ਪੱਤਰਕਾਰਾਂ ਤੇ ਹਮਲੇ ਕਰਕੇ ਡਰਾਉਣ ਵਾਲੀਆਂ ਕਾਰਵਾਈਆਂ ਕਦੀ ਵੀ ਬਰਦਾਸ਼ਤ ਨਹੀ ਕੀਤੀਆਂ ਜਾਣਗੀਆਂ
ਜਰਮਨ 29 ਅਪ੍ਰੈਲ ; ਜਦੋਂ ਵੀ ਕਿਸੇ ਪਰਵਾਰ ਜਾ ਦੇਸ਼ ਦੀ ਵਿਰੋਧੀ ਨੂੰ ਖਬਰ ਮਿਲ ਜਾਵੇ ਕਿ ਇਹ ਪਰਿਵਾਰ ਆਪਸੀ ਫੁੱਟ ਦਾ ਸ਼ਿਕਾਰ ਹੋ ਗਿਆ ਹੈ ਤਾਂ ਉਸ ਵਕਤ ਬਾਹਰੀ ਤਾਕਤਾਂ ਉਸ ਪਰਵਾਰ ਦੇਸ਼ ਵਿਚ ਘੁਸਪੈਠ ਕਰਕੇ ਇਕ ਇਕ ਮੈਂਬਰ ਨੂੰ ਇਹੋ ਜਿਹੇ ਟੀਕੇ ਲਾਉਂਦੇ ਹਨ ਜਿਸ ਦਾ ਇਲਾਜ ਕਿਸੇ ਕੋਲੋ ਨਹੀ ਹੋ ਸਕਦਾ। ਇਹ ਵਿਚਾਰ ਯੌਰਪ ਦੀ ਧਰਤੀ ਤੇ ਪੰਜਾਬੀ ਪੱਤਰਕਾਰੀ ਦੇ ਮੋਢੀ ਸ:ਮਨਮੋਹਣ ਸਿੰਘ ਜਰਮਨੀ ਨੇ ਦੁੱਖੀ ਹਿਰਦੇ ਨਾਲ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹੇ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਇਟਲੀ ਦੇਸ਼ ਅੰਦਰ ਥੋੜੇ ਸਮੇਂ ਅੰਦਰ ਹੀ ਇਕ ਪੱਤਰਕਾਰ ਵੀਰ ਗੁਰਮੁੱਖ ਸਿੰਘ ਸਰਕਾਰੀਆ ਨੂੰ ਗਵਾ ਲਿਆ ਹੈ ਜਿਸ ਤੋਂ ਬਾਦ ਪੱਤਰਕਾਰਾਂ ਨੇ ਸਬਕ ਨਹੀ ਸਿਖਿਆ ਸਿਰਫ ਨਿਖੇਧੀ ਤੇ ਦੁੱਖ ਜਾਹਿਰ ਕੀਤਾ ਹੈ ਜਦੋਂ ਕਿ ਉਸੇ ਵਕਤ ਸਾਰੇ ਇਟਲੀ ਦੇ ਪੱਤਰਕਾਰ ਇਕੱਠੇ ਹੋਕੇ ਇਸ ਹੋਏ ਹਮਲੇ ਤੇ ਮੋਤ ਦੇ ਖਿਲਾਫ ਇਟਲੀ ਸਰਕਾਰ ਨਾਲ ਰਾਬਤਾ ਕਰਕੇ ਪੱਤਰਕਾਰਾਂ ਤੇ ਹਮਲੇ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਵਾਉਂਦੇ ਅਤੇ ਇਕ ਇਹੋ ਜਿਹਾ ਕਾਨੂੰਨ ਬਣਾਉਣ ਨੂੰ ਕਹਿੰਦੇ ਤਾਂ ਅਜ ਕਿਸੇ ਦੀ ਹਿੰਮਤ ਨਹੀ ਸੀ ਕਿ ਉਹ ਸਾਡੇ ਪੱਤਰਕਾਰ ਵੀਰ ਦਲਬੀਰ ਕੈਂਥ ਤੇ ਹਮਲਾ ਕਰਦਾ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਭਾਵੇਂ ਕਿਸੇ ਪ੍ਰਕਾਰ ਵੀ ਕੋਈ ਵੀ ਵੀਰ ਪੰਜਾਬੀਅਤ ਦੀ ਸੇਵਾ ਕਰਨਾਂ ਚਾਹੁੰਦਾ ਹੈ ਉਹ ਇਹ ਸੋਚਕੇ ਸੇਵਾ ਕਰੇ ਕਿ ਮੈ ਅਪਣੀ ਮਾਂ ਦੀ ਸੇਵਾ ਕਰਨੀ ਹੈ ਨਾ ਕੇ ਕਿਸੇ ਮੌਕਾਪ੍ਰਸ਼ਤ ਲੀਡਰ ਦੀ ਜਾ ਕਿਸੇ ਪਾਰਟੀ ਲਈ ਸਿਰਫ ਤੇ ਸਿਰਫ ਸਚਾਈ ਅਤੇ ਅੱਖੀ ਦੇਖੀ ਜਾਂ ਸਬੂਤਾਂ ਸਾਹਿਤ ਖਬਰ ਲਿਖੋ ਤਾਂ ਕਿ ਮੌਕਾ ਆਉਣ ਤੇ ਪੇਸ਼ ਕੀਤੇ ਜਾ ਸਕਣ। ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਕੋਈ ਵੀ ਹੋਵੇ ਪੁੱਤਰ ਮਾਂ ਦੀ ਸੇਵਾ ਕਰਦੇ ਹਨ ਉਸ ਨੂੰ ਵੇਚਦੇ ਨਹੀ ਹਨ ਜਦੋਂ ਕਿ ਸਾਡਾ ਮਕਸਦ ਅਤੇ ਭਾਵਨਾਂ ਇਹ ਹੈ ਕਿ ਅਸੀਂ ਪੰਜਾਬ,ਪੰਜਾਬੀ,ਪੰਜਾਬੀਅਤ ਅਤੇ ਅਪਣੇ ਸਭਿਆਚਾਰਕ ਵਿਰਸੇ ਦੀ ਦਿਲੋਂ ਸੇਵਾ ਕਰਨਾਂ ਹੈ ਫਿਰ ਕਿਉ ਅਸੀਂ ਉਹਨਾਂ ਲੋਕਾਂ ਦੇ ਹੱਥਾਂ ਵਿਚ ਅਪਣੀ ਮਾਂ ਦੀ ਇਜਤ (ਕਲਮ) ਨੂੰ ਦੇਕੇ ਅਪਣੇ ਉਪਰ ਹਮਲੇ ਵੀ ਕਰਵਾ ਰਹੇ ਹਾਂ ਅਤੇ ਆਪਸੀ ਵੀਰਾਂ ਵਿਚ ਨਰਾਜਗੀ ਤੇ ਫੁੱਟ ਵੀ ਪੈਦਾ ਕਰ ਰਹੇ ਹਾਂ। ਸ:ਮਨਮੋਹਣ ਸਿੰਘ ਜਰਮਨੀ ਨੇ ਉਹਨਾਂ ਲੋਕਾਂ ਨੂੰ ਤਾੜਨਾਂ ਕਰਦਿਆਂ ਅਪਣੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਜਿਹੜੇ ਅਪਣੇ ਨਿੱਜੀ ਹਿੱਤਾਂ ਲਈ ਪੱਤਰਕਾਰ ਵੀਰਾਂ ਵਿਚ ਫੁੱਟ ਪੈਦਾ ਕਰ ਰਹੇ ਹਨ ਅਤੇ ਅਪਣੀ ਮਰਜੀ ਨਾਲ ਕਲਮ ਨੂੰ ਚਲਾਉਣ ਲਈ ਹਮਲੇ ਕਰਦੇ ਅਤੇ ਕਰਵਾਉਂਦੇ ਹਨ ਨੂੰ ਦਸ ਦਿੰਦੇ ਹਾਂ ਕਿ ਪੱਤਰਕਾਰਾਂ ਤੇ ਹਮਲੇ ਕਰਕੇ ਡਰਾਉਣ ਵਾਲੀਆਂ ਕਾਰਵਾਈਆਂ ਕਦੀ ਵੀ ਬਰਦਾਸ਼ਤ ਨਹੀ ਕੀਤੀਆਂ ਜਾਣਗੀਆਂ। ਅਖੀਰ ਵਿਚ ਇਟਲੀ ਸਮੇਤ ਯੋਰਪ ਭਰ ਦੇ ਪੱਤਰਕਾਰ ਵੀਰਾਂ ਨੂੰ ਬੇਨਤੀ ਕੀਤੀ ਕਿ ਸਾਰੇ ਇੱਠਕੇ ਹੋਕੇ ਇਕ ਮੀਟਿੰਗ ਕਰੋ ਅਤੇ ਸਰਕਾਰ ਨਾਲ ਰਾਵਤਾ ਕਰਕੇ ਸਾਰੇ ਹਲਾਤਾਂ ਤੋਂ ਜਾਣੂੰ ਕਰਵਾਉ ਤਾ ਜੋ ਅਗੇ ਤੋਂ ਇਹੋ ਜਿਹੇ ਹਮਲੇ ਬੰਦ ਹੋਣ ਅਤੇ ਹਮਲੇ ਕਰਨ ਵਾਲਿਆਂ ਨੂੰ ਇਕੱਠੇ ਹੋਕੇ ਸਬਕ ਸਿਖਾਉਣ ਲਈ ਇਕਮੁੱਠ ਹੋਵੋ ਕਿਉ ਕਿ ਪੱਤਰਕਾਰਾਂ ਦੀ ਆਪਸੀ ਮੇਲਮਿਲਾਪ ਦੀ ਕਮੀ ਕਾਰਨ ਹੁੰਦੇ ਹਨ ਇਹ ਹਮਲੇ