ਈਪਰ ( ਪ੍ਰਗਟ ਸਿੰਘ ਜੋਧਪੁਰੀ ) ਸਲਾਨਾਂ ਖੇਡ ਮੇਲਾ ਕਰਵਾਉਣ ਅਤੇ ਕਲੱਬ ਨੂੰ ਹੋਰ ਉਸਾਰੂ ਢੰਗ ਨਾਲ ਸਰਗਰਮ ਕਰਨ ਹਿੱਤ ਕੱਲ ਹਾਸਲਟ ਸਹਿਰ 'ਚ ਤਾਰੀ ਦੇ ਰੈਸਟੋਰੈਂਟ 'ਚ ਖੇਡ ਪ੍ਰਮੀਆਂ ਦੀ ਹੋਈ ਇੱਕ ਇਕੱਤਰਤਾ ਦੌਰਾਂਨ ਚੜਦੀ ਕਲਾ ਸਪੋਟਸ ਕਲੱਬ ਦਾ ਪੁਨਰਗਠਨ ਕਰਦਿਆਂ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿੰਨਾਂ 'ਚ ਚੇਅਰਮੈਂਨ ਅਮਰਜੀਤ ਸਿੰਘ ਹਠੂਰ, ਪ੍ਰਧਾਂਨ ਸੋਨੂੰ ਮੱਕੜ, ਉਪ ਪ੍ਰਧਾਨ ਅਵਤਾਰ ਸਿੰਘ ਤਾਰੀ,ਜਰਨਲ ਸਕੱਤਰ ਚਰਨਜੀਤ ਸਿੰਘ ਮੁਲਤਾਨੀ,ਹਰਚਰਨ ਸਿੰਘ ਮਾਂਨ ਪ੍ਰੈਸ ਸਕੱਤਰ, ਸੁਰਿੰਦਰਜੀਤ ਸਿੰਘ ਸੋਨੀ ਖਜਾਨਚੀ, ਸੁਰਿੰਦਰ ਸਿੰਘ ਬਿੱਲਾ ਮੁੱਖ ਸਲਾਹਕਾਰ, ਹਰਜੀਤ ਸਿੰਘ ਆਰਕੋਸ਼ ਸਕੱਤਰ, ਵੇਟਲਿਫਟਰ ਤੀਰਥ ਰਾਮ ਕੋਚ, ਸੁਰਜੀਤ ਸਿੰਘ ਖਹਿਰਾ ਮੁੱਖ ਬੁਲਾਰਾ,ਬਲਬੀਰ ਸਿੰਘ ਬਾਠ ਜੁਆਇੰਟ ਸਕੱਤਰ ਥਾਪੇ ਗਏ ਅਤੇ ਚੂਹੜ ਸਿੰਘ, ਸੁਖਚੈਨ ਸਿੰਘ ਚੰਨਾਂ, ਦੀਪਾ ਗਰੇਵਾਲ, ਪ੍ਰਮਜੀਤ ਸਿੰਘ ਬਰਨਾਲਾ, ਭਜਨ ਸਿੰਘ ਰੁੜਕੀ, ਗੁਲਫਾਨ ਬੱਟ, ਬਲਬੀਰ ਸਿੰਘ ਬੀਰਾ, ਬਲਜੀਤ ਸਿੰਘ ਹੋਰੀਂ ਮੁਢਲੇ ਮੈਂਬਰ ਹੋਣਗੇ।
25 ਜੁਲਾਈ ਖੇਡ ਮੇਲੇ ਦਾ ਐਲਾਂਨ
ਕਲੱਬ ਵਲੋ ਸਲਾਨਾਂ ਖੇਡ ਮੇਲਾ 25 ਜੁਲਾਈ ਨੂੰ ਸੰਤਰੂਧਨ 'ਚ ਕਰਵਾਇਆ ਜਾਵੇਗਾ ਜਿਸ ਵਿੱਚ ਯੂਰਪ ਭਰ ਦੀ ਕਬੱਡੀ ਟੀਮਾਂ ਭਾਗ ਲੈਣਗੀਆ ਅਤੇ ਇਥੋਂ ਦੇ ਜੰਮਪਲ ਬੱਚਿਆਂ ਨੂੰ ਪੰਜਾਂਬੀ ਸਭਿਆਚਾਰ ਨਾਲ ਜੋੜਨ ਦੇ ਉਪਰਾਲੇ ਵਜੋਂ ਬੱਚਿਆਂ ਦੀਆਂ ਦੌੜਾ, ਰੱਸਾਕਸ਼ੀ ਅਤੇ ਫੁੱਟਬਾਲ ਦੇ ਮੈਚ ਵੀ ਕਰਵਾਏ ਜਾਣਗੇ । ਮੇਲੇ ਦੌਰਾਂਨ ਚੋਟੀ ਦੇ ਪੰਜਾਂਬੀ ਕਲਾਕਾਰ ਦਰਸ਼ਕਾਂ ਮਨੋਰੰਜਨ ਕਰਨਗੇ ।
ਇਸ ਖੇਡ ਮੇਲੇ 'ਚ ਸਾਂਮਲ ਹੋਣ ਦਾ ਨਿੱਘਾ ਸੱਦਾ ਦਿੰਦਿਆਂ ਪ੍ਰਬੰਧਕਾਂ ਨੇ ਯੂਰਪ ਭਰ ਦੇ ਸਮੂਹ ਖੇਡ ਕਲੱਬਾਂ ਨੂੰ ਬੇਨਤੀ ਕੀਤੀ ਕੀਤੀ ਹੈ ਕਿ ਉਸ ਦਿਨ ਕੋਈ ਹੋਰ ਮੇਲਾ ਨਾ ਰੱਖਿਆ ਜਾਵੇ ਤਾਂ ਕਿ ਯੂਰਪ 'ਚ ਹੁੰਦੇਂ ਹਰੇਕ ਖੇਡ ਮੇਲੇ ਨੂੰ ਯਾਦਗਾਰੀ ਬਣਾ ਸਕੀਏ ।