ਬੈਲਜ਼ੀਅਮ 'ਚ ਬਜੁਰਗ ਸਿੱਖ ਦੁਕਾਨਦਾਰ ਨੇ ਕੀਤੀ ਭੁੱਖ ਹੜਤਾਲ

ਮਾਮਲਾ ਨਾਈਟ ਸੌਪਾਂ ਦੀ ਇਜਾਜ਼ਤ ਰੱਦ ਕਰਨ ਦਾ
 
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪ੍ਰਦੇਸ਼ੀ ਜਾ ਵਸੇ ਪ੍ਰਵਾਸੀ ਪੰਜਾਬੀਆਂ ਦੀ ਤਰੱਕੀ ਅਤੇ ਚੜ੍ਹਤ ਦੀਆਂ ਖ਼ਬਰਾਂ ਪੜ ਸੁਣ ਜਿੱਥੇ ਪੰਜਾਬ ਵਸਦਾ ਹਰ ਬੰਦਾਂ ਚਾਹੁੰਦਾਂ ਹੈ ਕਿ ਮੈਂ ਵੀ ਇਹਨਾਂ ਸਵਰਗਾਂ ਦੇ ਝੂਟੇ ਲਵਾਂ। ਹਾਲਾਂਕਿ ਇਹਨਾਂ ਸਵਰਗਾਂ ਦੇ ਝੂਟੇ ਲੈਣ ਆ ਰਹੇ ਸੈਂਕੜੇ ਨੌਜਵਾਂਨ ਸਮੁੰਦਰਾਂ ਦੀ ਭੇਟ ਚੜ੍ਹ ਚੁੱਕੇ ਹਨ ਪਰ ਬੇਰੁਜਗਾਰੀ ਅਤੇ ਸਰਕਾਰਾਂ ਦੇ ਅਨਿਆਂ ਦੇ ਸਤਾਏ ਪੰਜਾਬੀ ਅਜੇ ਵੀ ਰਿਸਕ ਲੈਣੋ ਨਹੀ ਹਟਦੇ। ਮੌਤ ਦਾ ਦਰਿਆ ਪਾਰ ਕਰ ਪੱਛਮੀ ਮੁੱਲਕਾਂ ਵਿੱਚ ਪਹੁੰਚੇ ਬੰਦੇਂ ਅੱਗੇ ਪਹਿਲਾਂ ਤਾਂ ਇੱਥੇ ਪੱਕਾ ਠਿਕਾਣਾ ਕਰਨ ਲਈ ਪੱਕੇ ਪੇਪਰ ਹਾਸਲ ਕਰਨਾਂ ਸਿਰਦਰਦੀ ਬਣ ਜਾਦਾਂ ਹੈ। ਜੇਕਰ ਔਖੇ-ਸੌਖੇ ਅਤੇ ਹਰ ਹੱਥਕੰਡਾਂ ਅਪਣਾ ਕਿਸੇ ਤਰਾਂ ਪੱਕਾ ਹੋਣ ਦਾ ਯੂਰਪ ਵਿੱਚ ਮੌਕਾ ਮਿਲ ਵੀ ਜਾਵੇ ਤਾਂ ਕਈਆਂ ਦੇ ਦਰਜਨਾਂ ਸਾਲ ਜਾ ਅੱਧੀ ਉਮਰ ਪੱਕੇ ਹੁੰਦੇਂ-ਹੁੰਦੇਂ ਹੀ ਨਿੱਕਲ ਜਾਂਦੀ ਹੈ। ਪੱਕੇ ਹੋਣ ਬਾਅਦ ਫੈਕਟਰੀਆਂ ਜਾਂ ਕਿਸੇ ਦੇ ਨੌਕਰੀ ਕਰਨ ਨਾਲੋਂ ਹਰ ਬੰਦਾਂ ਅਪਣਾ ਖੁਦ ਦਾ ਕਾਰੋਬਾਰ ਕਰਨ ਦੀ ਸੋਚਦਾ ਹੈ। ਹੱਡ ਭੰਨਵੀਆਂ ਮਿਹਨਤਾਂ ਕਰ ਬਹੁਤ ਸਾਰੇ ਪੰਜਾਬੀ ਦੁਨੀਆਂ ਭਰ ਵਿੱਚ ਆਪੋ ਅਪਣੇ ਕਾਰੋਬਾਰ ਸਥਾਪਤ ਕਰਨ ਵਿੱਚ ਕਾਮਯਾਬ ਵੀ ਹੋਏ ਹਨ ਜਿਨ੍ਹਾਂ ਵਿੱਚ ਯੂਰਪ ਦੇ ਛੋਟੇ ਜਿਹੇ ਦੇਸ ਬੈਲਜ਼ੀਅਮ ਦੇ ਪੰਜਾਬੀ ਵੀ ਸਾਮਲ ਹਨ। ਬੈਲਜ਼ੀਅਮ ਜੋ ਭਾਰਤ ਦੇ ਧੱਕੇ ਨਾਲ ਗੁਲਾਮ ਰੱਖੇ ਸੂਬੇ ਪੰਜਾਬ ਨਾਲੋ ਵੀ ਛੋਟਾ ਦੇਸ਼ ਹੈ ਇੱਥੇ ਵੀ ਪੰਦਰਾਂ ਕੁ ਹਜਾਰ ਪੰਜਾਬੀ ਰਹਿ ਰਹੇ ਹਨ ਜੋ ਕਾਰਵਾਸ਼, ਰੈਸਟੋਰੈਂਟਾਂ, ਹੋਟਲਾਂ ਅਤੇ ਨਾਈਟ ਸੌਪਾਂ ਦਾ ਕਾਰੋਬਾਰ ਕਰ ਰਹੇ ਹਨ। ਨਾਈਟ ਸੌਪਾਂ ਦੇ ਜਿਆਦਾਤਰ ਮਾਲਕ ਭਾਰਤੀ ਜਾਂ ਪਾਕਿਸਤਾਨੀ ਪੰਜਾਬੀ ਹੀ ਹਨ। ਕਾਰਨ ਇਹ ਹੈ ਕਿ ਜਿੱਥੇ ਇਹ ਕਿੱਤਾ ਰਾਤਾਂ ਦੀ ਨੀਦ ਖਰਾਬ ਕਰਨ ਵਾਲਾ ਹੈ Aੱਥੇ ਹੀ ਘੁੱਟ ਲਾ ਕੇ ਲੁੱਡੀਆਂ ਪਾ ਰਹੀ ਮੰਡੀਰ ਨਾਲ ਰੋਜਾਨਾਂ ਸਿਰ ਖਪਾਈ ਕਰਨ ਅਤੇ ਚੋਰਾਂ ਲੁਟੇਰਿਆਂ ਦਾ ਸਾਹਮਣਾ ਕਰਨ ਵਾਲਾ ਹੈ ਜਿਸ ਕਰਕੇ ਕੋਈ ਵੀ ਗੋਰਾ ਨਾਈਟ ਸੌਪ ਕਰਨ ਦਾ ਹੀਆ ਨਹੀ ਕਰਦਾ। ਨਾਈਟ ਸੌਪਾਂ ਚਲਾ ਔਖੀ ਕਮਾਈ ਕਰਨ ਵਾਲਿਆਂ ਨੂੰ ਉਪਰੋਕਤਾ ਮੁਸਕਲਾਂ ਦੇ ਨਾਲ-ਨਾਲ ਕਈ ਵਾਰ ਸਰਕਾਰੀ ਮਾਨਸਿਕ ਤਸੱਦਦ ਵੀ ਝੱਲਣਾ ਪੈਂਦਾਂ ਹੈ । 
ਇਸ ਦੀ ਉਦਾਹਰਨ ਪਿਛਲੇ ਤਕਰੀਬਨ ਡੇਢ ਦਹਾਕੇ 'ਤੋਂ ਦੋ ਨਾਈਟਾਂ ਸੌਪਾਂ ਚਲਾ ਰਹੇ ਪੰਜਾਬੀ ਬਜੁਰਗ ਜੋੜੇ ਨਾਲ ਵਾਪਰੀ ਘਟਨਾ ਹੈ। ਬੈਲਜ਼ੀਅਮ ਦੇ ਸਮੁੰਦਰੀ ਸ਼ਹਿਰ ਓਸਟੰਡੇਂ ਵਿੱਚ ਪਿਛਲੇ 23 ਸਾਲਾਂ 'ਤੋਂ ਰਹਿ ਰਿਹਾ ਸਿੱਖ ਗੁਰਮੀਤ ਸਿੰਘ ਜੋ ਬੈਲਜ਼ੀਅਮ ਦਾ ਨਾਗਰਿਕ ਵੀ ਬਣ ਚੁੱਕਾ ਹੈ ਅੱਜਕੱਲ ਬੈਲਜ਼ੀਅਮ ਦੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਹੈ। ਕਾਰਨ ਇਹ ਹੈ ਕਿ ਉਸ ਨੂੰ ਅਪਣੀਆਂ ਪਿਛਲੇ 13 ਸਾਲਾਂ 'ਤੋਂ ਚੱਲ ਰਹੀਆਂ ਨਾਈਟ ਸੌਪਾਂ ਦੀ ਇਜਾਜ਼ਤ ਰੱਦ ਕਰਨ ਕਾਰਨ ਭੁੱਖ ਹੜਤਾਲ ਤੇ ਬੈਠਣਾ ਪਿਆ। 
