ਬੈਲਜੀਅਮ 'ਚ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੀ 92 ਵੀਂ ਵਰੇਗ੍ਹੰਢ ਮਨਾਈ ਗਈ

ਈਪਰ ( ਪ੍ਰਗਟ ਸਿੰਘ ਜੋਧਪੁਰੀ ) 11 ਨਵੰਬਰ 1918 ਨੰ ਸਮਾਪਤ ਹੋਏ ਪਹਿਲੇ ਵਿਸ਼ਵ ਯੁੱਧ 'ਚ ਜਰਮਨਾਂ ਖਿਲਾਫ ਜੂਝਦੇ ਸਹੀਦ ਹੋਏ ਸਮੂਹ ਫੌਜੀਆਂ ਦੀ ਯਾਦ 'ਚ ਇਥੇ ਕਰਵਾਏ ਜਾਂਦੇ ਸਲਾਂਨਾ ਸਰਧਾਜਲੀ ਸਮਾਗਮ 'ਚ ਸਾਮਲ ਹੋ ਕੇ ਹਜਾਰਾਂ ਲੋਕਾਂ ਨੇ ਸਰਧਾ ਦੇ ਫੁੱਲ ਭੇਟ ਕੀਤੇ ।
ਕਾਥੇਦਰਾਲ ਚਰਚ 'ਤੋ ਸੁਰੂ ਹੋਇਆ ਇੰਗਲੈਡ, ਕਨੇਡਾ, ਆਸਟਰੇਲੀਅਨ, ਬੈਲਜੀਅਮ ਅਤੇ ਯੂਰਪ ਭਰ ਦੇ ਸਿੱਖਾਂ ਦਾ ਮਾਰਚ ਮੀਨਨ ਗੇਟ 'ਤੇ ਪਹੁੰਚਿਆ । ਮੀਨਨ ਗੇਟ 1927 'ਚ ਸਥਾਪਤ ਕੀਤੀ ਇਕ ਸਹੀਦੀ ਸਮਾਰਕ ਹੈ ਜਿਸ ਦੀਆਂ ਕੰਧਾਂ 'ਤੇ 54896 ਸਹੀਦ ਫੌਜੀਆਂ ਦੇ ਨਾਂ ਲਿਖੇ ਹੋਏ ਹਨ ਜਿਨਾਂ ਦੀ ਦਫਨਾਉਣ ਦੀ ਜਗਾ ਬਾਰੇ ਕੋਈ ਪੁਖਤਾ ਜਾਣਕਾਰੀ ਨਹੀ ਅਤੇ ਇਥੇ 1928 'ਤੋ ਹੁਣ ਤੱਕ ਹਰ ਸਾਂਮ 8 ਵਜੇ ਉਹਨਾਂ ਦੀ ਯਾਦ 'ਚ ਪਰੇਡ ਹੁੰਦੀ ਹੈ । ਬੇਹੱਦ ਖ਼ਰਾਬ ਮੌਸਮ ਦੇ ਚਲਦਿਆਂ ਵੀ ਇਸ 28289ਵੀਂ ਵਾਰੀ ਹੋ ਰਹੇ ਸ਼ਰਧਾਜਲੀ ਸਮਾਂਗਮ 'ਚ ਹਜਾਰਾਂ ਲੋਕਾਂ ਨੇ ਸਿਰਕਤ ਕੀਤੀ ।
ਹਰ ਸਾਲ ਦੀ ਤਰਾਂ 11ਵਂ ਮਹੀਨੇ ਦੀ 11 ਤਰੀਕ ਨੂੰ 11 ਵੱਜਕੇ 11 ਮਿੰਟ 'ਤੇ ਦੋ ਮਿੰਟ ਦਾ ਮੋਨ ਧਾਰ ਕੇ ਆਲਮੀ ਜੰਗ 'ਚ ਸਹੀਦ ਹੋਏ ਸਮੂਹ ਸਹੀਦਾਂ ਨੂੰ ਹਜਾਰਾਂ ਲੋਕਾਂ ਨੇ ਸਰਧਾ ਦੇ ਫੁੱਲ ਭੇਟ ਕੀਤੇ । ਇਸ ਸਮੇਂ ਕਾਰਜਕਾਰੀ ਪ੍ਰਧਾਨ ਮੰਤਰੀ ਈਵ ਲਤਰਮੇ, ਵੈਸਟ ਫਲਾਂਦਰਨ ਦੇ ਗਵਰਨਰ ਪਾਉਲ ਬਰਾਇਨ, ਲੋਕ ਸਭਾ ਮੈਂਬਰ ਸਬੀਨਾ ਲਾਹੇਅ, ਗੀਰਤ ਬੋਰਗੀਸ ਉਪ ਪ੍ਰਧਾਨ ਮੰਤਰੀ ਫਲੈਮਿਸ ਸਰਕਾਰ, ਸਥਾਨਕ ਮੇਅਰ ਲੁਕ ਦਿਹਾਂਨ , ਲਾਸਟ ਪੋਸਟ ਐਸੋਸੀਏਸਨ ਦੇ ਪ੍ਰਧਾਨ, ਕਾਮਨਵੈਲਥ ਵਾਰ ਗ੍ਰੇਵ ਕਮਿਸਨ ਦੇ ਚੇਅਰਮੈਨ ਸਮੇਤ ਅਮਰੀਕਾ, ਕਨੇਡਾ, ਅਸਟਰੇਲੀਆ, ਇਗਲੈਡ ਦੇ ਰਾਜਦੂਤਾਂ ਅਤੇ ਸਰਕਾਰਾਂ ਦੇ ਨੁਮਾਇਦਿਆਂ, ਭਾਰਤੀ ਫੌਜ ਵੱਲੋ ਬ੍ਰਿਗੇਡੀਅਰ ਅਮਿਤ ਸਰਮਾਂ, ਲੈਫਟੀਨੈਂਟ ਜਰਨਲ ਮੁਕੇਸ਼ ਸੱਭਰਵਾਲ ਅਤੇ ਸਿੱਖ ਕਂੌਮ ਵੱਲੋ ਇੰਗਲੈਂਡ 'ਤੋ ਸਿੱਖਾਂ ਦਾ ਇੱਕ ਜਥਾ ਲੈ ਕੇ ਵਿਸੇਸ ਤੌਰ 'ਤੇ ਆਏ ਪੰਜਾਬ ਮੇਲ ਦੇ ਸੰਪਾਦਕ ਗੁਰਦੀਪ ਸਿੰਘ ਸੰਧੂ ,ਬੈਲਜ਼ੀਅਮ ਦੇ ਸਿੱਖ ਆਗੂ ਭਾਈ ਹਰਵਿੰਦਰ ਸਿੰਘ ਭਦੇੜੀ ਬੱਬਰ, ਭਾਈ ਜਗਦੀਸ਼ ਸਿੰਘ ਭੂਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਸ਼ਲ, ਗੁਰਦਵਾਰਾ ਵਿਲਵੋਰਦੇ ਦੇ ਪ੍ਰਧਾਨ ਜਰਨੈਲ ਸਿੰਘ, ਗੁਰੂਘਰ ਸਿੰਤਰੂਧਨ 'ਤੋ ਭਾਈ ਕਰਨੈਲ ਸਿੰਘ, ਅਮਰਜੀਤ ਸਿੰਘ, ਐਨ ਆਰ ਆਈ ਸਭਾ ਦੇ ਪ੍ਰਧਾਨ ਸ: ਤਰਸੇਮ ਸਿੰਘ ਸੇਰਗਿੱਲ, ਹੌਲੈਂਡ 'ਤੋ ਜਤਿੰਦਰ ਸਿੰਘ ਅਤੇ ਸਿੰਘ ਸਜੇ ਗੋਰੇ ਸਿੱਖ ਹਰਜਿੰਦਰ ਸਿੰਘ ਉਰਫ ਬਲੂ ਮੈਨ, ਪੱਤਰਕਾਰ ਹਰਚਰਨ ਸਿੰਘ ਢਿੱਲ੍ਹੋ, ਧਰਮਿੰਦਰ ਸਿੰਘ ਸਿੱਧੂ ਸਮੇਤ ਯੂਰਪ ਭਰ ਦੇ ਸਿੱਖ ਨੁਮਾਇਦਿਆਂ ਨੇ ਸਹੀਦਾਂ ਨੂੰ ਸਜਦਾ ਕੀਤਾ ।
