ਮੋਦੀ ਦੀ ਬਰੱਸਲਜ਼ ਫੇਰੀ ਸਮੇਂ ਸਿੱਖਾਂ ਅਤੇ ਕਸ਼ਮੀਰੀਆਂ ਨੇ ਕੀਤਾ ਜਬਰਦਸਤ ਵਿਰੋਧ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਬੈਲਜ਼ੀਅਮ ਫੇਰੀ ਸਮੇਂ ਜਿੱਥੇ ਸਵਾਗਤ ਕਰਨ ਵਾਲੇ ਪੱਬਾਂ ਭਾਰ ਹੋਏ ਰਹੇ ਉੱਥੇ ਮੋਦੀ ਸਰਕਾਰ ਦੀਆਂ ਨੀਤੀਆਂ 'ਤੋਂ ਖਫ਼ਾ ਲੋਕਾਂ ਨੇ ਮੋਦੀ ਖਿਲਾਫ ਵਿਰੋਧ ਦਰਜ ਕਰਵਾਉਣ ਹਿੱਤ ਇੱਕ ਰੋਸ ਮੁਜ਼ਾਹਰਾ ਵੀ ਕੀਤਾ। ਨਰਿੰਦਰ ਮੋਦੀ ਦੀ ਇਸ ਫੇਰੀ ਸਮੇਂ ਸਿੱਖ ਅਤੇ ਕਸ਼ਮੀਰੀ ਸੰਘਰਸ਼ਸੀਲ ਆਗੂਆਂ ਵੱਲੋਂ ਵਿਰੋਧ ਦੀਆਂ ਅਪੀਲਾਂ ਕਾਰਨ ਪ੍ਰਬੰਧਕ ਪੰਜਾਬੀਆਂ ਦੀ ਬਹੁਤੀ ਭੀੜ ਜੁਟਾਉਣ ਵਿੱਚ ਕਾਮਯਾਬ ਨਹੀ ਹੋ ਸਕੇ। ਯੂਰਪੀਨ ਕਮਿਸ਼ਨ ਸਾਹਮਣੇ ਭਾਰਤੀ ਪ੍ਰਧਾਨ ਮੰਤਰੀ ਖਿਲਾਫ ਕੀਤੀ ਲਈ ਰੋਸ ਰੈਲੀ ਵਿੱਚ ਤਕਰੀਰਾਂ ਕਰਦਿਆਂ ਸਮੂਹ ਆਗੂਆਂ ਨੇ ਕਿਹਾ ਕਿ ਅੱਜੋਕਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਵਿੱਚ ਅਪਣੇ ਸਾਸਨ ਕਾਲ ਦੌਰਾਂਨ ਮੁਸਲਿਮ ਭਾਈਚਾਰੇ ਦੀ ਕੀਤੀ ਨਸ਼ਲਕੁਸ਼ੀ ਦਾ ਜਿੰਮੇਬਾਰ ਹੈ ਉੱਥੇ ਇਹੀ ਸਖ਼ਸ ਹੁਣ ਆਰ ਐਸ ਐਸ ਦੇ ਇਜੰਡੇ ਨੂੰ ਘੱਟ ਗਿਣਤੀਆਂ ਉੱਪਰ ਜਬਰੀ ਥੋਪਣ ਦੀ ਸ਼ਾਜਿਸ ਦਾ ਮੁੱਖ ਦੋਸ਼ੀ ਵੀ ਹੈ। ਮੁਜ਼ਾਹਰਾਕਾਰੀਆਂ ਨੇ ਮੋਦੀ ਗੋ ਬੈਕ ਅਤੇ ਮੋਦੀ ਕਸਾਈ ਲਿਖੇ ਹੋਏ ਬੋਰਡ ਅਪਣੇ ਹੱਥਾਂ ਵਿੱਚ ਚੁੱਕੇ ਹੋਏ ਸਨ। ਇਸ ਸਮੇਂ ਸਿੱਖ ਕੌਂਮ ਵੱਲੋਂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਜਗਮੋਹਣ ਸਿੰਘ ਮੰਡ, ਭਾਈ ਰਛਪਾਲ ਸਿੰਘ, ਭਾਈ ਸੁਖਦੇਵ ਸਿੰਘ ਜਲਵੇੜਾ ਅਤੇ ਭਾਈ ਗੁਰਦਿਆਲ ਸਿੰਘ ਢਕਾਣਸੂ ਹੋਰੀਂ ਸਾਮਲ ਹੋਏ। ਭਾਈ ਜਲਵੇੜਾ ਨੇ ਇੱਥੇ ਭਾਰਤ ਦਾ ਖੂਨੀ ਤਰੰਗਾ ਸਾੜ ਕੇ ਅਪਣੇ ਰੋਸ ਦਾ ਪ੍ਰਗਟਾਵਾ ਕੀਤਾ।