ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਥੋ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਇਸ ਹਫਤੇ ਦੇ ਅਖੀਰ 'ਚ ਇੱਕ ਗੁਰਮਿਤ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਪਿਛਲੇ ਡੇਢ ਮਹੀਨੇ 'ਤੋ ਸਿਖਲਾਈ ਲੈ ਰਹੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲਿਆਂ ਤੋ ਇਲਾਵਾ ਤਬਲਾ, ਜੋੜੀ, ਹਰਮੋਨੀਅਮ, ਧਾਰਮਿਕ ਅਤੇ ਆਮ ਜਾਣਕਾਰੀ ਸਬੰਧੀ ਸਵਾਲ-ਜਵਾਬ ਕੀਤੇ ਜਾਣਗੇ ।
ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਗੁਰੂਘਰ ਦੇ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਉਣ ਵਾਲੇ ਜੇਤੂ ਬੱਚਿਆਂ ਸਮੇਤ ਇਸ ਗੁਰਮਿਤ ਕੈਂਪ ਹਿੱਸਾ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਬਿਜਲਈ ਤੋਹਫਿਆਂ ( ਇਲੈਕਟ੍ਰੋਨਿਕਸ ਗਿਫਟ ) ਨਾਲ ਸਨਮਾਨਿਤ ਕੀਤਾ ਜਾਵੇਗਾ ।
ਵਰਨਣਯੋਗ ਹੈ ਕਿ ਸਿੱਖ ਪੰਥ ਦੇ ਉਘੇ ਕੀਰਤਨੀਏ ਭਾਈ ਮਲਕੀਤ ਸਿੰਘ ਕੋਮਲ ਲੁਧਿਆਣੇ ਵਾਲੇ ਪਿਛਲੇ ਡੇਢ ਮਹੀਨੇ 'ਤੋ ਇਥੋ ਦੇ ਗੁਰਦੁਆਰਾ ਸਾਹਿਬ ਵਿਲਵੋਰਦੇ ਵਿਖੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਇਥੋ ਦੇ ਜੰਮਪਲ ਸਿੱਖ ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਿਤ ਗਿਆਂਨ ਦੀ ਸਿਖਲਾਈ ਦੇ ਰਹੇ ਸਨ । ਸਥਾਨਕ ਕਮੇਟੀ ਵੱਲੋਂ ਇਹ ਉਪਰਾਲਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ । ਪ੍ਰਬੰਧਕਾਂ ਦੀ ਬੈਲਜੀਅਮ ਅਤੇ ਸਮੂਹ ਯੂਰਪ ਦੀਆਂ ਗੁਰਦੁਵਾਰਾ ਕਮੇਟੀਆਂ ਅਤੇ ਮਾਪਿਆਂ ਨੂੰ ਅਪੀਲ ਹੈ ਕਿ ਇਸ ਕੈਂਪ 'ਚ ਹਿੱਸਾ ਜਰੂਰ ਲਵੋ ਤਾਂ ਕਿ ਸਿੱਖ ਬੱਚੇ ਧਰਮ ਨਾਲ ਜੁੜ ਸਕਣ । ਮੁਕਾਬਲੇ ਸ਼ਨੀਵਾਰ 10 ਵਜੇ ਅਤੇ ਐਤਵਾਰ 9 ਵਜੇ 'ਤੋ ਸੁਰੂ ਹੋਣਗੇ, ਦੂਰ ਦੁਰਾਡੇ 'ਤੋ ਆਏ ਬੱਚਿਆਂ ਅਤੇ ਮਾਪਿਆਂ ਦਾ ਸ਼ਨੀਵਾਰ ਰਾਤ ਰਹਿਣ ਦਾ ਵੀ ਖਾਸ ਪ੍ਰਬੰਧ ਹੋਵੇਗਾ ।