ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਸ੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 740ਵਾਂ ਪ੍ਰਕਾਸ਼ ਦਿਹਾੜਾ ਅੱਜ ਬੁੱਧਵਾਰ ਨੂੰ ਇਥੋਂ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਮਨਾਇਆ ਗਿਆ । ਜਿਸ ਵਿੱਚ ਭਾਰਤ ਤੋ ਆਏ ਭਾਈ ਮਲਕੀਤ ਸਿੰਘ ਕੋਮਲ ਨੇ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਅਤੇ ਭਾਈ ਗੁਰਨਾਮ ਸਿੰਘ ਸ਼ਾਹਬਾਦ ਵਾਲਿਆਂ ਨੇ ਭਗਤ ਨਾਮਦੇਵ ਜੀ ਦੀ ਬਾਣੀ ਦੀ ਕਥਾ ਕਰਦਿਆਂ ਸੰਗਤਾਂ ਨੂੰ ਗੁਰੂਆਂ ਅਤੇ ਭਗਤਾ ਦੇ ਦੱਸੇ ਮਾਰਗ ਅਨੁਸਾਰ ਚੱਲਣ ਦੀ ਪ੍ਰੇਰਣਾ ਦਿੱਤੀ । ਇਸ ਸਮੇ ਸ੍ਰੀ ਨਿਸਾਨ ਸਾਹਿਬ ਦੀ ਸੇਵਾ ਵੀ ਪੰਥਕ ਜਥੇਬੰਦੀਆਂ ਵੱਲੋਂ ਕੀਤੀ ਗਈ ।