ਸਿੱਖ ਸਹੀਦਾਂ ਨੂੰ ਸਰਧਾਂਜਲੀ
ਮੁੱਖ ਸਮਾਗਮ ਤੋ ਬਾਅਦ ਸਿੱਖ ਸੰਗਤਾਂ ਨੇ ਸਥਾਂਨਕ ਟਾਊਨ ਹਾਲ ਅੱਗੇ ਹੱਥਾਂ 'ਚ ਜੁਲਮ ਨੂੰ ਪੇਸ ਕਰਦੀਆ ਤਸਵੀਰਾਂ ਵਾਲੇ ਬੈਨਰ ਫੜ ਕੇ ਜੂਨ 84 ਅਤੇ ਨਵੰਬਰ 84 ਦੇ ਸਹੀਦਾਂ ਨੂੰ ਯਾਦ ਕਰਦਿਆਂ ਸਿੱਖਾਂ ਨਾਲ ਹੋਈ ਬੇਇਨਸਾਫ ਨੂੰ ਅੰਤਰਰਾਸਟਰੀ ਭਾਈਚਾਰੇ ਅੱਗੇ ਬਿਆਨਿਆਂ । ਇੰਟਰਨੈਸਨਲ ਸਿੱਖ ਕੌਸਲ ਬੈਲਜੀਅਮ ਦੇ ਪ੍ਰਧਾਨ ਭਾਈ ਜਗਦੀਸ ਸਿੰਘ ਭੂਰਾ ਨੇ ਸਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਇਸ ਬੇਇਨਸਾਫੀ ਵਿਰੁਧ ਲੜਾਈ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ ।
ਹੋਲੇਬੇਕ ਮੋਨੂਮੈਂਟ 'ਤੇ ਸਰਧਾਂਜਲੀ
ਭਾਰਤੀ ਫੌਜੀਆਂ ਦੀ ਯਾਦ 'ਚ ਖਾਲਸੇ ਦੇ 300 ਸਾਲਾਂ ਸਮਾਗਮਾਂ ਦੌਰਾਨ 1999 'ਚ ਬਣਾਏ ਹੋਲੇਬੇਕ ਮੋਨੂਮੈਂਟ 'ਤੇ ਜਾ ਕੇ ਸਿੱਖ ਸੰਗਤਾਂ ਨੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਅਤੇ ਸਿੱਖ ਆਗੂਆਂ ਨੇ ਅਪਦੇ ਪੁਰਖਿਆਂ ਵੱਲੋ ਮਨੁੱਖਤਾ ਲਈ ਵਾਹੀ ਤੇਗ ਦਾ ਵਿਸਥਾਰ ਨਾਲ ਵਰਨਣ ਕੀਤਾ ।
ਗੁਰੂਘਰਾ ਵੱਲੋ ਲਿਆਦਾਂ ਲੰਗਰ ਸੰਗਤਾਂ ਜਿੰਨ੍ਹਾਂ 'ਚ ਸਥਾਂਨਕ ਗੋਰੇ ਵੀ ਸਾਮਲ ਸਨ ਨੇ ਪਿਆਰ ਅਤੇ ਸਰਧਾ ਨਾਲ ਛਕਿਆ 'ਤੇ ਪ੍ਰਬੰਧਕਾ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ ।