ਇਟਲੀ ਦੇ ਇੱਕ ਸਰਧਾਲੂ ਸਿੱਖ ਭਾਈ ਸਾਹਿਬ ਸਿੰਘ ਦੇ ਸੱਦੇ 'ਤੇ ਪਹੁੰਚੇਂ ਬਾਬਾ ਜੀ ਇਟਲੀ, ਜਰਮਨੀ, ਫਰਾਂਸ ਅਤੇ ਬੈਲਜੀਅਮ ਹੁੰਦੇਂ ਹੋਏ ਪਿਛਲੇ ਦਿਨੀ ਗੁਰੁਦੁਆਰਾ ਮਾਨ ਸਰੋਵਰ ਸਹਿਬ ਅਲਮੀਰ ਹੌਲੈਂਡ ਪਧਾਰੇ ਜਿਥੇ ਸਿੱਖ ਭਾਈਚਾਰੇ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਾਰ ਸੇਵਾ 'ਚ ਬਣਦਾ ਯੋਗਦਾਨ ਪਾਇਆ ।
ਬਾਬਾ ਜਗਤਾਰ ਸਿੰਘ ਦਾ ਸਵਾਗਤ ਕਰਨ ਵਾਲਿਆਂ 'ਚ ਸ: ਭੁਪਿੰਦਰ ਸਿੰਘ ਇਤਿਹਾਸਕਾਰ, ਸ: ਜਿੰਦਰ ਸਿੰਘ ਔਜਲਾ, ਪ੍ਰਤਾਪ ਸਿੰਘ, ਹਰਜਿੰਦਰ ਸਿੰਘ ਸੰਧੂ, ਜਗਦੀਸ਼ ਸਿੰਘ, ਲਖਵਿੰਦਰ ਸਿੰਘ ਲੱਖਾ, ਰਣਜੀਤ ਸਿੰਘ, ਬਲਵਿੰਦਰ ਸਿੰਘ ਜੰਮੂ, ਗੁਰਦਿਆਲ ਸਿੰਘ, ਜਗਤਾਰ ਸਿੰਘ, ਰਾਮ ਸਿੰਘ ਗ੍ਰੰਥੀ, ਸੁਖਦੇਵ ਸਿੰਘ ਗਰੇਵਾਲ ਅਤੇ ਜਸਪਾਲ ਸਿੰਘ ਸਮੇਤ ਬਹੁਤ ਸਾਰੇ ਸਿੱਖ ਮੌਜੂਦ ਸਨ । ਅੰਤ 'ਚ ਬਾਬਾ ਜੀ ਨੇ ਇਹਨਾਂ ਸਾਰਿਆਂ ਵੱਲੋਂ ਕਾਰ ਸੇਵਾ 'ਚ ਪਾਏ ਯੋਗਦਾਨ ਲਈ ਧੰਨਵਾਦ ਕਰਦਿਆਂ ਯੂਰਪ ਰਹਿੰਦੇ ਬਾਕੀ ਸਿੱਖਾਂ ਨੂੰ ਵੀ ਭਾਰਤ ਅਤੇ ਪਾਕਿਸਤਾਨ ਦੇ ਗੁਰੂਘਰਾਂ 'ਚ ਚੱਲ ਰਹੀ ਉਸਾਰੀ 'ਚ ਬਣਦਾ ਹਿੱਸਾ ਪਾਉਣ ਦੀ ਬੇਨਤੀ ਕੀਤੀ । ਇਥੇ ਵਰਨਣਯੋਗ ਹੈ ਕਿ ਇਹਨਾਂ ਮਹਾਂਪੁਰਸ਼ਾਂ ਵੱਲੋਂ ਜਿਥੇ ਹੁਣ ਤੱਕ 77 ਗੁਰੂਘਰਾਂ ਦੀ ਸੇਵਾ ਕੀਤੀ ਜਾ ਚੁੱਕੀ ਹੈ ਅਤੇ 53 ਹੋਰ ਧਾਰਮਿਕ ਅਸਥਾਨਾਂ 'ਤੇ ਕਾਰ ਸੇਵਾ ਚੱਲ ਰਹੀ ਹੈ ਉਥੇ ਗਰੀਬ ਬੱਚਿਆਂ ਦੀ ਪੜਾਈ ਲਈ ਦੋ ਅਕੈਡਮੀਆਂ ਅਤੇ ਇੱਕ ਚਾਰ ਮੰਜਲਾਂ ਹਸਪਤਾਲ ਵੀ ਉਸਾਰੀ ਅਧੀਨ ਹੈ ਜੋ ਅਗਲੇ ਸਾਲ ਤੱਕ ਮੁਕੰਮਲ ਹੋਣ ਦੀ ਉਮੀਦ ਹੈ ।