ਈਪਰ ( ਪ੍ਰਗਟ ਸਿੰਘ ਜੋਧਪੁਰੀ ) ਨਵ-ਗਠਿਤ ਸੰਸਥਾਂ ਮਿਸ਼ਨ ਆਫ ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਪਿਛਲੇ ਦਿਨੀ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਗੁਰਾਇਆ ਵਿਖੇ ਦੂਸਰਾ ਸੁੰਦਰ ਦਸਤਾਰ ਮੁਕਾਬਲਾ ਅਤੇ ਅਤੇ ਢਾਡੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਦੀਦਾਰ ਸਿੰਘ ਪ੍ਰਦੇਸੀ, ਹਰਿੰਦਰ ਸਿੰਘ ਢਿੱਲ੍ਹੋ, ਗਿਆਨੀ ਲਖਵਿੰਦਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਕਥਾਵਾਚਕ ਦੀਦਾਰ ਸਿੰਘ ਸੰਗਤਪੁਰ, ਬੂਟਾ ਸਿੰਘ ਔਜਲਾ ਅਤੇ ਗੁਰਦਿਆਲ ਸਿੰਘ ਲੱਖਪੁਰ ਦੇ ਢਾਡੀ ਜਥੇ ਨੇ ਹਾਜਰੀ ਭਰਦਿਆਂ ਸਿੱਖੀ ਦੀ ਪ੍ਰਫੁੱਲਤਾ ਲਈ ਯਤਨ ਕਰਨ ਲਈ ਵਿਸਥਾਰ ਸਹਿਤ ਵਿਚਾਰ ਸਾਂਝੇਂ ਕੀਤੇ ।
ਸੁੰਦਰ ਦਸਤਾਰ ਮੁਕਾਬਲਿਆਂ 'ਚ ਬੱਚਿਆਂ ਦੇ ਗਰੁੱਪ 'ਚੋ ਜਸਪ੍ਰੀਤ ਸਿੰਘ ਪਹਿਲਾ, ਜਗਮੀਤ ਸਿੰਘ ਦੂਜਾ ਅਤੇ ਗੁਰਮੁੱਖ ਸਿੰਘ ਤੀਜੇ ਨੰਬਰ 'ਤੇ ਆਏ। ਨੌਜਵਾਨ ਵਰਗ 'ਚੋ ਰਣਜੀਤ ਸਿੰਘ ਜਗਵੀਰ ਸਿੰਘ ਅਤੇ ਜਸਕਰਨ ਸਿੰਘ ਕ੍ਰਮਵਾਰ ਜੇਤੂ ਰਹੇ । ਇਸ ਮੌਕੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਨੇ ਪੰਥ 'ਚ ਦਸਤਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਦਿਆਂ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ 'ਤੋ ਸੇਧ ਲੈ ਕੇ ਚੱਲਣ ਦੀ ਬੇਨਤੀ ਕੀਤੀ ਅਤੇ ਜੇਤੂ ਬੱਚਿਆ ਨੂੰ ਯਾਦਗਾਰੀ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਥੇਦਾਰ ਮਹਿੰਦਰ ਸਿੰਘ, ਤਰਲੋਚਨ ਸਿੰਘ ਰੁੜਕਾ, ਸੁਖਜਿੰਦਰ ਸਿੰਘ ਖਾਲਸਾ, ਦਿਲਾਵਰ ਸਿੰਘ ਰੰਧਾਵਾ, ਅਜੀਤਪਾਲ ਸਿੰਘ ਮੁਠੱਡਾ, ਬੂਟਾ ਸਿੰਘ, ਮੇਹਰ ਸਿੰਘ , ਗਿਆਨੀ ਨਿਰੰਜਨ ਸਿੰਘ, ਸਾਧੂ ਸਿੰਘ, ਗੁਰਦੇਵ ਸਿੰਘ ਲੱਖਪੁਰ, ਜਗਵੀਰ ਸਿੰਘ ਰੁੜਕਾ, ਮੱਖਣ ਸਿੰਘ ਮਾਨਾਂਵਾਲੀ, ਬਲਦੇਵ ਸਿੰਘ ਮੁੱਖੀ ਗੁਰਮਿਤ ਪ੍ਰਚਾਰ ਸਭਾ ਗੁਰਾਇਆ, ਰਣਜੀਤ ਸਿੰਘ ਨੂਰਮਹਿਲ, ਰਤਨ ਸਿੰਘ ਫਿਲੌਰ, ਸਰਬਜੀਤ ਸਿੰਘ ਵਿਰਕ, ਨਰਿੰਦਰ ਸਿੰਘ ਮੂਸਾਪੁਰ, ਹਰਮਨਜੋਤ ਸਿੰਘ ਫਗਵਾੜਾ, ਹਰਵਰਨਜੀਤ ਸਿੰਘ ਮਾਂਨ ਬੈਲਜੀਅਮ, ਭਾਈ ਗੁਰਮੇਲ ਸਿੰਘ, ਅਮਰਜੀਤ ਸਿੰਘ ਪੰਡੋਰੀ, ਰਾਜਿੰਦਰ ਸਿੰਘ ਫੌਜੀ, ਬੀਬੀ ਰਛਪਾਲ ਕੌਰ, ਧਾਰਮਿਕ ਲੇਖਕ ਬੀਬੀ ਮਨਜੀਤ ਕੌਰ ਲੱਖਪੁਰ, ਪ੍ਰਦੀਪ ਕੌਰ, ਮਹਿੰਦਰ ਕੌਰ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਨੇ ਹਾਜਰੀ ਭਰੀ ਅਤੇ ਹਾਜਰ ਸੰਗਤਾਂ ਨੂੰ ਟਰੱਸਟ ਵੱਲੋਂ ਧਾਰਮਿਕ ਕਿਤਾਬਾਂ ਵੰਡੀਆਂ ਗਈਆਂ ਅਤੇ ਗੁਰਮਿਤ ਪ੍ਰਕਾਸ਼ ਮੈਗਜ਼ੀਨ ਵੀ ਮੁਫਤ ਲਗਵਾਏ ਗਏ ।
ਇਸ ਮੌਕੇ ਢਾਡੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਵੱਲੋਂ ਇਹ ਲੜੀਵਾਰ ਪ੍ਰੋਗਰਾਮ ਵਿਦੇਸ਼ਾ 'ਚ ਸਿੱਖੀ ਪ੍ਰਚਾਰ ਲਈ ਤਤਪਰ ਰਹਿੰਦੇਂ ਸਿੱਖਾਂ ਦੇ ਮਾਇਕ ਸਹਿਯੋਗ ਨਾਲ ਕਰਵਾਏ ਜਾ ਰਹੇ ਜਿੰਨ੍ਹਾਂ 'ਚੋ ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ ਦੇ ਮੁੱਖੀ ਭਾਈ ਜਗਦੀਸ਼ ਸਿੰਘ ਭੂਰਾ, ਜਥੇਦਾਰ ਜਰਨੈਲ ਸਿੰਘ ਗੁਰੂਘਰ ਵਿਲਵੋਰਦੇ, ਬਲਿਹਾਰ ਸਿੰਘ ਸੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ, ਭਾਈ ਅਮਰਜੀਤ ਸਿੰਘ ਅਤੇ ਗੁਰਦਾਵਰ ਸਿੰਘ ਸਵਿਟਜਰਲੈਂਡ ਦੇ ਨਾਂਮ ਵਰਨਣਯੋਗ ਹਨ।
ਢਾਡੀ ਲੱਖਪੁਰ ਨੇ ਇਸ ਟਰੱਸਟ ਦੀਆਂ ਸਰਗਰਮੀਆਂ 'ਤੇ ਚਾਨਣਾ ਪਾਂਉਦਿਆਂ ਦੱਸਿਆ ਕਿ ਆਉਦੇਂ ਦਿਨਾਂ 'ਚ ਲਾਇਲਪੁਰ ਖਲਸਾ ਕਾਲਜ ਜਲੰਧਰ 'ਚ ਭਰੂਣ ਹੱਤਿਆ ਅਤੇ ਨਸ਼ਿਆਂ ਵਿਰੋਧੀ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਅਤੇ ਦਸੰਬਰ ਦੇ ਅਖੀਰ ਤੱਕ ਲੁਧਿਆਣੇ ਜਿਲੇ ਦੇ ਪਿੰਡ ਮੋਹੀ 'ਚ ਮੁਫ਼ਤ ਮੈਡੀਕਲ ਕੈਂਪ, ਗੁਰਬਾਣੀ ਕੰਠ ਅਤੇ ਸੁੰਂਦਰ ਦਸਤਾਰ ਮੁਕਾਬਲੇ ਅਤੇ ਲੋੜਵੰਦ ਬੱਚਿਆਂ ਨੂੰ ਕਿਤਾਬਾ, ਜੁੱਤੀਆਂ ਅਤੇ ਜਰਸੀਆਂ ਵੰਡੀਆਂ ਜਾਣਗੀਆਂ ।