ਈਪਰ :( ਪ੍ਰਗਟ ਸਿੰਘ ਜੋਧਪੁਰੀ ) ਪਿਓੁ- ਪੁੱਤਰ ਦੇ ਪਵਿੱਤਰ ਰਿਸਤੇ ਨੂੰ ਕਲੰਕਤ ਕਰਦਿਆਂ ਅਪਣੇ ਹੀ 5 ਸਾਲਾਂ ਮਾਸੂਮ ਪੁੱਤਰ ਨਾਲ ਮੂੰਹ ਕਾਲਾ ਕਰਨ ਵਾਲੇ ਇੱਕ 29 ਸਾਲਾ ਫਰੈਂਚ ਗੋਰੇ ਨੂੰ ਈਪਰ ਦੀ ਅਦਾਲਤ ਨੇ 4 ਸਾਲ ਦੀ ਸਜਾ ਸੁਣਾਈ ਹੈ ।
ਬੇਸੱਕ ਅਦਾਲਤ ਦੇ ਫੈਸਲੇ ਅਨੁਸਾਰ ਪੀੜਤ ਬੱਚੇ ਅਤੇ ਉਸਦੀ ਮਾਂ ਨੂੰ ਮੁਆਵਜਾ ਵੀ ਮਿਲੇਗਾ ਪਰ ਕਰੜੀਆਂ ਪਾਬੰਦੀਆਂ ਲਗਾ ਕੇ ਰਿਹਾਅ ਕਰਨ ਬਦਲੇ ਸਥਾਨਕ ਅਦਾਲਤ ਨੂੰ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾਂ ਪੈ ਰਿਹਾ ਹੈ ।