ਬੈਲਜ਼ੀਅਮ ਚੋਣਾਂ 'ਚ ਸਿੱਖਾਂ ਵੱਲੋਂ ਸ਼ੋਸਲ ਪਾਰਟੀ ਨੂੰ ਹਿਮਾਇਤ




ਈਪਰ ( ਪ੍ਰਗਟ ਸਿੰਘ ਜੋਧਪੁਰੀ ) 13 ਜੂਨ ਨੂੰ ਹੋ ਰਹੀਆਂ ਮੱਧਕਾਲੀ ਚੋਣਾਂ ਦੌਰਾਂਨ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਏਸੀਅਨ ਭਾਈਚਾਰੇ ਵੱਲੋਂ ਫਲਾਂਦਰਨ ਸਟੇਟ 'ਚ ਸ਼ੋਸਲ ਪਾਰਟੀ (ਅ) ਨੂੰ ਹਿਮਾਇਤ ਕੀਤੀ ਜਾ ਰਹੀ ਹੈ । ਕੱਲ ਵਿਦੇਸੀਆਂ ਦੀ ਸੰਘਣੀ ਵਸੋਂ ਵਾਲੇ ਸਹਿਰ ਗੈਂਟ 'ਚੋ ਲੋਕ ਸਭਾ ਲਈ ਪਾਰਟੀ ਉਮੀਦਵਾਰ ਅਤੇ ਉਘੇ ਵਕੀਲ ਮਿ: ਫਰਾਂਇਸ ਬੇਰਤਰਾਂਦ ਦੇ ਸਮਰਥਕਾਂ ਨੇ ਇੱਕ ਬੈਠਕ ਕਰ ਕੇ ਉਸ ਦੀ ਹਿਮਾਇਤ ਕਰਨ ਦਾ ਐਲਾਂਨ ਕੀਤਾ ਜਿਸ ਵਿੱਚ ਸਿੱਖ ਭਾਈਚਾਰੇ ਵੱਲੋਂ ਜਗਦੀਸ਼ ਸਿੰਘ ਭੂਰਾ, ਗੁਰਮੁੱਖ ਸਿੰਘ ਢਿੱਲ੍ਹੋ, ਸ: ਬਲਕਾਰ ਸਿੰਘ ਨੀਟਾ, ਹਰਜਿੰਦਂਰ ਸਿੰਘ ਔਜਲਾ, ਬਲਜਿੰਦਂਰ ਸਿੰਘ ਜਿੰਦੂ, ਰਿੰਪਾਂ ਗੈਂਟ,ਗੁਰਦਿਆਲ ਸਿੰਘ, ਪ੍ਰਮਜੀਤ ਸਿੰਘ ਪੰਮੀ ਸਮੇਤ ਪਾਕਿਸਤਾਨੀ ਅਤੇ ਤੁਰਕੀ ਮੂਲ ਦੇ ਸਮਰਥਕਾਂ ਨੇ ਹਿੱਸਾ ਲਿਆ ਅਤੇ ਅਪਣੀਆਂ ਸਮੱਸਿਆਵਾਂ ਬਿਆਂਨਦਿਆ ਦੱਸਿਆ ਕਿ ਕਿਸ ਤਰਾਂ ਗੈਂਟ ਪ੍ਰਸਾਂਸ਼ਨ ਵੱਲੋਂ ਗਰਮੀ 'ਚ ਲੱਗਣ ਵਾਲੇ ਮੇਲੇ ਦੌਰਾਂਨ ਨਾਈਟ ਸੌਪਾਂ 'ਤੇ ਬਾਰਾਂ ਵਜੇ ਤੋ ਬਾਅਦ ਪਾਬੰਦੀ ਲਗਾ ਕੇ ਛੋਟੇ ਦੁਕਾਨਦਾਰਾਂ ਦਾ ਗਲਾ ਘੁਟਿਆ ਜਾ ਰਿਹਾ ਹੈ । ਜਿਸ ਦੇ ਹੱਲ ਲਈ ਲੋਕ ਸਭਾ ਉਮੀਦਵਾਰ ਤੁਰੰਤ ਕਦਮ ਚੁੱਕਣ ਦਾ ਵਾਅਦਾ ਕੀਤਾ ।
ਇਸ ਸਮੇਂ ਮਿ: ਫਰਾਂਇਸ ਨੇ ਪਰਵਾਸੀਆਂ ਨਾਲ ਇੱਕਜੁਟਦਾ ਪ੍ਰਗਟਾਉਦਿਆਂ ਦੱਸਿਆ ਕਿ ਕਿਸ ਤਰਾਂ ਉਹਨਾਂ ਨੇ ਅਪਣੇ ਖੇਤਰ Ḕਚ ਪ੍ਰਸਾਸਨਕ ਅਹੁਦੇ 'ਤੇ ਹੁੰਦਿਆਂ ਵਿਦੇਸੀਆਂ ਖਿਲਾਫ ਬਣਨ ਵਾਲੇ ਕਿਸੇ ਕਾਨੂੰਨ 'ਤੇ ਦਸਤਕ ਨਹੀ ਕੀਤੇ। ਉਹਨਾਂ ਪਾਰਟੀ ਦੇ ਚੋਣਮੈਨੀਫੈਸਟੋ ਬਾਰੇ ਦੱਸਿਆ ਕਿ ਉਹਨਾਂ ਦੀ ਪਾਰਟੀ ਪੈਂਨਸ਼ਨ 'ਚ ਵਾਧਾ, ਘੱਟ ਆਮਦਨ 'ਤੇ ਟੈਕਸਾਂ 'ਚ ਕਟੌਤੀ, ਬਿਜਲੀ ਨੂੰ ਨਿੱਜੀ ਹੱਥਾਂ 'ਚੋ ਕੱਢ ਕੇ ਲੋਕਾਂ ਨੂੰ ਸਸਤੇ ਭਾਅ ਉਪਲਭਦ ਕਰਵਾਉਣਾ,ਬਿਹਤਰ ਸਿਹਤ ਸਹੂਲਤਾਂ ਜਿਹੇ ਮੁੱਦਿਆ ਦੇ ਨਾਲ ਨਾਲ ਵਿਦੇਸੀਆਂ ਲਈ ਬਰਾਬਰ ਦੇ ਹੱਕਾਂ 'ਚ ਅਵਾਜ ਉਠਾਉਣ ਸਮੇਤ ਕੁਝ ਧਿਰਾਂ ਵੱਲੋਂ ਫਰੈਂਚ ਅਤੇ ਫਲਾਮਿਸ਼ ਭਸ਼ਾਵਾਂ ਦੇ ਅਧਾਰ 'ਤੇ ਬੈਲਜੀਅਮ ਦੇ ਬਟਵਾਰੇ ਦੀਆਂ ਕੀਤੀਆਂ ਜਾ ਰਹੀਆਂ ਕੋਸਿਸਾਂ ਦਾ ਵੀ ਸਖਤ ਵਿਰੋਧ ਕਰੇਗੀ ।