ਵਿੰਗਨੇਂ, ਬੈਲਜ਼ੀਅਮ (ਧਰਮਿੰਦਰ ਸਿੰਘ ਸਿੱਧੂ) ਸਾਰੀ ਉਮਰ ਗਰੀਬ ਲੋਕਾਂ ਹੱਕਾਂ ਲਈ ਲੜਨ ਵਾਲੇ ਕਾਮਰੇਡ ਅਮਰਜੀਤ ਸਿੰਘ ਜੋਧਪੁਰੀ ਦੀ ਚੌਥੀ ਬਰਸੀ 'ਤੇ ਇਸ ਵਾਰੀ ਵੀ ਖ਼ਨਦਾਂਨ ਕੈਂਪ ਲਗਾਇਆ ਜਾ ਰਿਹਾ ਹੈ । ਮੌਤ ਉਪਰੰਤ ਵੀ ਮਨੁੱਖਤਾ ਦੇ ਭਲੇ ਹਿੱਤ ਡਾਕਟਰੀ ਖੋਜ ਕਾਰਜਾਂ ਲਈ ਅਪਣਾ ਸਰੀਰ ਦਾਨ ਕਰਨ ਵਾਲੇ ਸਰਪੰਚ ਅਮਰਜੀਤ ਸਿੰਘ ਜੋਧਪੁਰੀ ਦੇ ਦਰਸਾਏ ਰਾਹ 'ਤੇ ਚਲਦਿਆਂ ਪਿੰਡ ਜੋਧਪੁਰ 'ਚੋ ਹੁਣ ਤੱਕ ਕਈ ਸਰੀਰ ਡੀ. ਐਮ. ਸੀ. ਹਸਪਤਾਲ ਨੂੰ ਦਾਂਨ ਹੋ ਚੁੱਕੇ ਹਨ ।ਜੋਧਪੁਰੀ ਦੀਆਂ ਪਿਛਲੀਆਂ ਤਿੰਨ ਬਰਸੀਆਂ ਮੌਕੇ ਦਰਜਨਾਂ ਲੋਕਾਂ ਨੇ ਅਪਣੀਆਂ ਅੱਖਾਂ ਵੀ ਦਾਨ ਕੀਤੀਆਂ ਹਨ ਜ੍ਹਿਨਾਂ 'ਚ ਇੱਕ 20 ਸਾਲਾਂ ਲੜਕੀ ਅਤੇ ਪਿੰਡ ਦੀ ਇੱਕ ਨੌਜਵਾਂਨ ਨੂੰਹ ਵੀ ਸਾਂਮਲ ਹਨ ।
ਬਰਸੀਆਂ ਮੌਕੇ ਜਿਥੇ ਸਰਪੰਚ ਦੀ ਵਿਚਾਰਧਾਰਾ ਦੇ ਸਾਢੇ ਤਿੰਨ ਸੌ ਹਿਮਾਇਤੀਆਂ ਨੇ ਅਪਣਾਂ ਖ਼ੂਨਦਾਨ ਕਰਕੇ ਅਪਣੇ ਆਗੂ ਨੂੰ ਸਰਧਾਂਜਲੀ ਭੇਟ ਕੀਤੀ ਹੈ ਉਥੇ ਇਸ ਵਾਰੀ ਦੇ ਖ਼ੂਨਦਾਂਨ ਕੈਂਪ 'ਚ ਸਰਪੰਚ ਦੀ ਧਰਮਪਤਨੀ ਪ੍ਰਮਜੀਤ ਕੌਰ 30ਵੀਂ ਵਾਰ ਖ਼ੂਨਦਾਨ ਕਰਕੇ ਮਨੁੱਖਤਾ ਦੇ ਭਲੇ 'ਚ ਅਪਣਾਂ ਯੋਗਦਾਂਨ ਪਾਵੇਗੀ । ਕੈਂਪ ਦਾ ਉਦਘਾਟਨ ਹਥਿਆਰਬੰਦ ਨਕਸਲਬਾੜੀ ਲਹਿਰ ਦੌਰਾਂਨ ਸਰਪੰਚ ਨਾਲ ਲੰਮਾਂ ਸਮਾਂ ਰੂਪੋਸ ਰਹੇ ਅਤੇ ਮੌਜੂਦਾ ਸ੍ਰੋਮਣੀ ਕਮੇਟੀ ਮੈਂਬਰ ਸ: ਅਮਰ ਸਿੰਘ ਬੀ. ਏ. ਕਰਨਗੇ ।
ਅਮਰਜੀਤ ਸਿੰਘ ਜੋਧਪੁਰੀ ਯਾਦਗਰੀ ਕਮੇਟੀ ਦੇ ਬੁਲਾਰੇ ਡਾ: ਸੋਹਣ ਸਿੰਘ ਬਰਨਾਲਾ ਨੇ ਦੱਸਿਆ ਕਿ ਨਵੀਂ ਪਨੀਰੀ ਨੂੰ ਪੜਾਈ ਲਈ ਉਤਸਾਹਿਤ ਕਰਨ ਹਿੱਤ ਹਮੇਸਾਂ ਦੀ ਤਰਾਂ ਦੋਨਾਂ ਪਿੰਡਾਂ ਚੀਮਾਂ ਅਤੇ ਜੋਧਪੁਰ ਦੇ ਸਕੂਲਾਂ 'ਚੋ ਪੰਜਵੀਂ, ਅੱਠਵੀਂ ਅਤੇ ਦਸਵੀਂ ਦੇ ਇਮਤਿਹਾਨਾਂ 'ਚੋ ਅੱਵਲ ਅਤੇ ਦੂਸਰੇ ਦਰਜੇ 'ਚ ਪਾਸ ਹੋਣ ਵਾਲੇ 8 ਬੱਚਿਆਂ ਨੂੰ ਸਨਮਾਂਨ ਚਿੰਨਾਂ 'ਤੋ ਇਲਾਵਾ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ।