ਨੌਜਵਾਨ ਪੰਜਾਬੀ ਗਾਇਕ ਜੋੜੀ ਦੀਪ ਢਿੱਲ੍ਹੋ ਅਤੇ ਜੈਸ਼ਮੀਨ ਜੱਸੀ ਯੂਰਪ 'ਚ


ਈਪਰ( ਪ੍ਰਗਟ ਸਿੰਘ ਜੋਧਪੁਰੀ ) ਸਤਿਕਾਰ ਬਜੁਰਗਾਂ ਦਾ, ਪਾਣੀ ਦੀ ਵਾਰੀ, ਬੈਸਟ ਫਰੈਂਡ ਅਤੇ ਪੀਜੀ ਵਰਗੇ ਗੀਤਾਂ ਨਾਲ ਚਰਚਾ 'ਚ ਆਈ ਨੌਜਵਾਨ ਵਰਗ ਦੀ ਚਹੇਤੀ ਪੰਜਾਬੀ ਗਾਇਕ ਜੋੜੀ ਦੀਪ ਢਿੱਲ੍ਹੋ ਅਤੇ ਜੈਸ਼ਮੀਨ ਜੱਸੀ ਇੰਨ੍ਹੀ ਦਿਨੀ ਯੂਰਪ 'ਚ ਸ਼ੋਅ ਕਰ ਰਹੇ ਹਨ । ਪੰਜਾਬੀ ਸੰਗੀਤ ਪ੍ਰਮੀਆਂ ਦੀ ਝੋਲੀ 4 ਕੈਸਿਟਾਂ ,ਪੀਜੀ, ਰੇਡਰ,ਬੈਸਟ ਫਰੈਂਡ ਅਤੇ ਇਸੇ ਮਹੀਨੇ ਰਿਲੀਜ ਹੋਈ ਧਾਰਮਿਕ ਟੇਪ ''ਮੇਰੇ ਸਹਿਨਸ਼ਾਹ'' ਪਾਉਣ ਵਾਲੀ ਇਹ ਜੋੜੀ ਇੱਕ ਮਹੀਨਾਂ ਯੂਰਪ ਭਰ 'ਚ ਸ਼ੋਅ ਕਰੇਗੀ ।ਪਿਛਲੇ ਹਫਤੇ ਜਰਮਨੀ ਦੇ ਫਰੈਂਕਫਰਟ 'ਚ ਕਾਮਯਾਬ ਸ਼ੋਅ ਤੋ ਬਾਅਦ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਸਹਿਰ ਕੋਲਨ 'ਚ ਅਗਲਾ ਸ਼ੋਅ ਤਿੰਨ ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ । ਗੱਲਬਾਤ ਕਰਨ ਦੇ ਚਾਹਵਾਨ ਸਰੋਤੇ ਇਸ ਨੰ: 004915203995369 004915203995369 'ਤੇ ਸੰਪਰਕ ਕਰ ਸਕਦੇ ਹਨ ।