ਬੈਲਜ਼ੀਅਮ 'ਚ ਸਫਲ ਗੁਰਮਤਿ ਕੈਂਪ

12 ਸਾਲਾਂ ਬੱਚੇ ਨੇ ਸੁਣਾਈਆਂ 14 ਬਾਣੀਆਂ
ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦੋ ਮਹੀਨਿਆਂ 'ਤੋ ਚੱਲ ਰਹੀ ਗੁਰਮਤਿ ਗਿਆਨ ਦੀ ਸਿਖਲਾਈ ਅਤੇ ਪੰਜਾਬੀ ਮਾਪਿਆਂ ਦਾ ਧਰਮ ਅਤੇ ਸਭਿਆਚਾਰ ਪ੍ਰਤੀ ਮੋਹ ਸਦਕਾ ਹੀ ਇਸ ਪੰਜਾਬ ਨਾਲੋ ਵੀ ਛੋਟੇ ਜਿਹੇ ਮੁੱਲਕ 'ਚ ਬਹੁਤ ਸਾਰੇ ਸਿੱਖ ਬੱਚਿਆ ਨੇ ਗੁਰਮਤਿ ਗਿਆਨ ਦਾ ਅਨਮੋਲ ਖਜਾਨਾਂ ਹਾਸਲ ਕੀਤਾ ਹੈ ।
ਬੈਲਜੀਅਮ ਅਤੇ ਪੂਰੇ ਯੂਰਪ ਦੀ ਰਾਜਧਾਨੀ ਬਰੱਸਲਜ਼ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਯਤਨਾ ਸਦਕਾ ਪਿਛਲੇ ਐਤਵਾਰ ਨੂੰ ਪਹਿਲੇ ਗੁਰਮਤਿ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 50 ਬੱਚਿਆਂ ਨੇ ਭਾਗ ਲਿਆ । ਸਨੀਵਾਰ ਅਤੇ ਐਤਵਾਰ ਨੂੰ ਦੋ ਦਿਨਾਂ ਮੁਕਾਬਲਿਆਂ 'ਚ ਜੇਤੂ ਰਹੇ ਬੱਚਿਆਂ ਨੂੰ ਸਨਮਾਂਨ ਚਿੰਨਾਂ 'ਤੋ ਇਲਾਵਾ ਮੋਬਾਇਲ ਸੈਟ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ । ਪਹਿਲੇ ਸਥਾਨ 'ਤੇ ਆਉਣ ਵਾਲੇ ਅਫਗਾਨੀ ਸਿੱਖ ਭਾਈ ਚਰਨਜੀਤ ਸਿੰਘ ਦੇ 12 ਸਾਲਾਂ ਦੇ ਬੇਟੇ ਰਮਨਦੀਪ ਸਿੰਘ ਨੇ 14 ਬਾਣੀਆਂ ਜਬਾਨੀ ਸੁਣਾ ਕੇ ਖਚਾਖਚ ਭਰੇ ਦੀਵਾਨ ਹਾਲ 'ਚ ਬੈਠੀ ਸੰਗਤ ਨੂੰ ਹੈਰਾਨ ਕਰ ਦਿੱਤਾ ਜਿਸ ਨੂੰ ਇਥੋ ਦੇ ਉਘੇ ਕਾਰੋਬਾਰੀ ਸ:ਤਰਸੇਮ ਸਿੰਘ ਸੇਰਗਿੱਲ ਨੇ ਖੁੱਸ਼ੀ ਵਜੋ ਮਾਇਕ ਤੌਰ 'ਤੇ ਹੌਸਲਾ ਅਫਜਾਈ ਦਿੱਤੀ । 12 ਸਾਲਾਂ ਪਵਨਦੀਪ ਕੌਰ ਸਬਦ ਕੀਰਤਨ 'ਚ ਦੂਸਰੇ ਸਥਾਨ 'ਤੇ ਰਹੀ ਅਤੇ ਅਮਨਜੀਤ ਸਿੰਘ 10 ਸਾਲਾਂ ਦੇ ਬੱਚਿਆਂ 'ਤੋ ਅਵਲ ਰਿਹਾ ਜਿਸ ਨੂੰ 7 ਬਾਣੀਆਂ ਕੰਠ ਹਨ । ਇੱਕ ਅੱਠ ਸਾਲ ਦੀ ਗੁਰਲੀਨ ਕੌਰ ਵੀ ਜਪੁਜੀ ਸਹਿਬ, ਚੌਪਈ ਸਾਹਿਬ ਅਤੇ ਅਨੰਦ ਸਾਹਿਬ ਸੁਣਾਂ ਕੇ ਅਵਲ ਰਹੀ ਅਤੇ ਅਨਮੋਲ ਕੌਰ ਗੁਰਬਾਣੀ ਕੰਠ ਮੁਕਾਬਲੇ 'ਚ ਤੀਜੇ ਸਥਾਂਨ 'ਤੇ ਰਹੀ । ਸਾਢੇ ਤਿੰਨ ਸਾਲਾਂ ਹਰਸ਼ ਕੌਰ ਸੇਰਗਿੱਲ ਨੇ ਜਪੁਜੀ ਸਾਹਿਬ ਅਤੇ ਦੋ ਸਲੋਕ ਸੁਣਾਏ ਅਤੇ ਬਲਰਾਜ ਸਿੰਘ ਢਿੱਲ੍ਹੋਂ ਨੇ ਸਿੱਖ ਗੁਰੂਆਂ ਅਤੇ ਸਿੱਖ ਸਹੀਦਾਂ ਬਾਰੇ ਅਪਣੇ ਗਿਆਨ ਨੂੰ ਸੰਗਤ ਸਾਹਮਣੇ ਰੱਖਿਆ । ਇਸ 'ਤੋ ਇਲਾਵਾ ਬਹੁਤ ਸਾਰੇ ਬੱਚਿਆਂ ਨੇ ਚਿਮਟਾ, ਤਬਲਾ 'ਤੇ ਹਰਮੋਨੀਅਮ 'ਤੇ ਯੋਹਰ ਦਿਖਾਏ ਅਤੇ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਦੇ ਜਵਾਬ ਵੀ ਪ੍ਰਬੰਧਕਾਂ ਨੂੰ ਦ੍ਰਿੜਤਾ ਨਾਲ ਦਿੱਤੇ । ਇਸ ਸਮੇ ਗੁਰੂਘਰ 'ਚ ਬੱਚਿਆ ਹਫਤਾਵਾਰੀ ਗੁਰਮੁੱਖੀ ਪੜਾਉਣ ਵਾਲੇ ਬੀਬੀ ਹਰਜੀਤ ਕੌਰ ਨੂੰ ਵੀ ਕਮੇਟੀ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਇਸ ਕੈਂਪ ਨੂੰ ਸਫਲ ਬਣਾਉਣ 'ਚ ਗੁਰੂਘਰ ਦੇ ਵਜੀਰ ਭਾਈ ਬਚਿੱਤਰ ਸਿੰਘ,ਪ੍ਰਧਾਨ ਜਥੇਦਾਰ ਜਰਨੈਲ ਸਿੰਘ, ਅੰਰਤਰਾਸਟਰੀ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਅਤੇ ਪੰਜਾਬ 'ਤੋ ਵਿਸ਼ੇਸ਼ 'ਤੌਰ ਆਏ ਹੋਏ ਬਾਈ ਮਲਕੀਤ ਸਿੰਘ ਕੋਮਲ ਜਿਨ੍ਹਾਂ ਨੇ ਤਕਰੀਬਨ ਦੋ ਮਹੀਨੇ ਬੱਚਿਆਂ ਨੂੰ ਸਿਖਲਾਈ ਦਿੱਤੀ ਦਾ ਅਹਿਮ ਯੋਗਦਾਨ ਰਿਹਾ ।
ਇਥੋ ਦੇ ਉਘੇ ਕਾਰੋਬਾਰੀ ਸ: ਤਰਸੇਮ ਸਿੰਘ ਸੇਰਗਿੱਲ ਨੇ ਜੇਤੂ ਬੱਚੇ ਦੀ ਮਾਇਕ ਹੌਸਲਾਂ ਅਫਜਾਈ ਕੀਤੀ ਅਤੇ ਇੱਕ ਵੱਖਰੇ ਬਿਆਨ ਜਿਥੇ ਇਸ ਉਪਰਾਲੇ ਲਈ ਪ੍ਰਬੰਧਕਾਂ ਦੀ ਸਲਾਘਾ ਕੀਤੀ ਉਥੇ ਉਹਨਾਂ ਪੰਜਾਬੀ ਮਾਪਿਆਂ ਨੂੰ ਵੀ ਅਜਿਹੇ ਕਾਰਜਾਂ ਲਈ ਸਹਿਯੋਗ ਅਤੇ ਬੱਚਿਆਂ ਸੇਧ ਦੇਣ ਦੀ ਬੇਨਤੀ ਵੀ ਕੀਤੀ ਤਾਂ ਕਿ ਅਸੀਂ ਇੱਕ ਚੰਗੇਂ ਸਮਾਜ ਦੀ ਸਿਰਜਣਾ ਕਰ ਸਕੀਏ ।