ਬੈਲਜ਼ੀਅਮ ਦੇ ਚੜਦੀ ਕਲਾ ਸਪੋਰਟਸ ਕਲੱਬ ਵਲੋਂ ਖੇਡ ਮੇਲਾ 18 ਜੁਲਾਈ ਨੂੰ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਚੜਦੀ ਕਲਾ ਸਪੋਟਸ ਕਲੱਬ ਵਲੋ ਸਲਾਨਾਂ ਖੇਡ ਮੇਲਾ 25 ਦੀ ਬਜਾਏ ਹੁਣ 18 ਜੁਲਾਈ ਨੂੰ ਸੰਤਰੂਧਨ 'ਚ ਕਰਵਾਇਆ ਜਾਵੇਗਾ । ਪ੍ਰਬੰਧਕਾਂ ਅਨੁਸਾਰ ਤਰੀਕ ਦਾ ਬਦਲਾਅ ਉਸੇ ਦਿਨ ਸਪੇਂਨ 'ਚ ਹੋ ਰਹੇ ਮੇਲੇ ਕਾਰਨ ਕੀਤਾ ਗਿਆ ਹੈ ।
ਸੰਤਰੂਧਨ ਵਿੱਚ ਹੋ ਰਹੇ ਇਸ ਖੇਡ ਮੇਲੇ 'ਚ ਯੂਰਪ ਭਰ ਦੀ ਕਬੱਡੀ ਟੀਮਾਂ ਭਾਗ ਲੈਣਗੀਆ ਅਤੇ ਇਥੋਂ ਦੇ ਜੰਮਪਲ ਬੱਚਿਆਂ ਨੂੰ ਪੰਜਾਂਬੀ ਸਭਿਆਚਾਰ ਨਾਲ ਜੋੜਨ ਦੇ ਉਪਰਾਲੇ ਵਜੋਂ ਬੱਚਿਆਂ ਦੀਆਂ ਦੌੜਾ, ਰੱਸਾਕਸ਼ੀ ਅਤੇ ਫੁੱਟਬਾਲ ਦੇ ਮੈਚ ਵੀ ਕਰਵਾਏ ਜਾਣਗੇ । ਮੇਲੇ ਦੌਰਾਂਨ ਪੰਜਾਂਬੀ ਕਲਾਕਾਰ ਦਰਸ਼ਕਾਂ ਮਨੋਰੰਜਨ ਕਰਨਗੇ ।
ਇਸ ਖੇਡ ਮੇਲੇ 'ਚ ਸਾਂਮਲ ਹੋਣ ਦਾ ਨਿੱਘਾ ਸੱਦਾ ਦਿੰਦਿਆਂ ਪ੍ਰਬੰਧਕਾਂ ਨੇ ਯੂਰਪ ਭਰ ਦੇ ਸਮੂਹ ਖੇਡ ਕਲੱਬਾਂ ਨੂੰ ਬੇਨਤੀ ਕੀਤੀ ਕੀਤੀ ਹੈ ਕਿ ਉਸ ਦਿਨ ਕੋਈ ਹੋਰ ਮੇਲਾ ਨਾ ਰੱਖਿਆ ਜਾਵੇ ਤਾਂ ਕਿ ਯੂਰਪ 'ਚ ਹੁੰਦੇਂ ਹਰੇਕ ਖੇਡ ਮੇਲੇ ਨੂੰ ਯਾਦਗਾਰੀ ਬਣਾ ਸਕੀਏ।