ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜੀਅਮ ਦੀ ਰਾਜਧਾਨੀ ਬਰੁੱਸਲਜ਼ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਖ਼ਾਲਸਾ ਸਾਜਨਾਂ ਦਿਵਸ ਅਤੇ ਵਿਸਾਖੀ ਦਾ ਤਿਓੁਹਾਰ ਐਤਵਾਰ 17 ਅਪ੍ਰੈਲ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ । ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਜਰਨੈਲ ਸਿੰਘ ਮੁਤਾਬਕ ਖ਼ਾਲਸੇ ਦੇ 312ਵੇਂ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਲਈ ਕਰਵਾਏ ਜਾ ਰਹੇ ਅਖੰਡ ਪਾਠ ਅਤੇ ਲੰਗਰ ਦੀ ਸੇਵਾ ਸਿੱਖ ਜਥੇਬੰਦੀਆਂ ਅਤੇ ਸਾਧ ਸੰਗਤ ਵੱਲੋ ਹੋਵੇਗੀ । ਵਿਸਾਖੀ ਦੇ ਇਸ ਪਵਿਤਰ ਦਿਹਾੜੇ 'ਤੇ ਇਟਲੀ 'ਤੋ ਭਾਈ ਜਸਪਾਲ ਸਿੰਘ ਦਾ ਰਾਗੀ ਜਥਾ ਵਿਸੇਸ ਤੌਰ 'ਤੇ ਪਹੁੰਚ ਰਿਹਾ ਹੈ ।