ਓਸਟੰਡੇਂ ਪ੍ਰਸਾਸ਼ਨ ਮੁਤਾਬਕ ਸ਼ਹਿਰ ਵਿੱਚ 55 ਅਜਿਹੀਆਂ ਦੁਕਾਨਾਂ ਸਨ ਜੋ ਸੈਲਾਂਨੀ ਇਲਾਕਾ ਹੋਣ ਕਾਰਨ ਦਿਨ ਰਾਤ ਖੁਲਦੀਆਂ ਸਨ ਜਿਨ੍ਹਾਂ ਨੂੰ ਅਪਣਾ ਪੱਖ ਸਪੱਸਟ ਕਰ ਸਿਰਫ ਦਿਨ ਜਾਂ ਰਾਤ ਦੀ ਕਰਨ ਦਾ ਪ੍ਰਸਾਸ਼ਨ ਵੱਲੋਂ ਕਿਹਾ ਗਿਆ ਸੀ ਤੇ ਜੁਆਬ ਵਿੱਚ ਸਿਰਫ 12 ਦੁਕਾਨਦਾਰਾਂ ਵੱਲੋਂ ਹੀ ਰਾਤ ਨੂੰ ਖੋਹਲਣ ਦੀ ਇਜਾਜ਼ਤ ਮੰਗੀ ਗਈ ਸੀ ਜਿਸ ਵਿੱਚ 10 ਨੂੰ ਇਜਾਜ਼ਤ ਦੇ ਦਿੱਤੀ ਗਈ ਤੇ ਦੋ ਦੀ ਰੱਦ ਕਰ ਦਿੱਤੀ ਗਈ। ਬਦਕਿਸਮਤੀ ਨਾਲ ਇਹ ਦੋਨੋਂ ਹੀ ਦੁਕਾਨਾਂ ਗੁਰਮੀਤ ਸਿੰਘ ਦੀਆਂ ਹਨ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਜਾਜਤ ਲੈਣ ਸਬੰਧੀ ਪ੍ਰਸਾਸ਼ਨ ਵੱਲੋਂ ਮੰਗੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਪਰ ਪ੍ਰਸਾਸ਼ਨ ਵੱਲੋਂ ਉਸ ਨਾਲ ਕੀਤੀ ਧੱਕੇਸ਼ਾਹੀ ਅਤੇ ਭੇਦਭਾਵ ਕਾਰਨ ਸਿਰਫ ਉਸਦੀਆਂ ਹੀ ਦੁਕਾਨਾਂ ਦੀ ਇਜਾਜਤ ਰੱਦ ਕੀਤੀ ਗਈ ਹੈ। ਦੁਕਾਨਾਂ ਦੀ ਇਜਾਜਤ ਰੱਦ ਕਰਨ ਦੇ ਪ੍ਰਾਪਤ ਹੋਏ ਪੱਤਰ ਬਾਅਦ ਜਦ ਗੁਰਮੀਤ ਸਿੰਘ ਸਬੰਧਤ ਅਦਾਰੇ ਨਾਲ ਸੰਪਰਕ ਕਰਨ ਪਹੁੰਚੇ ਤਾਂ ਹਾਜਰ ਅਧਿਕਾਰੀ ਨੇ ਕਿਸੇ ਰਾਹ ਨਾਂ ਪਾਇਆ ਤਾਂ ਉਹਨਾਂ ਵੱਲੋ ਜਬਰਦਸਤ ਰੋਸ ਪ੍ਰਗਟਾਇਆ ਗਿਆ ਜਿਸ ਕਾਰਨ ਅਧਿਕਾਰੀ ਨੇ ਪੁਲਿਸ ਬੁਲਾ ਲਈ ਗਈ। ਪਰ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਦਾ ਪੱਖ ਸਹੀ ਹੋਣ ਕਾਰਨ ਸਿਰਫ ਸਮਝਾ ਕੇ ਹੀ ਵਾਪਸ ਚਲੇ ਗਏ ਪਰ ਉਹਨਾਂ ਨੂੰ ਗਿਰਫਤਾਰ ਨਾਂ ਕੀਤਾ। ਉਸ ਅਧਿਕਾਰੀ ਵੱਲੋਂ ਡਿਊਟੀ ਸਮੇਂ ਚੰਗੀ ਤਰਾਂ ਨਾਂ ਪੇਸ਼ ਆਉਣ ਕਾਰਨ ਪੁਲਿਸ ਰਿਪੋਰਟ ਲਿਖਾਉਣ ਪਹੁੰਚੇ ਗੁਰਮੀਤ ਸਿੰਘ ਨਾਲ ਅਜਿਹਾ ਹੀ ਪੁਲਿਸ ਸਟੇਸਨ ਵਿੱਚ ਵਾਪਰਿਆਂ ਤਾਂ ਉਸ Aੁੱਥੇ ਪੁਲਿਸ ਸਟੇਸ਼ਨ ਦੇ ਬਾਹਰ ਭੁੱਖ ਹੜਤਾਲ ਤੇ ਬੈਠ ਗਏ। ਅਗਲੇ ਦਿਨ ਉਹ ਸਥਾਨਕ ਪ੍ਰਸਾਸ਼ਨ ਦੇ ਮੁੱਖ ਦਫਤਰ ਬਾਹਰ ਫਿਰ ਭੁੱਖ ਹੜਤਾਲ ਤੇ ਬੈਠ ਗਏ ਜਿੱਥੇ ਉਹਨਾਂ ਹੱਕ ਨਾਂ ਮਿਲਣ ਤੱਕ ਜਾਂ ਮਰਨ ਤੱਕ ਭੁੱਖ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ। ਜਿਸ ਕਾਰਨ ਉਹ ਬੈਲਜ਼ੀਅਮ ਦੀ ਅਖ਼ਬਾਰਾਂ ਵਿੱਚ ਆਉਣ ਲੱਗ ਪਏ ਤੇ ਕਈ ਟੀ ਵੀ ਚੈਨਲਾਂ ਨੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਅਤੇ ਦਿਖਾਈ। ਗੁਰਮੀਤ ਸਿੰਘ ਖੁਦ ਮੰਨਦੇ ਹਨ ਕਿ ਜਿੱਥੇ ਵੀ ਕੋਈ ਅਦਾਰਾ ਕਿਸੇ ਕਿਸਮ ਦੀ ਕੋਈ ਧੱਕੇਸ਼ਾਹੀ ਕਰਦਾ ਹੈ ਤਾਂ ਉਹ ਇੱਥੇ ਵਸਦੇ ਆਂਮ ਪ੍ਰਵਾਸੀਆਂ ਦੀ ਵਾਂਗ ਚੁੱਪ ਕਰ ਕੇ ਸਹਿਣ ਦੀ ਬਜਾਏ ਹੋ ਰਹੇ ਧੱਕੇ ਵਿਰੁੱਧ ਅਵਾਜ਼ ਉਠਾਉਦਾਂ ਹੈ ਜਿਸ ਦਾ ਤਰੀਕਾ ਇਲਾਕੇ ਦੇ ਸਬੰਧਤ Aੁੱਚ ਅਧਿਕਾਰੀਆਂ ਸਮੇਤ ਸੰਸਦ ਮੈਂਬਰ ਸਮੇਤ ਮੰਤਰੀਆਂ ਤੱਕ ਪੱਤਰ ਲਿਖ ਰੋਸ ਪ੍ਰਗਟ ਕਰਨਾਂ ਹੈ ਜੋ ਉਹ ਕਈ ਵਾਰ ਕਰ ਚੁੱਕੇ ਹਨ। ਇਹ ਹੀ ਕਾਰਨ ਹੈ ਕਿ ਉਹ ਸ਼ਹਿਰ ਦੇ ਮੇਅਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਏ ਸਨ, ਮੇਅਰ ਜਿਹੜੇ ਪਹਿਲਾਂ ਦੇਸ ਦੇ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਹਨ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਜੇ ਪਿਛਲੇ 13 ਸਾਲਾਂ ਤੋਂ ਮੇਰੀਆਂ ਦੁਕਾਨਾਂ 'ਤੋਂ ਕਿਸੇ ਨੂੰ ਕੋਈ ਪ੍ਰੇਸ਼ਾਂਨੀ ਨਹੀ ਤਾਂ ਹੁਣ ਮੇਅਰ ਵੱਲੋਂ ਅਜਿਹਾ ਫੈਸਲਾ ਲੈਣਾ ਮੰਦਭਾਗਾ ਹੈ। ਜੇਕਰ ਮੇਅਰ ਦਾ ਇਹ ਫੈਸਲਾ ਰੱਦ ਨਹੀ ਹੁੰਦਾਂ ਤਾਂ ਇਸ ਨਾਲ ਸਰਕਾਰ ਨੂੰ ਹਰ ਤਰਾਂ ਦਾ ਟੈਕਸ ਭਰਦੇ 2 ਬਜੁਰਗ ਸੋਸ਼ਲ ਸਕਿਉਰਟੀ ਤੇ ਭਾਰ ਬਣਨ ਲਈ ਮਜ਼ਬੂਰ ਹੋ ਜਾਣਗੇ।