ਯਾਦਗਾਰੀ ਹੋ ਨਿਬੜਿਆ ਮਧੇਕੇ ਕਲੱਬ ਦਾ ਭਗਵੰਤ ਮਾਨ ਚੈਰਿਟੀ ਸ਼ੋਅ।

ਵਿਸ਼ਾਲ ਇਕੱਠ ਵਿੱਚ ਕਲੱਬ ਅਹੁਦੇਦਾਰਾਂ ਨੇ ਲਿਆ ਲੋਕ ਭਲਾਈ ਦੇ ਕੰਮ ਕਰਨ ਦਾ ਪ੍ਰਣ ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ) ਚਿੜੀ ਦੇ ਪੌਂਚੇ ਜਿੰਨੇ ਪਿੰਡ ਮਧੇਕੇ ਦੇ ਵੱਡੇ-ਵੱਡੇ ਕੰਮ ਕਰਨ ਵਾਲੇ ਗੁ: ਪਾਕਾ ਸਾਹਿਬ ਯੂਥ ਵੈੱਲਫੇਅਰ ਅਤੇ ਸਪੋਰਟਸ ਕਲੱਬ ਮਧੇਕੇ ਵੱਲੋਂ ਨਿਹਾਲ ਸਿੰਘ ਵਾਲਾ ਦੇ ਪੈਰਾਡਾਈਜ਼ ਪੈਲੇਸ ਵਿੱਚ ਵਿਸ਼ਾਲ ਭਗਵੰਤ ਮਾਨ ਚੈਰਿਟੀ ਸ਼ੋਅ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕੇ ਦੀਆਂ ਨਾਮਵਰ ਹਸਤੀਆਂ ਨੇ ਸਿਰਕਤ ਕੀਤੀ। ਪ੍ਰੋਗਰਾਮ ਦਾ ਉਦਘਾਟਨ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ ਕੀਤਾ। ਇਸ ਤੋਂ ਬਾਅਦ ਦੁਨੀਆਂ ਦੇ ਪਹਿਲੇ ਸਿੱਖ ਜਾਦੂਗਰ ਹਰਵਿੰਦਰ ਸਿੰਘ ਨੇ ਆਪਣੇ ਜਾਦੂ ਦੇ ਟਰਿੱਕਾਂ ਨਾਲ ਹਾਜਰੀਨ ਦਾ ਖੂਬ ਮਨੋਰੰਜਨ ਕੀਤਾ ਅਤੇ ਉਹਨਾਂ ਨੇ ਬੜੇ ਸੋਹਣੇ ਅੰਦਾਜ ਵਿੱਚ ਲੋਕਾਈ ਨੂੰ ਵਹਿਮਾਂ-ਭਰਮਾਂ ਵਿੱਚੋਂ ਨਿੱਕਲ ਕੇ ਚੰਗੀ ਜਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ। ਉਹਨਾਂ ਤੋਂ ਬਾਅਦ ਵਾਰੀ ਆਈ ਹਾਸਿਆਂ ਦੇ ਬਾਦਸ਼ਾਹ ਭਗਵੰਤ ਮਾਨ ਅਤੇ ਜਗਤਾਰ ਜੱਗੀ ਦੀ। ਜਿਹਨਾਂ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਸਰੋਤਿਆਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਰਾਜਨੀਤਕ ਸਫ਼ਰ ਸ਼ੁਰੂ ਕਰਨ ਜਾ ਰਹੇ ਭਗਵੰਤ ਮਾਨ ਦਾ ਇਹ ਆਖਰੀ ਸ਼ੋਅ ਸੀ। ਭਗਵੰਤ ਮਾਨ ਵੱਲੋਂ ਸੁਣਾਏ ਜਾ ਰਹੇ ਟੋਟਕਿਆਂ ਤੋਂ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਆਪਣੇ ਅੰਦਰਲੇ ਵਿਅੰਗ ਬਾਣਾਂ ਨੂੰ ਇਸ ਸਮਾਗਮ 'ਚ ਹੀ ਚਲਾਉਣਾ ਚਾਹੁੰਦਾ ਹੋਵੇ। ਪ੍ਰੋਗਰਾਮ ਦੌਰਾਨ ਕਲੱਬ ਪ੍ਰਧਾਨ ਕੁਲਦੀਪ ਸਿੰਘ ਮਧੇਕੇ ਨੇ ਕਿਹਾ ਕਿ ਕਲੱਬ ਹਮੇਸਾਂ ਲੋਕ ਭਲਾਈ ਦੇ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਕਲੱਬ ਕੋਲ ਇਸ ਸਮੇਂ ਐਬੂਲੈਂਸ ਵੈਨਾਂ, ਪਾਣੀ ਵਾਲੀਆਂ ਟੈਂਕੀਆਂ ਅਤੇ ਮ੍ਰਿਤਕ ਸਰੀਰ ਨੂੰ ਸੰਭਾਲਣ ਵਾਲੀ ਫਰਿੱਜ ਆਦਿ ਤਾਂ ਹਨ ਪਰ ਉਨ੍ਹਾਂ ਨੂੰ ਮੀਂਹ ਜਾਂ ਧੁੱਪ ਆਦਿ ਤੋਂ ਬਚਾਉਣ ਲਈ ਕੋਈ ਕਮਿਊਨਟੀ ਹਾਲ ਅਤੇ ਸੈੱਡ ਵਗੈਰਾ ਨਹੀਂ ਹਨ। ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਮਕਸਦ ਇਹਨਾਂ ਲਈ ਸਹਾਇਤਾ ਦਾ ਪ੍ਰਬੰਧ ਕਰਨਾ ਹੈ ਨਾਂ ਕਿ ਕੋਈ ਰਾਜਨੀਤਿਕ ਲਾਹਾ ਲੈਣ ਲਈ। ਡਾਕਟਰ ਗੁਰਬਚਨ ਸਿੰਘ ਗੋਰਾ ਨੇ ਬੋਲਦਿਆਂ ਕਿਹਾ ਕਿ ਸਾਡੇ ਕਲੱਬ ਦੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਹਮੇਸ਼ਾਂ ਲੋੜਵੰਦਾਂ ਦੇ ਕੰਮ ਆਈਏ। ਇਸ ਸਮੇਂ ਕਲੱਬ ਵੱਲੋਂ ਪ੍ਰੋਗਰਾਮ ਨੂੰ ਵੱਖ-ਵੱਖ ਤੌਰ ਤੇ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਵਿੱਚ ਸਰਵ ਸ੍ਰੀ ਹਰਧੀਰ ਸਿੰਘ ਧਾਲੀਵਾਲ,ਜੱਥੇਦਾਰ ਬੂਟਾ ਸਿੰਘ ਰਣਸ਼ੀਹ,ਪ੍ਰਧਾਨ ਸੇਵਕ ਸਿੰਘ ਸੈਦੋਕੇ,ਜਗਰੂਪ ਸਿੰਘ ਸੈਦੋਕੇ,ਐਨ ਜੀ ਓ ਕਲੱਬਾਂ ਦੇ ਜਿਲ੍ਹਾ ਪ੍ਰਧਾਨ ਮਹਿੰਦਰਪਾਲ ਲੂੰਬਾ,ਐਮ ਡੀ ਬੀ ਕੇ ਰੋਇਲ,ਪੰਜਾਬ ਟੈਂਟ ਹਾਊਸ,ਮਾਲਵਾ ਟੈਂਟ ਹਾਊਸ ਅਤੇ ਜਗਦੀਸ਼ ਟੈਂਟ ਹਾਊਸ ਆਦਿ ਸਾਮਿਲ ਸਨ। ਇਸ ਸਮੇਂ ਕਲੱਬ ਵੱਲੋਂ ਹਾਜ਼ਰ ਦਰਸਕਾਂ ਵਿੱਚੋਂ ਕਿਸੇ ਇੱਕ ਨੂੰ ਭਗਵੰਤ ਮਾਨ ਦੁਆਰਾ ਡਰਾਅ ਕੱਢਵਾ ਕੇ ਮੋਟਰਸ਼ਾਈਕਲ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸਮਾਜ਼ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਭਗਵੰਤ ਮਾਨ ਨੇ ਆਪਣੇ ਪ੍ਰੋਗਰਾਮ ਦਾ ਬਣਦਾ ਖ਼ਰਚਾ ਵੀ ਨਾਂ-ਮਾਤਰ ਹੀ ਲੈ ਕੇ ਕਲੱਬ ਦੇ ਫੰਡ ਵਿੱਚ ਆਪਣਾ ਹਿੱਸਾ ਪਾਇਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਲੱਬ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ,ਬੂਟਾ ਸਿੰਘ,ਝਿਰਮਲ ਸਿੰਘ,ਭਰਭੂਰ ਸਿੰਘ,ਕੁਲਵਿੰਦਰ ਸਿੰਘ,ਖਜਾਨਚੀ ਜਗਤਾਰ ਸਿੰਘ,ਸਿਕੰਦਰ ਸਿੰਘ,ਭਗਵਾਨ ਸਿੰਘ,ਡਾ ਮਨਪ੍ਰੀਤ ਸਿੰਘ, ਸੰਦੀਪ ਸਿੰਘ,ਜਲੋਰ ਸਿੰਘ ਨਿਹਾਲ ਸਿੰਘ ਵਾਲਾ,ਜਸਵਿੰਦਰ ਕਾਲਾ ਮਧੇਕੇ,ਧਰਮਪਾਲ ਸਿੰਘ ਮਧੇਕੇ,ਮਨਪ੍ਰੀਤ ਬਿੱਲਾ,ਕਰਮਜੀਤ ਮੱਲ੍ਹੀ,ਪਰਮਜੀਤ ਸੈਦੋਕੇ,ਬਲਤੇਜ ਸਿੰਘ ਗੋਰਾ,ਸਤਵੰਤ ਸਿੰਘ ਅਮਨਾ ਬੈਲਜੀਅਮ,ਜਸਪਾਲ ਸਿੰਘ,ਇਕਬਾਲ ਸਿੰਘ,ਪਰਮਜੀਤ ਪੰਮਾਂ,ਗੁਰਪ੍ਰੀਤ ਸਿੰਘ,ਰਣਜੀਤ ਰਾਣਾ,ਗੁਰਵਿੰਦਰ ਗੋਗੀ,ਹਰਫੂਲ ਸਿੰਘ,ਰਣਵੀਰ ਘੋਲੀਆ ਯੂ ਐੱਸ ਏ,ਸੁੱਖਾ ਬੱਧਨੀ ਖੁਰਦ ਕੈਨੇਡੀਅਨ,ਸੰਪੂਰਨ ਸਿੰਘ ਆਲੀਕੇ,ਸਰਪੰਚ ਜਗਰਾਜ ਸਿੰਘ ਸੱਦਾ ਸਿੰਘ ਵਾਲਾ,ਪਰਮਜੀਤ ਸਿੰਘ ਡਾਲਾ,ਭੁਪਿੰਦਰ ਸਿੰਘ ਟਿਮੀ,ਰੂਪ ਸਿੰਘ ਬਲਾਕ ਸੰਮਤੀ ਮੈਂਬਰ,ਮਨਜੀਤ ਸਿੰਘ ਏ ਐੱਸ ਆਈ,ਮਨਦੀਪ ਸਿੰਘ ਅੰਮ੍ਰਿਤਸਰ ਆਦਿ ਹਾਜਰ ਸਨ। ਲਾਈਨਜ਼ ਕਲੱਬ ਨਿਹਾਲ ਸਿੰਘ ਵਾਲਾ ਦੇ ਸਮੂੰਹ ਮੈਂਬਰਾਂ ਵੱਲੋਂ ਵੀ ਕਲੱਬ ਦੀ ਮਾਲੀ ਸਹਾਇਤਾ ਕੀਤੀ ਗਈ।