
ਅਸੀਂ ਆਪਣੇ ਪਾਠਕਾਂ ਨਾਲ ਇਹ ਖ਼ੁਸ਼ਖ਼ਬਰੀ ਬੜੇ ਮਾਣ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸੰਸਾਰ ਪ੍ਰਸਿੱਧ ਨਾਵਲਕਾਰ ਅਤੇ ਸਾਡੇ ਬਾਈ ਸ਼ਿਵਚਰਨ ਜੱਗੀ ਕੁੱਸਾ ਜੀ ਦਾ ਅਗਲਾ ਵੱਡ-ਅਕਾਰੀ ਨਾਵਲ "ਹਾਜੀ ਲੋਕ ਮੱਕੇ ਵੱਲ ਜਾਂਦੇ" ਅਸੀਂ ਆਪਣੇ ਪਾਠਕਾਂ ਦੀ ਕਚਿਹਰੀ ਵਿਚ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ! ਇਹ ਜੱਗੀ ਕੁੱਸਾ ਜੀ ਦਾ ਇਕ ਵਿਲੱਖਣ ਹੀ ਨਾਵਲ ਹੋਵੇਗਾ, ਜਿਸ ਵਿਚ ਉਹਨਾਂ ਨੇ ਅੱਤ ਹੈਰਾਨ ਕਰ ਦੇਣ ਵਾਲੇ ਵਿਸ਼ੇ ਲਏ ਹਨ। ਹਰ ਨਾਵਲ ਵਾਂਗ ਇਸ ਨਾਵਲ ਦੇ ਪ੍ਰਸੰਗ ਵੀ ਵੱਖਰੇ ਅਤੇ ਅਜੀਬ ਹਨ। ਅਸੀਂ ਕੁੱਸਾ ਜੀ ਦੀ ਸੋਚ-ਪ੍ਰਵਾਜ਼ ਦੇ ਬਲਿਹਾਰੇ ਤਾਂ ਜਾਂਦੇ ਹੀ ਹਾਂ, ਪਰ ਉਹਨਾਂ ਦੀ ਇਹਨਾਂ ਵਿਸ਼ਿਆਂ ਉਪਰ ਜ਼ਬਰਦਸਤ ਪਕੜ ਅਤੇ ਮਜਬੂਤ ਨਾਵਲ-ਸਿਰਜਣਾਂ ਵੀ ਸਾਨੂੰ ਅਥਾਹ ਹੈਰਾਨ ਕਰ ਜਾਂਦੀ ਹੈ! ਸਾਡੇ ਪਾਠਕ ਗਵਾਹੀ ਭਰਦੇ ਹਨ ਕਿ ਉਨ੍ਹਾਂ ਦੇ ਨਾਵਲ ਪੜ੍ਹਦਿਆਂ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਕਿਸੇ ਹੋਰ ਨਾਲ ਵਾਪਰੀ ਘਟਨਾ ਪੜ੍ਹ ਰਹੇ ਹਾਂ। ਸਗੋਂ ਸਾਨੂੰ ਇੰਜ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜਾਂ ਤਾਂ ਕੋਈ ਫ਼ਿਲਮ ਪਰਦੇ ਉਪਰ ਦੇਖ ਰਹੇ ਹਾਂ ਅਤੇ ਜਾਂ ਇਹ ਸਮੁੱਚਾ ਘਟਨਾਕਰਮ ਸਾਡੇ ਆਪਣੇ ਨਾਲ ਹੀ ਵਾਪਰ ਰਿਹਾ ਹੈ! ਅਸੀਂ ਹਰ ਹਫ਼ਤੇ ਨਾਵਲ ਦਾ ਇਕ ਕਾਂਡ ਸਾਡੇ ਪਾਠਕਾਂ ਦੀ ਕਚਿਹਰੀ ਵਿਚ ਪੇਸ਼ ਕਰਿਆ ਕਰਾਂਗੇ!
-ਸੰਪਾਦਕ