ਬੁਰਕੇ ਦੇ ਹੱਕ 'ਚ ਹੋਣ ਵਾਲੇ ਮੁਜਾਹਰੇ 'ਤੇ ਵੀ ਪਾਬੰਦੀ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਸਰਕਾਰ ਵਲੋ ਬੁਰਕਾ ਪਹਿਨਣ 'ਤੇ ਲਾਈ ਪਾਬੰਦੀ ਵਿਰੁੱਧ ਅਪਣੀ ਨਰਾਜ਼ਗੀ ਜਾਹਰ ਕਰਦਿਆਂ ਇਥੋ ਦੇ ਮੁਸਲਮ ਰਾਈਜ਼ ਨਾਂ ਦੇ ਸੰਗਠਨ ਨੇ ਯੂਰਪ ਭਰ ਦੀ ਦੀਆਂ ਮੁਸਲਮ ਜਥੇਬੰਦੀਆਂ ਨਾਲ ਮਿਲ ਕੇ ਸਨੀਵਾਰ ਨੂੰ ਇੱਕ ਮੁਜਾਹਰਾਂ ਕਰਨ ਦਾ ਜੋ ਪ੍ਰੋਗਰਾਮ ਉਲੀਕਿਆ ਸੀ ਉਸ ਦੀ ਸਥਾਨਕ ਪ੍ਰਸ਼ਾਸਨ ਨੇ ਇਜਾਜਤ ਨਹੀ ਦਿਤੀ ।
ਪ੍ਰਸ਼ਾਸਨ ਦਾ ਕਹਿਣਾਂ ਹੈ ਕਿ ਮੁਜਾਹਰੇ ਦੀ ਇਜਾਜਤ ਲਈ ਦਾਖਲ ਅਰਜੀ ਕਿਸੇ ਪ੍ਰਵਾਨਤ ਨਾਂਅ ਦੀ ਬਜਾਏ ਇਸਲਾਮਿਕ ਜਿਹਾਦੀ ਨਾਂਅ ਵਾਲੀ ਧਿਰ ਵਲੋਂ ਹੈ ਅਤੇ ਉਸੇ ਹੀ ਦਿਨ ਬਰੁੱਸਲਜ਼ 'ਚ ਹੋਣ ਵਾਲੀ ''ਸੀਨਿਕ ਪਰੇਡ'' ਜਿਸ ਵਿੱਚ ਚਾਲੀ ਹਜਾਰ ਲੋਕਾਂ ਦੇ ਸਾਮਲ ਹੋਣ ਦਾ ਅਨੁਮਾਨ ਹੈ ਅਤੇ ਮੁਜਾਹਰੇ ਦਾ ਇੱਕੋ ਸਮਾਂ ਹੋਣ ਕਾਰਨ ਕੋਈ ਟਕਰਾਅ ਵੀ ਹੋ ਸਕਦਾ ਹੈ ਅਜਿਹੀ ਸਥਿਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਕੋਈ ਖ਼ਤਰਾ ਮੁੱਲ ਨਹੀ ਲੈਣਾਂ ਚਾਹੁਦਾਂ ਪਰ ਦੂਜੇ ਪਾਸੇ ਮੁਸਲਮ ਸੰਗਠਂਨ ਅਪਣੇ ਉਲੀਕੇ ਪ੍ਰੋਗਰਾਮ ਨੂੰ ਸਾਂਤਮਈ ਤਰੀਕੇ ਸਿਰੇ ਚਾੜਨ ਲਈ ਬਜਿੱਦ ਹਨ ।