ਕੇਂਦਰੀ ਸਿੱਖ ਕੌਂਸਲ ਜਰਮਨੀ ਦੀ ਸਥਪਾਨਾ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਗੁਰਮਤਿ ਦੇ ਪ੍ਰਚਾਰ, ਬੱਚਿਆਂ ਨੂੰ ਸਿੱਖੀ ਨਾਲ ਜੋੜਨ, ਲੋੜਬੰਦਾਂ ਦੀ ਮਦੱਦ ਲਈ “ਕੇਂਦਰੀ ਸਿੱਖ ਕੌਂਸਲ ਜਰਮਨੀ” ਦੀ ਸਥਾਪਨਾ ਕੀਤੀ ਗਈ ਹੈ ।
ਸਿੱਖ ਫੈਡਰੇਸਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਹੈ ਕਿ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਾਲੇ ਸਿੱਖ ਪੰਥ ,ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਤੇ ਗੈਰ ਸਿੱਖਾਂ ਤੇ ਸਿੱਖੀ ਭੇਸ ਵਿੱਚ ਬ੍ਰਹਮਣਵਾਦੀ ਸੋਚ ਵੱਲੋ ਨਿਰੰਤਰ ਹਮਲੇ ਜਾਰੀ ਹਨ ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਗੁਰੂ ਮਾਨਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਨੂੰ ਪਿੱਠ ਦੇ ਕੇ ਇਸਦੇ ਬਰਾਬਰ ਹੋਰ ਗਰੰਥ ਦਾ ਪ੍ਰਕਾਸ਼ ਤੇ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਸਿੱਖਾਂ ਨੂੰ ਮੰਨਾਉਣ ਦੀਆਂ ਕੀਤੀਆਂ ਜਾ ਰਿਹੀਆਂ ਕੋਸ਼ਿਸ਼ਾ , ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲੋ ਤੋੜ ਕੇ ਡੇਰਾਵਾਦ ਦੇ ਕੀਤੇ ਜਾ ਰਹੇ ਪ੍ਰਸਾਰ, ਨਿੱਤ ਆਏ ਨਵੇਂ ਦਿਨ ਆਸ਼ੂਤੋਸ਼, ਸਿਰਸੇਵਾਲੇ ,ਭਨਿਆਰੇਵਾਲੇ ਤੇ ਗੁਰੂ ਸਿਧਾਂਤ ਦੀ ਕੱਟੜ ਵਿਰੋਧੀ ਸਿੱਖ ਕੌਮ ਨੂੰ ਵੱਖਰੀ ਕੌਮ ਹੀ ਮੰਨਣ ਤੋਂ ਇਨਕਾਰੀ ਰਾਸ਼ਟਰੀ ਸੋਇਮ ਸੇਵਕ ਸੰਘ ਵੱਲੋ,ਜਿੱਥੇ ਹਮਲੇ ਕੀਤੇ ਜਾ ਰਹੇ ਹਨ ਉਥੇ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਤੇ ਧਰਮ ਨਾਲੋ ਕੁਰਸੀ ਨਾਲ ਮੋਹ ਰੱਖਣ ਵਾਲੇ ਆਗੂ ,ਇਹਨਾਂ ਦੇ ਕੁਹਾੜੇ ਦੇ ਦਸਤੇ ਦਾ ਕੰਮ ਕਰਕੇ ਕੌਮ ਦੀਆਂ ਜੜ੍ਹਾਂ ਵੱਡ ਰਹੇ ਹਨ ਇਹਨਾਂ ਹਮਲਿਆਂ ਤੋਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਵੱਸਣ ਵਾਲਾ ਸਿੱਖ ਚਿੰਤਤ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨਾਲ ਇਕਮਿਕ ਹੋਏ ਗੁਰਸਿੱਖ ਇਸਦਾ ਜਵਾਬ ਗੁਰੂ ਸਿਧਾਤਾਂ ਅਨੁਸਾਰ ਦੇ ਰਹੇ ਹਨ . ਜਰਮਨੀ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲੇ ਸਿੱਖਾਂ ਵੱਲੋ ਆਪਣੇ ਤੌਰ ਤੇ ਜਾਂ ਫਿਰ ਆਪਣੇ ਇਲਾਕੇ ਵਿੱਚ ਸੰਸਥਾਵਾਂ, ਜਥੇਬੰਦੀਆਂ ਦੇ ਰੂਪ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ . ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਮੰਨਣ ਵਾਲੇ ਗੁਰਦੁਆਰਿਆ ਦੀ ਸਾਝੀ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਹੋਂਦ ਵਿੱਚ ਆਉਣਾ ਸ਼ਲਾਘਾਯੋਗ ਉਪਰਾਲਾ ਹੈ . ਇਸੇ ਤਰ੍ਹਾਂ ਜਰਮਨੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਤੌਰਤੇ ਸੰਸਥਾਵਾਂ ਦੇ ਰੂਪ ਵਿੱਚ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ ਜਾਂ ਫਿਰ ਕਈ ਵਾਰੀ ਇੱਕ ਜਥੇਬੰਦੀ ਵਿੱਚ ਵੱਖ ਵੱਖ ਸੋਚ ਜਾਂ ਸੰਪਰਦਾਈ ਸੋਚ ਹੋਣ ਕਰਕੇ ਆਪਣੇ ਵੀਚਾਰਾਂ ਦਾ ਖੁੱਲਕੇ ਇਜ਼ਹਾਰ ਨਹੀ ਕਰ ਸਕਦੇ . ਸੋ ਇਹਨਾਂ ਸਭ ਗੱਲਾਂ ਨੂੰ ਵੀਚਾਰਕੇ ਮਨੁੱਖੀ ਜੀਵਨ ਜਾਚ ਦੇ ਖਜ਼ਾਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਲਿਆਣਕਾਰੀ
ਗੁਰਬਾਣੀ ਨੂੰ ਆਪ ਪੜ੍ਹਨਾ ਵੀਚਾਰਨਾ ਤੇ ਇਸੇ ਦੇ ਪ੍ਰਚਾਰ ਵਾਸਤੇ “ਕੇਂਦਰੀ ਸਿੱਖ ਕੌਂਸਲ ਜਰਮਨੀ”(Zentralrat der Sikhs in Deutschland) ਦੀ ਸਥਪਾਨਾ ਕੀਤੀ ਜਾ ਰਿਹੀ ਹੈ
ਫੈਡਰੇਸਨ ਆਗੂ ਭਾਈ ਗੁਰਾਇਆ ਨੇ ਕਿਹਾ ਹੈ ਕਿ ਉਹ ਇਸ ਕਾਰਜ ਵਾਸਤੇ ਜਰਮਨ ਦੇ ਵੀਚਾਰਵਾਨ, ਗੁਰਬਾਣੀ ਦੇ ਗਿਆਤਾ, ਸਿਆਣੇ ,ਸੂਝਵਾਨ ਗੁਰਸਿੱਖਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ,ਕਿ ਉਹ ਇਸ ਸੰਸਥਾਂ ਲਈ ਆਪਣੇ ਕੀਮਤੀ ਵੀਚਾਰ, ਸੁਝਾਅ ਤੇ ਇਸ ਨੂੰ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਉਹ ਇਹਨਾਂ ਦੇ ਕੀਮਤੀ ਸੁਝਾਵਾਂ ਦੇ ਸਗ੍ਰਹਿ ਨੂੰ ਇਕਤੱਰ ਕਰਕੇ ਕੇਂਦਰੀ ਸਿੱਖ ਕੌਂਸਲ ਜਰਮਨੀ ਦੇ ਮੈਬਰਾਂ ਦਾ ਵਿਸ਼ੇਸ਼ ਇਜਲਾਸ ਸੱਦ ਕੇ ਫਿਰ ਇਸ ਦਾ ਢਾਂਚਾ ਅਨਾਉਸ ਕੀਤਾ ਜਾਵੇਗਾ . ਕੇਂਦਰੀ ਸਿੱਖ ਕੌਂਸਲ ਜਰਮਨੀ ਦਾ ਸਿਰਫ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਮੰਨਣ ਵਾਲਾ ਹੀ ਮੈਬਰ ਬਣ ਸਕਦਾ ਹੈ . ਕੇਂਦਰੀ ਸਿੱਖ ਕੌਂਸਲ ਜਰਮਨੀ ਦਾ ਮੁੱਖ ਉਦੇਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨੂੰ ਸਮਝਣਾ ਤੇ ਇਸ ਦਾ ਪ੍ਰਚਾਰ ਕਰਨਾ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲੇ ਕਰਨਾ , ਲੋੜਬੰਦਾਂ ਦੀ ਮਦੱਦ ਕਰਨਾ ਹੈ . ਇਹਨਾਂ ਉਦੇਸ਼ਾਂ ਲਈ ਆਪ ਜੀ ਦੇ ਭਰਪੂਰ ਸਹਿਯੋਗ ਦੀ ਲੋੜ ਹੈ . ਇਸ ਲਈ ਆਪ ਜੀ ਨੂੰ ਕੇਂਦਰੀ ਸਿੱਖ ਕੌਸਲ ਜਰਮਨੀ ਦੇ ਮੈਬਰ ਬਣਨ ਲਈ ਬੇਨਤੀ ਕੀਤੀ ਜਾਦੀ ਹੈ . ਇਸ ਦੇ ਮੈਬਰ ਬਣ ਲਈ ਇਹ ਪ੍ਰਣ ਜਰੂਰ ਕਰਨਾ ਹੋਵੇਗਾ ਕਿ :
ਮੈਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਨਹੀਂ ਮੰਨਦਾ/ਮੰਨਦੀ ਹਾਂ . ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਅੱਗੇ ਸਿਰ ਨਹੀ ਝੁਕਾਵਾਗਾਂ .