦੇ ਹਰ ਖੇਤਰ ਦੇ ਵਿਰੋਧੀਆਂ ਨੂੰ ਉਸੇ ਭਾਸ਼ਾ ਵਿੱਚ ਮੋੜਵਾਂ ਉੱਤਰ ਦੇਣਾ ਅਰੰਭ ਕੀਤਾ ਜਿਹੜੀ ਭਾਸ਼ਾ ਉਹ ਸਮਝਦੇ ਸਨ । ਆਪ ਜੀ ਦੀ ਅਤਿ ਨਿਰਮਲ ਅਤੇ ਸੱਤਵਾਦੀ ਸਖਸ਼ੀਅਤ ਦੇ ਪ੍ਰਭਾਵ ਨਾਲ ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਬਹੁਤ ਹੀ ਤੇਜ਼ੀ ਨਾਲ ਬੁਲੰਦੀਆਂ ਵਲ ਵਧਣ ਲੱਗੀ ।
ਭਾਈ ਸੱਤਪਾਲ ਸਿੰਘ ਢਿੱਲੋਂ ਜਿਹਨਾਂ ਦਾ ਛੋਟਾ ਨਾਮ ਪਾਲਾ ਸੀ ਦਾ ਜਨਮ ੩ ਅਪਰੈਲ ੧੯੬੧ ਨੂੰ ਜਲੰਧਰ ਜਿਲ੍ਹੇ ਦੇ ਪਿੰਡ ਡੱਲੇਵਾਲ ਦੇ ਵਸਨੀਕ ਸ੍ਰ, ਕਰਮ ਸਿੰਘ ਦੇ ਘਰੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ । ਸੱਤਪਾਲ ਸਿੰਘ ਨੇ ਮੁੱਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਪਾਤ ਕੀਤੀ ਉਪਰੰਤ ੧੯੭੩ ਵਿੱਚ ਹਾਇਰ ਸੈਕੰਡਰੀ ਸਕੂਲ ਅੱਟਾ ਵਿਖੇ ਦਾਖਲਾ ਲਿਆ ਅਤੇਂ ਗਿਆਰਵੀਂ ਜਮਾਤ ਦਾ ਇਮਿਤਿਹਾਨ ਪਾਸ ਕੀਤਾ । ਕਪੂਰਥਲਾ ਦੇ ਰਣਧੀਰ ਕਾਲਜ ਵਿੱਚ ਜਦੋਂ ਦਾਖਲਾ ਲੈ ਕੇ ਬੀ.ਏ ਦਾ ਦੂਜਾ ਸਾਲ ਪੂਰਾ ਕੀਤਾ ਅਤੇ ਤੀਜੇ ਸਾਲ ਭਾਵ ਫਾਈਨਲ ਦੀਆਂ ਕਲਾਸਾਂ ਅਰੰਭ ਹੋਣ ਤੋਂ ਕੁੱਝ ਮਹੀਨੇ ਬਆਦ ਹੀ ਭਾਵ ੪ ਅਗਸਤ ੧੯੮੨ ਨੂੰ ਧਰਮ ਯੁੱਧ ਮੋਰਚੇ ਦਾ ਅਗਾਜ਼ ਹੋ ਗਿਆ । ਦੂਜੇ ਪਾਸੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਨੇ ਫੈਡਰੇਸ਼ਨ ਦਾ ਪੁਨਰ ਗਠਨ ਵੀ ਅਰੰਭ ਕਰ ਦਿੱਤਾ ਤਾਂ ਕਿ ਸਿੱਖ ਨੌਜਵਾਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਮੋਰਚੇ ਨੂੰ ਸਫਲ ਬਣਾਇਆ ਜਾ ਸਕੇ । ਇਸੇ ਕੜੀ ਅਧੀਨ ਹੀ ਫੈਡਰੇਸ਼ਨ ਦਾ ਤੱਤਕਲੀਨ ਮੀਤ ਪ੍ਰਧਾਨ ਰਣਧੀਰ ਕਾਲਜ ਆਇਆ ਜਿਸ ਨੇ ਨੌਜਵਾਨਾਂ ਨੂੰ ਇਕੱਤਰ ਕਰਕੇ ਕਾਲਜ ਦੀ ਯੂਨਿਟ ਬਣਾ ਦਿੱਤਾ ਅਤੇ ਭਾਈ ਸੱਤਪਾਲ ਸਿੰਘ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਭਾਈ ਅਮਰੀਕ ਸਿੰਘ ਜੀ ਨੇ ਆਪ ਦੀ ਮਿਹਨਤ ਅਤੇ ਲਗਨ ਨੂੰ ਦੇਖਦਿਆਂ ਜਲਦੀ ਹੀ ਕਪੂਰਥਲਾ ਦਾ ਜਿਲ੍ਹਾ ਜਨਰਲ ਸਕੱਤਰ ਬਣਾ ਦਿੱਤਾ , ਇਸ ਵਧੀ ਜ਼ਿਮੇਵਾਰੀ ਨੂੰ ਨਿਭਾਉਣ ਲਈ ਇਸ ਦਿਨ ਤੋਂ ਹੀ ਭਾਈ ਢਿੱਲੋਂ ਨੇ ਫਗਵਾੜਾ ਦੇ ਸਮੂਹ ਕਾਲਜਾਂ ਵਿੱਚ ਫੈਡਰੇਸ਼ਨ ਦੇ ਯੂਨਿਟ ਬਣਾਉਣ ਲਈ ਯਤਨ ਅਰੰਭ ਦਿੱਤੇ । ਬੜੀਆਂ ਮੁਸ਼ਕਲਾਂ ਨਾਲ ਇਸ ਵਿੱਚ ਕਾਮਯਾਬੀ ਪ੍ਰਾਪਤ ਹੋਈ । ਜਦੋਂ ਫੈਡਰੇਸ਼ਨ ਤੇ ਸਰਕਾਰ ਨੇ ਪਬੰਦੀ ਲਗਾਈ ਤਾਂ ਇਸ ਦਾ ਜਬਰਦਸਤ ਵਿਰੋਧ ਕੀਤਾ ਗਿਆ। ਜੂਨ ੧੯੮੪ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵਲੋਂ ਕੀਤੇ ਅੱਤ ਵਹਿਸ਼ੀ ਹਮਲੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਨੂੰ ਕੌਮੀ ਨਿਸ਼ਾਨਾ ਮਿਥਿਆ ਗਿਆ । ਜਿਸ ਵਿੱਚ ਭਾਈ ਸੱਤਪਾਲ ਸਿੰਘ ਢਿੱਲੋਂ ਨੇ ਆਪਣੇ ਸਾਥੀਆਂ ਨੂੰ ਨਾਲ ਲੈਕੇ ਸਿੱਖ ਵਿਰੋਧੀਆਂ ਨੂੰ ਢੁੱਕਵੀਂਆਂ ਸਜ਼ਾਵਾਂ ਦਿੱਤੀਆਂ । ੨੫ ਫਰਵਰੀ ੧੯੮੫ ਨੂੰ ਪੁਲੀਸ ਰੇਡ ਤੋਂ ਬਾਅਦ ਆਪ ਆਪਣੇ ਪਿੰਡ ਦੇ ਸਾਥੀਆਂ ਸਮੇਤ ਰੂਪੋਸ਼ ਹੋ ਗਏ ਅਤੇ ਕੌਮ ਦੇ ਦੋਖੀਆਂ ਨੂੰ ਸੋਧਾ ਲਾਉਦੇਂ ਹੋਏ ਨੌਜਵਾਨਾਂ ਨੂੰ ਜਥੇਬੰਦਕ ਕਰਦੇ ਰਹੇ । ੨੨ ਸਤੰਬਰ ੧੯੮੫ ਵਾਲੇ ਦਿਨ ਨਡਾਲਾ ਤੋਂ ਆਪ ਨੂੰ ਗ੍ਰਿਫਤਾਰ ਕਰਨ ਉਪਰੰਤ ਸਖਤ ਤਸੀਹੇ ਦਿੱਤੇ ਗਏ ਅਤੇ ਮਗਰੋਂ ਜਲੰਧਰ ਜੇਹਲ ਵਿੱਚ ਭੇਜ ਦਿੱਤਾ ਗਿਆ । ਕੁੱਝ ਕੇਸਾਂ ਵਿੱਚ ਜ਼ਮਾਨਤਾਂ ਮੰਨਜੂਰ ਹੋ ਗਈਆਂ ਅਤੇ ਸੱਤ ਐਪਰੈਲ ੧੯੮੬ ਨੂੰ ਆਪ ਖਿਲਾਫ ਦਰਜ ਪੁਲੀਸ ਇੰਸਪੈਕਟਰ ਹਰਦਿਆਲ ਸਿੰਘ ਦੇ ਕਤਲ ਦਾ ਮੁਕੱਦਮਾ ਬਰੀ ਹੋਣ ਤੇ ਰਿਹਾਅ ਹੋ ਗਏ ਅਤੇ । ਆਪ ਨੂੰ ਬਾਹਰ ਨਿਕਲਦੇ ਸਾਰ ਹੀ ਜਲੰਧਰ ਜਿਲ੍ਹੇ ਕਨਵੀਨਰ ਅਤੇ ਬਾਅਦ ਵਿੱਚ ਕੌਮੀ ਜਨਰਲ ਸਕੱਤਰ ਬਣਾ ਦਿੱਤਾ ਗਿਆ । ਇਸ ਵਕਤ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਸਨ ਜਿਹਨਾਂ ਦੇ ਨਾਲ ਮਿਲ ਕੇ ਆਪ ਫੈਡਰੇਸ਼ਨ ਨੂੰ ਸੁਚੱਜੀ ਅਗਵਾਈ ਦਿੱਤੀ ਅਤੇ ਸ਼ਹੀਦ ਹੋਣ ਤੱਕ ਦੋਹਰਾ ਕੰਮ ਕੀਤਾ । ਇੱਕ ਫੈਡਰਸ਼ਨ ਨੂੰ ਕਾਲਜਾਂ ਯੂਨੀਵਰਸਟੀਆਂ ਵਿੱਚ ਜਥੇਬੰਦ ਕਰਨ ਦਾ ਦੂਜਾ ਆਪਣੇ ਖਾੜਕੂ ਗਰੁੱਪ ਨਾਲ ਪੰਥ ਦੇ ਦੋਖੀਆਂ ਨੂੰ ਸੋਧਣ ਦਾ । ਦਸ ਸਤੰਬਰ ੧੯੮੭ ਨੂੰ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਚੰਡੀਗੜ੍ਹ ਪੁਲੀਸ ਨੇ ਉਸ ਵਕਤ ਗ੍ਰਿਫਤਾਰ ਕਰ ਲਿਆ ਜਦੋਂ ਉਹ ਪੰਜਾਬੀ ਟ੍ਰਿਬਿਊਨ ਨੂੰ ਪ੍ਰੈੱਸ ਨੋਟ ਦੇਣ ਜਾ ਰਿਹਾ ਸੀ । ਪਹਿਲਾਂ ਬੁੜੈਲ ਅਤੇ ਮਗਰੋਂ ਨਾਭਾ ਜੇਹਲ ਵਿੱਚ ਭੇਜ ਦਿੱਤਾ ਗਿਆ ਜਿੱਥੇ ਆਪ ਦੇ ਗਰੁੱਪ ਵਿੱਚ ਸ਼ਾਮਲ ਸਾਥੀ ਪਹਿਲਾਂ ਤੋਂ ਹੀ ਬੰਦ ਸਨ । ਅੱਠ ਜਨਬਰੀ ੧੯੯੦ ਨੂੰ ਆਪਦੀ ਰਿਹਾਈ ਹੋਈ । ਇਸ ਸਮੇਂ ਫੈਡਰਸ਼ਨ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਸਨ ਜਿਹਨਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਅਨੇਕਾਂ ਪੰਥਕ ਕਾਰਜ ਕੀਤੇ । ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋ ਜੋ ਕਿ ਡਬਲ ਐਮ ਏ (ਅਰਥਸ਼ਾਸ਼ਤਰ ਤੇ ਇਤਿਹਾਸ ਦੀ)ਪਾਸ ਸਨ । ਬਹੁਤ ਹੀ ਵੀਚਾਰਵਾਨ ਆਗੂ ਸਨ ਜਿਸ ਦੀ ਮਿਸਾਲ ਖਾਲਸਾ ਕਾਲਜ ਦੇ ਪ੍ਰਿਸੀਪਲ ਰਾਜਾ ਹਰਨਿੰਦਰ ਸਿੰਘ ਨੇ ਭਾਈ ਸਤਪਾਲ ਸਿੰਘ ਦੀ ਸ਼ਹੀਦੀ ਤੇ ਜਿਲੇ ਦੇ ਐਸ ਪੀ ਨੂੰ ਕਿਹਾ ਕਿ ਤੁਸੀ ਅੱਜ ਬਹੁਤ ਹੀ ਸਿਆਣੇ ਪੜ੍ਹੇ ਲਿਖੇ ਨੌਜਵਾਨ ਦਾ ਕਤਲ ਕੀਤਾ ਹੈ । ਪਰ ਐਸ ਪੀ ਨੇ ਉਤਰ ਦਿੱਤਾ ਕਿ ਸਾਨੂੰ ਪਤਾ ਹੈ। ਕਿ ਇਹ ਨੌਜਵਾਨ ਬਹੁਤ ਹੀ ਪੜਿਆਂ ਤੇ ਵੀਚਾਰਵਾਨ ਸੀ ਇਸ ਦੇ ਨਾਲ ਨਾਲ ਇਹ ਦੁਆਬੇ ਵਿੱਚ ਮੁੜ ਖਾੜਕੂਆਂ ਲਹਿਰ ਦਾ ਜਨਮ ਦਾਤਾ ਸੀ ਤੇ ਦਆਬੇ ਦੇ ਖੜਕੂਆਂ ਦੀ ਮਾਂ ਸੀ ਤੇ ਇਸੇ ਉਚੇ ਸੁਚੇ ਵੀਚਾਰਾਂ ਕਰਕੇ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਬਹੁਤ ਸਾਰੇ ਸਿੰਘ ਸਤਿਕਾਰ ਨਾਲ ਬਾਪੂ ਕਹਿ ਕੇ ਬਲਾਉਦੇ ਸਨ । ੧੪ ਸਤੰਬਰ ੧੯੯੦ ਨੂੰ ਭਾਵ ਅੱਜ ਤੋਂ ਵੀਹ ਸਾਲ ਪਹਿਲਾਂ ਜਲੰਧਰ ਦੇ ਨਕੋਦਰ ਚੌਂਕ ਵਿੱਚ ਪੁਲੀਸ ਦੀਆਂ ਕਾਲੀਆਂ ਬਿੱਲੀਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ । ਆਪ ਦੀ ਸ਼ਹੀਦੀ ਨਾਲ ਖਾੜਕੂ ਲਹਿਰ ਨੂੰ ਵੱਡਾ ਘਾਟਾ ਪਿਆ । ਅੱਜ ਭਾਵੇਂ ਖਾਲਿਸਤਾਨ ਦੀ ਲਹਿਰ ਵਿੱਚ ਖੜੋਤ ਆ ਚੁੱਕੀ ਹੈ ਪਰ ਇਹ ਸੰਘਰਸ਼ ਬੜੀ ਪ੍ਰਚੰਡ ਅਵਸਥਾ ਵਿੱਚ ਕੌਮ ਨੂੰ ਅਜ਼ਾਦੀ ਦੀ ਮੰਜਿਲ ਏ ਮਕਸੂਦ ਵਲ ਲਿਜਾਏਗਾ । ਆਪ ਦੀ ਬਰਸੀ ਹਰ ਸਾਲ ਜੱਦੀ ਪਿੰਡ ਡੱਲੇਵਾਲ ਵਿਖੇ ਮਨਾਈ ਜਾਂਦੀ ਹੈ । ਇਸ ਵਾਰ ਆਪ ਦੇ ਸਾਥੀ ਭਾਈ ਦਲਜੀਤ ਸਿੰਘ ਬਿੱਟੂ ਨਹੀਂ ਪੁੱਜ ਸਕਣਗੇ ਕਿਉਂ ਕਿ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਸਿਰਸੇਵਾਲੇ ਸਾਧ ਦੇ ਡੇਰੇ ਬੰਦ ਕਰਾਉਣ ਲਈ ਜਾਰੀ ਹੋਏ ਹੁਕਮਨਾਮੇ ਤੇ ਪਹਿਰਾ ਦੇਣ ,ਸਿੱਖ ਸਿਧਾਂਤਾਂ ਤੇ ਪਹਿਰਾ ਦੇਣ ਨੂੰ ਗੁਨਾਹ ਸਮਝ ਰਹੀ ਹੈ । ਜੇਹਲਾਂ ਵਿੱਚ ਬੰਦ ਸਿੰਘਾਂ ਦੀ ਪੈਰਵਾਈ , ਸ਼ਹੀਦ ਪਰਿਵਾਰਾਂ ਦਾ ਦੁੱਖ ਵੰਡਾਉਣ ਕਰਕੇ ਬਾਦਲ ਸਰਕਾਰ ਨੂੰ ਡਾਹਢੀ ਤਕਲੀਫ ਹੈ । ਇਸੇ ਤਕਲੀਫ ਕਰਕੇ ਹੀ ਭਾਈ ਬਿੱਟੂ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀ ਡੱਕ ਰਿਹੀ ਹੈ । ਅੱਜ ਸਿੱਖੀ ਮੌਖਟੇ ਵਾਲਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਸਿੱਖਾਂ ਦੀਆਂ ਹੱਕੀ ਮੰਗਾਂ ਲਈ ਮੋਰਚਾ ਲਾਇਆ ਸੀ। ਜਿਸ ਤੇ ਕੌਮ ਦੇ ਨੌਜਵਾਨਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਤੇ ਆਪਣੇ ਲੂਹ ਦਾ ਕਤਰਾ ਕਤਰਾ ਇਹਨਾਂ ਮੰਗਾਂ ਨੂੰ ਮਨਾਉਣ ਲਈ ਵਹਾ ਦਿੱਤਾ। ਪਰ ਇਹਨਾਂ ਨੇ ਉਹਨਾਂ ਦੇ ਲੂਹ ਦਾ ਮੁੱਲ ਕੁਰਸੀਆਂ ਤੇ ਵਜ਼ੀਰੀਆਂ ਪਾਇਆ ਤੇ ਅੱਜ ਇਹ ਉਹਨਾਂ ਨੌਜਵਾਨਾਂ ਨੂੰ ਅੱਤਵਾਦੀ ਦੱਸ ਰਹੇ ਹਨ ਤੇ ਸ਼ਹੀਦਾਂ ਦੇ ਕਾਤਲ ਪੁਲਿਸ ਵਾਲਿਆਂ ਨੂੰ ਤਰੱਕੀਆਂ ਦੇ ਰਹੇ ਹਨ । ਦੂਜੇ ਪਾਸੇ ਸਿੱਖਾਂ ਦੀ ਧਾਰਮਿਕ ਸੰਸਥਾਂ ਸ਼ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੀਆਂ ਕੱਠਪੁਤਲੀਆਂ ਬਣਾ ਕੇ ਸਿੱਖ ਕੌਮ ਦਾ ਮਾਨਸਿਕ ਤੌਰਤੇ ਭਗਵਾਂ ਕਰ ਰਿਹਾ ਹੈ ।ਇਸੇ ਕਰਕੇ ਕਿਸੇ ਨੇ ਠਕਿ ਹੀ ਕਿਹਾ ਹੈ:- ਗਿਲਾ ਦੁਸ਼ਮਣਾਂ ਤੇ ਕੀ ਕਰੀਏ ਪਾਤਸ਼ਾਹਾਂ ਦੇ ਪਾਤਸ਼ਾਹ ,ਵੇਚ ਦਿੱਤੀਆ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ਨੇ ।। ਅੱਜ ਇਹਨਾਂ ਗਦਾਰਾਂ ਕਰਕੇ ਸਿੱਖ ਕੌਮ ਆਪਣੇ ਅਜ਼ਾਦ ਘਰ ਖਾਲਿਸਤਾਨ ਦੀ ਮੰਜ਼ਿਲ ਦੇ ਨੇੜੇ ਪੰਹੁਚਕੇ ਫਿਰ ਦੂਰ ਹੋ ਗਈ ਹੈ । ਪਰ ਉਹਨਾਂ ਸ਼ਹੀਦਾਂ ਦਾ ਸੁਪਨਾ ਸਿੱਖ ਕੌਮ ਦਾ ਅਜ਼ਾਦ ਘਰ ਇੱਕ ਦਿਨ ਜ਼ਰੂਰ ਦੁਨੀਆਂ ਦੇ ਨਕਸ਼ੇ ਤੇ ਆਵੇਗਾ ਸਿਰਫ ਸਿੱਖ ਕੌਮ ਇਹਨਾਂ ਗਦਾਰ ਲੀਡਰਾਂ ਦੀਆਂ ਚਾਲਾਂ ਤੋਂ ਸੁਚੇਤ ਹੋਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਕੇ ਆਪਣੇ ਫਰਜ਼ਾ ਨੂੰ ਪਹਿਚਾਣਦੀ ਹੋਈ ਇਸ ਵਿੱਚ ਸੁਹਿਰਦਤਾ ਨਾਲ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲੱਗ ਜਾਵੇ । ਸਿੱਖ ਕੌਮ ਦੀ ਅਜ਼ਾਦੀ ਦੇ ਸਿਪਾਹ ਸਲਾਰ ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂ ਦੇ ਵੀਹਵੇਂ ਸ਼ਹਾਦਤ ਦਿਹਾੜੇ ਤੇ ਹਾਰਦਿਕ ਪ੍ਰਣਾਮ ਹੈ । ਇਸ ਦੇ ਨਾਲ ਸਿੱਖਾਂ ਅਤੇ ਸਿੱਖੀ ਦੇ ਕਾਤਲਾਂ , ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲਿਆਂ , ਖਾਲਿਸਤਾਨ ਦੇ ਸ਼ਹੀਦਾਂ ਅਤੇ ਖਾੜਕੂਆਂ ਨੂੰ ਕਾਂਗਰਸ ਦੀ ਪੈਦਾਇਸ਼ , ਪਾਕਿਸਤਾਨ ਦੇ ਏਜੰਟ ਆਖ ਕੇ ਭੰਡਣ ਵਾਲੇ ਅਖੌਤੀ ਅਤੇ ਖਾਲਿਸਤਾਨ ਦੇ ਵਪਾਰੀਆਂ ਨੂੰ ਯਾਦ ਰੱਖਣ ਯੋਗ ਇਹ ਸੁਨੇਹਾ ਹੈ ਕਿ
ਹਰ ਮਿੱਟੀ ਦੀ ਆਪਣੀ ਖਸਲਤ ਹੈ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ ।
ਹਰ ਜਖਮੀਂ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆਂ ਹਰ ਛਲ ਨਹੀਂ ਰੁਕਦੀ ॥
ਸ਼ਹੀਦਾਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਦਾ ਚਾਹਵਾਨ
ਗੁਰਚਰਨ ਸਿੰਘ ਗੁਰਾਇਆ ਸਿੱਖ ਫੈਡਰੇਸ਼ਨ ਜਰਮਨੀ