ਤੇਰੇ ਕਦਮਾਂ ਦੀ ਸ਼ੋਹੀ.................. ਮਹੇਸ਼ ਜੇਓੰਦ

 ਤੇਰੇ ਕਦਮਾਂ ਦੀ ਸ਼ੋਹੀ ਜਦ ਪਈ ਮੇਰੇ ਵੇਹੜੇ ਵਿਚ,
ਬਾਗ ਖੁਸੀਆਂ ਦੇ ਹੋਗੇ ਆਬਾਦ ਸੱਜਣਾ,
ਖਿੜ ਗਏ ਕੁਝ ਚੇਹਰੇ ਵਾਂਗ ਕਲੀਆਂ ਦੇ,
ਐਸਾ ਹੋਇਆ ਉਨਾ ਨਾਲ ਤੇਰਾ ਮਿਲਾਪ ਸੱਜਣਾ,
ਤੇਰੇ ਕਦਮ ਦੀ ਸ਼ੋਹੀ ....................

ਸੀਨਾ ਹੋ ਗਿਆ ਚੋੜਾ ਮੇਰੇ ਕਮਰੇ ਦੀ ਦੇਹ੍ਲੀਜ ਦਾ
ਜਿਥੇ ਖੜ ਕੇ ਲਿਆ ਤੂ ਮੇਰਾ ਨਾਮ ਸੱਜਣਾ
ਕੰਧਾ ਘਰ ਦੀਆਂ ਕਰਦੀਆਂ ਸਨ ਸਲਾਮ ਤੇਨੁ
ਜੀ ਆਇਆਂ ਆਖਦਾ ਸੀ ਹਰ ਥਾ ਸੱਜਣਾ
ਤੇਰੇ ਕਦਮ ਦੀ ਸ਼ੋਹੀ .......................
ਭੋਲੀ ਜੇਹੀ ਮਾਂ ਫੁੱਲੀ ਨਾ ਸਮਾ ਰਹੀ ਸੀ
ਬਾਪ ਨੇ ਲਿਆ ਸੀ ਚਾਵਾ ਵਾਲਾ ਸਾਹਂ ਸੱਜਣਾ
ਮਾਸੂਮ ਜੇਹੀਆਂ ਦੋ ਜਿੰਦਾ ਹੋਰ ਘਰ ਵਿਚ
ਜਿੰਨਾ ਚੜਿਆ ਸੀ ਅਬਰਾਂ ਦਾ ਚਆ ਸੱਜਣਾ
ਤੇਰੇ ਕਦਮ ਦੀ ਸ਼ੋਹੀ ...........................
ਭੈਣ ਦੇਖ ਦੇਖ ਕਰ ਰਹੀ ਸੀ ਦੁਆਵਾ ਰੱਬ ਅੱਗੇ
ਬਣ ਜਾਵੇ ਰਿਸ਼ਤਾ ਇਸ ਨੰਨੀ ਜੇਹੀ ਪਰੀ ਨਾਲ ਗੱਲ ਤਾਂ ਸੱਜਣਾ
ਵਿਖਾ ਸਕਿਆ ਨਾ ਵੀਰ ਮੇਰਾ ਖੁਸ਼ੀਆਂ ਦੀ ਪੰਡ ਨੂ
ਭਾਬੀ ਦੇਖ ਦੇਖ ਰੱਜਦੀ ਸੀ, ਤਾਂ ਸੱਜਣਾ
ਤੇਰੇ ਕਦਮ ਦੀ ਸ਼ੋਹੀ .............................
ਦੇਕੇ ਖੁਸੀਆਂ ਤੂ ਘਿਰ ਗਈ ਸੈਂ ਸੋਚਾ ਵਿਚ
ਬਿਨ "ਮਿੰਟੂ" ਦੇ ਦਿਖਿਆ ਜਦ ਹਰ ਥਾ ਸੱਜਣਾ
ਸਮੇਟ ਸਧਰਾਂ ਨੂ ਤੁਰ ਪਈ ਜਦ ਮੰਜਿਲ ਵੱਲ
ਸੋਚਦੀ ਹੋਵੇਗੀ ਭੁੱਲ ਗਈ ਏ ਰਾਹ ਸੱਜਣਾ !!!!!
ਤੇਰੇ ਕਦਮੀ ਦੀ ਸ਼ੋਹੀ ਜਦ ਪਈ ਮੇਰੇ ਵੇਹੜੇ ਵਿਚ,
ਬਾਗ ਖੁਸੀਆਂ ਦੇ ਹੋਗੇ ਆਬਾਦ ਸੱਜਣਾ ,............................
mahesh Singla west africa