ਐ ਕਵਿਤਾ...............ਜਸਵੀਰ ਬਖਤੂ


..............ਐ ਕਵਿਤਾ...............
ਐ ਕਵਿਤਾ ਤੇਰੇ ਵਿੱਚ ਕਿੰਨਾ ਪਰਕਾਸ਼ ਹੈ,
ਕਿੰਨੀ ਬੇਰੋਕ ਹੈ ਤੇਰੀ ਰੌਸ਼ਨੀ,
ਤੈਨੂੰ ਲਿਖਣਾ ਹੈ ਚੜਦੇ ਦੀ ਲਾਲੀ ਨੂੰ ਵੇਖਣ ਵਾਂਗ,
ਤੈਨੂੰ ਪੜਨਾ ਹੈ ਪੋਹ ਦੀ ਨਿੱਘੀ ਧੁੱਪ ਨੂੰ ਸੇਕਣ ਵਾਂਗ,
........ਐ ਕਵਿਤਾ..........

ਕਿੰਨਾ ਗਿਆਨ ਲੁਕਿਆ ਹੈ ਤੇਰੇ ਅੰਦਰ,
ਤੈਨੂੰ ਲਿਖਣਾ ਹੈ ਗਿਆਨ ਦਾ ਬੀਜ ਬੀਜਣ ਦੇ ਵਾਂਗ,
ਤੇ ਤੈਨੂੰ ਪੜਣਾ ਹੈ ਹਰੇ ਭਰੇ ਗਿਆਨ ਦੇ ਖੇਤ ਨਿਹਾਰਨ ਵਾਂਗ,
..............ਐ ਕਵਿਤਾ..............
ਤੈਨੂੰ ਲਿਖਣਾ ਹੈ ਚਿਰਾਂ ਤੋਂ ਵਿਛੜੇ ਨੂੰ ਮਿਲਣ ਵਾਂਗ,
ਤੇ ਤੈਨੂੰ ਪੜਨਾ ਹੈ ਕਿਸੇ ਅਜ਼ੀਜ ਦੀ ਅਵਾਜ ਸੁਣਨ ਦੇ ਵਾਂਗ,
..............ਐ ਕਵਿਤਾ..............
ਐ ਕਵਿਤਾ ਤੇਰੇ ਵਿੱਚ ਕਿੰਨਾ ਪਰਕਾਸ਼ ਹੈ,
ਐ ਕਵਿਤਾ ਤੇਰੇ ਵਿੱਚ ਕਿੰਨਾ ਗਿਆਨ ਹੈ,
ਐ ਕਵਿਤਾ ਤੇਰੇ ਵਿੱਚ ਕਿੰਨਾ ਆਪਣਾਪਣ ਹੈ