ਫਰੈਕਫੋਰਟ ਦੀ ਮੈਰਾਥਾਨ ਦੌੜ ਵਿੱਚ 99 ਸਾਲਾ ਸਿੱਖ ਫੌਜਾ ਸਿੰਘ ਬਣਿਆ ਜਰਮਨ ਮੀਡੀਏ ਦੀ ਖਿੱਚ ਦਾ ਕੇਂਦਰ !

ਈਪਰ (ਪ੍ਰਗਟ ਸਿੰਘ ਜੋਧਪੁਰੀ) :-ਫਰੈਕਫੋਰਟ ਵਿੱਚ ਪਿਛਲੇ ਦਿਨੀ 26 ਮੀਲ ਦੀ ਮੈਰਾਥਾਨ ਦੌੜ ਵਿੱਚ 12 ਹਜ਼ਾਰ ਤੋ ਵੱਧ ਲੋਕਾ ਨੇ ਭਾਗ ਲਿਆ ਤੇ ਇਸ ਨੂੰ ਕੋਈ ਤਿੰਨ ਲੱਖ ਤੋ ਵੀ ਵੱਧ ਲੋਕਾ ਨੇ ਸੜਕਾਂ 'ਤੇ ਖੜ੍ਹ ਕੇ ਇਸ ਦਾ ਸਵਾਗਤ ਕੀਤਾ । ਇਸ ਦੌੜ ਵਿੱਚ ਸੱਤ ਸਿੱਖਾ ਨੇ ਵੀ ਭਾਗ ਲਿਆ ਪਰ ਇੰਗਲੈਡ 'ਤੋ ਆਏ 99 ਸਾਲਾ ਨੌਜਵਾਨ ਬਾਬਾ ਫੌਜਾ ਸਿੰਘ ਜੀ ਇਸ ਦੌੜ ਦੇ ਸਭ ਤੋ ਵੱਡੀ ਉਮਰ ਦੇ ਹੋਣ ਕਰਕੇ ਅਤੇ ਉਹਨਾ ਦੇ ਹੌਸਲੇ ਨੇ ਸਭ ਨੂੰ ਹੈਰਾਨ ਹੀ ਨਹੀ ਕੀਤਾ ਸਗੋ ਜਰਮਨ ਦੇ ਮੀਡੀਏ ਦਾ ਸਿੱਖੀ ਸਰੂਪ ਵਿੱਚ ਬਾਬਾ ਫੌਜਾ ਸਿੰਘ ਖਿੱਚ ਦਾ ਕੇਂਦਰ ਬਣਿਆ ਰਿਹਾ । ਜਦੋ ਮੀਡੀਏ ਵਾਲੇ ਤੇ ਇਸ ਦੌੜ ਦੇ ਸੰਚਾਲਕ ਬਾਬਾ ਫੌਜਾ ਸਿੰਘ ਜੀ ਦੀ ਉਮਰ ਤੇ ਹੌਸਲੇ ਬਾਰੇ ਬੋਲਦੇ ਸਨ ਤਾਂ ਲੋਕ ਹੈਰਾਨ ਹੋ ਕੇ ਬਾਬਾ ਫੌਜਾ ਸਿੰਘ ਦਾ ਤਾੜੀਆ ਨਾਲ ਭਰਪੂਰ ਸਵਾਗਤ ਕਰ ਰਹੇ ਸਨ । ਦੌੜ ਦੇ ਸਮਾਪਤੀ ਪੁੰਆਇੰਟ ਫੈਸਟ ਹਾਲੇ ਵਿੱਚ ਬਾਬਾ ਫੋਜਾ ਸਿੰਘ ਦਾ ਭਰਪੂਰ ਸਵਾਗਤ ਕੀਤਾ ਗਿਆ ਇਸ ਦੇ ਨਾਲ ਪੰਜਾਬੀ ਮੀਉਜ਼ਿਕ ਦੀਆ ਧੁੰਨਾ ਤੇ ਢੋਲ ਦੇ ਨਾਲ ਨਾਲ ਪੰਜਾਬੀ ਗੀਤ ਲਾਕੇ ਪੰਜਾਬੀਆ ਦਾ ਮਾਣ ਵਧਾਇਆ ਗਿਆ । ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀ ਪ੍ਰਬੰਧਕ ਕਮੇਟੀ ਵੱਲੋ ਮੈਰਾਥਾਨ ਦੌੜ ਵਾਲਿਆ ਲਈ ਰਸਤੇ ਵਿੱਚ ਪਾਣੀ, ਕੋਲੇ, ਫੈਟੇ, ਦਾ ਸਟਾਲ ਲਾਇਆ ਗਿਆ ਤੇ ਬਾਬਾ ਫੋਜਾ ਸਿੰਘ ਦਾ ਕੇਸਰੀ ਝੰਡੇ ਲਹਿਰਾ ਕੇ ਸਵਾਗਤ ਕੀਤਾ ਗਿਆ । ਬਾਬਾ ਫੋਜਾ ਸਿੰਘ ਦਾ ਸਵਾਗਤ ਕਰਨ ਵਾਲਿਆ ਵਿੱਚ ਗੁਰਦੁਆਰਾ ਸਿੱਖ ਸੈਟਰ ਫਰੈਕਫੋਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ, ਗੁਰਦੁਆਰਾ ਕੇਂਦਰੀ ਕਮੇਟੀ ਦੇ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ ਜਨਰਲ ਸਕੱਤਰ ਭਾਈ ਮਨਜੀਤ ਸਿੰਘ ਹੋਠੀ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਵਿੰਦਰ ਸਿੰਘ, ਫਰੈਕਫੋਰਟ ਦੇ ਸਾਬਕਾ ਪ੍ਰਧਾਨ ਭਾਈ ਨਰਿੰਦਰ ਸਿੰਘ, ਭਾਈ ਖੁਸ਼ਵੰਤ ਸਿੰਘ ਤੇ ਨੌਜਵਾਨ ਬੱਚੇ ਬੱਚੀਆ ਨੇ ਭਾਈ ਫੋਜਾ ਸਿੰਘ ਜੀ ਦਾ ਜੈਕਾਰਿਆ ਨਾਲ ਭਰਪੂਰ ਸਵਾਗਤ ਕੀਤਾ । ਭਾਈ ਫੋਜਾ ਸਿੰਘ ਜੀ ਜੋ ਸਿੱਖੀ ਸਰੂਪ 'ਚ ਇਸ ਦੌੜ ਵਿੱਚ ਭਾਗ ਲੈਕੇ ਜਰਮਨ ਮੀਡੀਏ ਵਿੱਚ ਸਿੱਖੀ ਦਾ ਇੰਨਾ ਪ੍ਰਚਾਰ ਕਰ ਗਏ ਜੋ ਕਿ ਹਜ਼ਾਰਾ ਯੂਰੋ ਖਰਚ ਕਰਕੇ ਵੀ ਨਹੀ ਹੋ ਸਕਦਾ । ਪਰ ਕਈ ਵਾਰੀ ਸਿੱਖ ਆਗੂ ਤੇ ਸਿੱਖ, ਸਿੱਖੀ ਦੇ ਪ੍ਰਚਾਰ ਲਈ ਇਹੋ ਜਿਹੇ ਮੌਕਿਆ ਨੂੰ ਅਜਾਂਈ ਹੀ ਗਵਾਹ ਦਿੰਦੇ ਹਨ ਪਰ ਫਰੈਕਫਰੋਟ ਦੀ ਗੁਰਦੁਆਰਾ ਕਮੇਟੀ ਦਾ ਇਹ ਬਹੁਤ ਵਧੀਆ ਉਪਰਾਲਾ ਸੀ ਤੇ ਕਿ ਆਉਣ ਵਾਲੇ ਸਮੇ ਵਿੱਚ ਅਜਿਹੇ ਮੌਕਿਆ ਤੇ ਵੱਧ ਤੋ ਵੱਧ ਸ਼ਮੂਲੀਅਤ ਕੀਤੀ ਜਾਵੇ । ਦੌੜ ਦੀ ਸਮਾਪਤੀ ਤੋ ਬਾਅਦ ਬਾਬਾ ਫੋਜਾ ਸਿੰਘ ਦਾ ਗੁਰਦੁਆਰਾ ਸਾਹਿਬ ਪਹੁੰਚਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਭਾਈ ਕਮਲਜੀਤ ਸਿੰਘ ਵੱਲੋ ਜੀ ਆਇਆ ਕਿਹਾ ਗਿਆ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੇ ਬਾਬਾ ਫੌਜਾ ਸਿੰਘ ਦਾ ਸੰਗਤ ਦੀ ਅਸੀਸ ਗੁਰੂ ਦੀ ਬਖਸ਼ੀਸ਼ ਸਿਰੌਪਾਉ ਸਾਹਿਬ ਭੇਟ ਕੀਤਾ ।