ਭਾਈ ਕੋਮਲ ਵੱਲੋਂ ਬੈਲਜ਼ੀਅਮ 'ਚ ਬੱਚਿਆਂ ਨੂੰ ਗੁਰਮਿਤ ਗਿਆਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਪੰਥ ਦੇ ਉਘੇ ਕੀਰਤਨੀਏ ਭਾਈ ਮਲਕੀਤ ਸਿੰਘ ਕੋਮਲ ਲੁਧਿਆਣੇ ਵਲੇ ਜੋ ਪਿਛਲੇ ਤਿੰਨ ਹਫਤਿਆ ਤੋ ਇਥੋ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਅਤੇ 9 ਦਸੰਬਰ ਤੱਕ ਸੇਵਾ ਕਰਨਗੇ ਵੱਲੋਂ ਇਥੋ ਦੇ ਜੰਮਪਲ ਸਿੱਖ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਸਥਾਨਕ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ।
ਭਾਈ ਕੋਮਲ 9 ਦਸੰਬਰ ਤੱਕ ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾਉਣ ਦੇ ਨਾਲ-ਨਾਲ ਤਬਲਾ ਅਤੇ ਹਰਮੋਨੀਅਮ ਦੀ ਵੀ ਸਿਖਲਾਈ
ਦੇਣਗੇਂ । ਹਰ ਇੱਕ ਗੁਰਸਿੱਖ ਨੂੰ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਇਹ ਸੇਵਾ ਭੇਟਾ ਰਹਿਤ ਹੈ ਅਤੇ ਗੁਰੂਘਰ ਨਾਲ ਸੰਪਰਕ ਕਰ ਕੇ ਇਸ ਦਾ ਲਾਹਾ ਜਰੂਰ ਲਵੋ । ਇਹ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਹੈ ਕਿ ਦਸੰਬਰ ਦੇ ਅਖੀਰ 'ਚ ਇੱਕ ਸਿੱਖੀ ਕੈਂਪ ਲਗਾ ਕੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।