''ਗ੍ਰੇਟ ਖਲੀ'' ਵੱਲੋਂ ਵਿਸ਼ਵ ਯੁੱਧ 'ਚ ਸਹੀਦ ਫ਼ੌਜੀਆਂ ਨੂੰ ਸਰਧਾਂਜਲੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵਿਸ਼ਵ ਪ੍ਰਸਿੱਧ ਪਹਿਲਵਾਨ ਦਲੀਪ ਸਿੰਘ ਰਾਣਾਂ ਉਰਫ ''ਗ੍ਰੇਟ ਖਲੀ'' ਅਤੇ ਉਹਨਾਂ ਦੀ ਪਤਨੀ ਹਰਮਿੰਦਰ ਕੌਰ ਨੇ ਕੱਲ ਬੈਲਜ਼ੀਅਮ ਦੇ ਇਤਿਹਾਸਿਕ ਸਹਿਰ ਈਪਰ Ḕਚ ਸਥਿਤ ਸਹੀਦੀ ਸਮਾਰਕ ''ਮੀਨਨ ਗੇਟ'' 'ਤੇ ਪਹੁੰਚ ਕੇ ਪਹਿਲੇ ਵਿਸ਼ਵ ਯੁੱਧ 'ਚ ਸਹੀਦ ਭਾਰਤੀ ਫ਼ੌਜੀਆਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ।
ਵਰਲਡ ਰੈਸਲਿੰਗ ਇੰਟਰਟੇਨਮੈਂਟ ਦੇ ਸਟਾਰ ਪਹਿਲਵਾਨ ''ਗ੍ਰੇਟ ਖਲੀ'' ਜਿਹੜੇ ਅੱਜਕੱਲ ਕਿਸੇ ਫਰੈਂਚ ਫਿਲਮ ਦੀ ਸੂਟਿੰਗ ਲਈ ਬੈਲਜ਼ੀਅਮ ਆਏ ਹੋਏ ਹਨ ਅਪਦੇ ਬਹੁਤ ਹੀ ਕੀਮਤੀ ਸਮੇਂ 'ਚੋ ਸਮਾਂ ਕੱਢ ਕੇ ਇਥੇ ਈਪਰ ਪਹੁੰਚੇ ਅਤੇ ਤਕਰੀਬਨ ਇੱਕ ਘੰਟਾਂ ਇਥੇ ਠਹਿਰੇ ਜਿਸ ਦੌਰਾਂਨ ਉਹ ਫਲਾਨਦਰਨ ਫੀਲਡ ਇੰਟਰਨੈਨਲ ਵਾਰ ਮਿਊਜੀਅਮ ਵੀ ਦੇਖਣ ਗਏ ।
ਵਰਨਣਯੋਗ ਹੈ ਕਿ ਪੰਜਾਬ ਪੁਲਿਸ Ḕਚ ਅਫਸਰ ਰਹੇ ''ਖਲੀ'' ਤਿੰਨ ਹਾਲੀਵੁੱਡ ਅਤੇ ਦੋ ਬਾਲੀਵੁੱਡ ਫਿਲਮਾਂ Ḕਚ ਵੀ ਕਿਰਦਾਰ ਨਿਭਾ ਚੁੱਕੇ ਹਨ ।
ਅਪਣੇ ਈਪਰ ਦੌਰੇ ਦੌਰਾਂਨ ''ਗ੍ਰੇਟ ਖਲੀ'' ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ ਜਿਥੇ ਅਨੇਕਾਂ ਬੈਲਜ਼ੀਅਮ ਅਤੇ ਹੋਰਾਂ ਦੇਸ਼ਾਂ ਦੇ ਬੱਚਿਆਂ ਅਤੇ ਬਜੁਰਗਾਂ ਨੇ ਖਲੀ ਨਾਲ ਤਸਵੀਰਾਂ ਖਿਚਵਾਉਣ ਦੀ ਇੱਛਾ ਪ੍ਰਗਟਾਈ 'ਤੇ ਖਲੀ ਨੇ ਕਿਸੇ ਨੂੰ ਵੀ ਨਿਰਾਸ ਨਹੀ ਕੀਤਾ , ਸਥਾਂਨਕ ਗੋਰੇ ਖਲੀ ਦੀ ਸਾਦਗੀ 'ਤੋ ਬਹੁਤ ਹੀ ਪ੍ਰਵਾਵਤ ਹੋਏ ।
ਇਸ ਸਮੇ ਉਹਨਾਂ ਨਾਲ ਚੜ੍ਹਦੀ ਕਲਾ ਸਪੋਰਟਸ ਕਲੱਬ ਦੇ ਕੋਚ ਅਤੇ ਖਲੀ ਦੇ ਨਜਦੀਕੀ ਦੋਸਤ ਵਰਲਡ ਚੈਪੀਂਅਨ ਵੇਟਲਿਫਟਰ ਤੀਰਥ ਰਾਮ ਅਤੇ ਪੰਜਾਬੀ ਸੋਸਲ ਨੈਟਵਰਕ ਦੇ ਬਲਜੀਤ ਸਿੰਘ ਕਮਾਲਪੁਰਾ ਅਤੇ ਪ੍ਰਗਟ ਸਿੰਘ ਜੋਧਪੁਰੀ ਵੀ ਹਾਜਰ ਸਨ ।