ਹਿਮਾਚਲ ਪ੍ਰਦੇਸ਼ ਦੇ ਧੀਰਾਨਾਂ 'ਚ 1972 'ਚ ਜਨਮੇ ਪਹਿਲਵਾਨ ਅਤੇ ਅਦਾਕਾਰ ''ਗ੍ਰੇਟ ਖਲੀ'' ਜਿਹੜੇ ਦੋ ਵਾਰ 1995-96 'ਚ ਮਿਸਟਰ ਇੰਡੀਆਂ ਅਤੇ ਇੱਕ ਵਾਰ ਵਰਲਡ ਹੈਵੀਵੇਟ ਚੈਂਪੀਅਨ ਵੀ ਰਹਿ ਚੁੱਕੇ ਹਨ ਅੱਜਕੱਲ ਕਿਸੇ ਫਰੈਂਚ ਫਿਲਮ ਦੀ ਸੂਟਿੰਗ ਲਈ ਬੈਲਜ਼ੀਅਮ ਆਏ ਹੋਏ ਹਨ । ਵਰਨਣਯੋਗ ਹੈ ਕਿ ਪੰਜਾਬ ਪੁਲਿਸ 'ਚ ਅਫਸਰ ਰਹੇ ''ਖਲੀ'' ਤਿੰਨ ਹਾਲੀਵੁੱਡ ਅਤੇ ਦੋ ਬਾਲੀਵੁੱਡ ਫਿਲਮਾਂ 'ਚ ਵੀ ਕਿਰਦਾਰ ਨਿਭਾ ਚੁੱਕੇ ਹਨ ।
ਗ੍ਰੇਟ ਖਲੀ ਦਾ ਹਵਾਈ ਅੱਡੇ 'ਤੇ ਸਵਾਗਤ ਕਰਨ ਵਾਲਿਆਂ 'ਚ
ਚੜ੍ਹਦੀ ਕਲਾ ਸਪੋਰਟਸ ਕਲੱਬ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਨੂੰ, ਸੁਰਜੀਤ ਸਿੰਘ ਖਹਿਰਾ, ਹਰਚਰਨਜੀਤ ਸਿੰਘ ਮਾਂਨ, ਅਮਰਜੀਤ ਸਿੰਘ ਹਠੂਰ, ਕਬੱਡੀ ਕੋਚ ਤੀਰਥ ਰਾਮ, ਕੁਲਵੰਤ ਸਿੰਘ ਗੈਂਟ, ਭਾਈ ਜਗਦੀਸ਼ ਸਿੰਘ ਭੂਰਾ ਪ੍ਰਧਾਂਨ ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ, ਮਨਜਿੰਦਰ ਸਿੰਘ ਗੈਂਟ, ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਭੋਗਲ, ਕਬੱਡੀ ਖਿਡਾਰੀ ਸੁਖਚੈਨ ਸਿੰਘ ਚੰਨਾਂ ਅਤੇ ਬਲਜੀਤ ਸਿੰਘ ਕਮਾਲਪੁਰਾ ਸਮੇਤ ਹੋਰ ਬਹੁਤ ਸਾਰੇ ਪ੍ਰਸ਼ੰਸ਼ਕ, ਬੱਚੇ ਅਤੇ ਔਰਤਾਂ ਵੀ ਸਾਮਲ ਹਨ ।