ਈਪਰ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ਦੀ ਐਂਗਲੋ ਸਿੱਖ ਹੈਰੀਟੇਜ ਟਰਾਇਲ ਨਾਂ ਦੀ ਸੰਸਥਾਂ ਵਲੋਂ ਪਹਿਲੇ ਵਿਸ਼ਵ ਯੁੱਧ 'ਚ ਸ਼ਹੀਦ ਅਪਣੇ ਪੁਰਖਿਆਂ ਦੇ ਸਹੀਦੀ ਅਸਥਾਨਾਂ ਦੀ ਇੱਕ ਰੋਜਾ ਯਾਤਰਾ ਕੀਤੀ ਗਈ । ਗਾਈਡ ਨੇ ਉਹਨਾਂ ਨੂੰ ਦੱਸਿਆ ਕਿ ਕਿੰਝ ਨਵੰਬਰ 1914 'ਚ ਅੱਤ ਦੀ ਸਰਦੀ 'ਚ ਸਿੱਖ ਫੋਜੀਆਂ ਨੇ ਸਭ 'ਤੋ ਅੱਗੇ ਹੋ ਕੇ ਜਰਮਨਾਂ ਦਾ ਮੁਕਾਬਲਾ ਕੀਤਾ ।
ਸੰਸਥਾਂ ਵਲੋਂ ਸੁਰੂ ਕੀਤੇ ਸਲਾਨਾਂ ਟੂਰ ਦਾ ਇਹ ਉੱਦਮ ਦੂਸਰੀ ਵਾਰ ਸੀ ਜਿਸ ਵਿੱਚ ਇੰਗਲੈਂਡ ਦੇ ਜੰਮਪਲ ਬੱਚਿਆ ਵੀ ਨੇ ਹਿੱਸਾ ਲਿਆ ।
ਨਿਊ ਚੈਪਲ (ਫਰਾਂਸ ) ਵਿਚਲੀ ਭਾਰਤੀ ਫੋਜੀਆਂ ਦੀ ਯਾਦਗਾਰ, ਬਾਇਰਨਵਾਲਡ ਦਾ ਲੜਾਈ ਦਾ ਮੈਦਾਂਨ ਅਤੇ ਹੋਰ ਕਈ ਥਾਵਾਂ 'ਤੋ ਹੁੰਦੇ ਹੋਏ ਇਸ ਟੂਰ ਨੇ ਅਪਣੇ ਪੜਾਅ ਦਾ ਅੰਤ ਹਮੇਸ਼ਾ ਵਾਂਗ ਈਪਰ ਦੇ ਮੀਨਨ ਗੇਟ ( ਸ਼ਹੀਦੀ ਸਮਾਰਕ ) 'ਤੇ ਕੀਤਾ , ਜਿਥੇ ਹੁੰਦੀ ਰੋਜਾਨਾਂ ਪਰੇਡ 'ਚ ਹਿੱਸਾ ਲਿਆ ਅਤੇ ਸਿੱਖਾਂ ਸਮੇਤ ਵਿਸ਼ਵ ਯੁੱਧ ਦੇ ਸਮੂਹ ਸਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ।
ਸੈਕੜਿਆਂ ਦੀ ਗਿਣਤੀ 'ਚ ਹਾਜਰ ਸੈਲਾਨੀਆਂ ਦੀ ਮੌਜੂਦਗੀ 'ਚ ਸਿੰਘਾਂ ਨੇ ਬੋਲੇ ਸੋ ਨਿਹਾਲ ਦੇ ਅਕਾਸ਼ ਗੁਜਾਂਉ ਨਾਹਰੇ ਲਾਏ । ਦਸ ਸਾਲਾ ਬੱਚੀ ਜੀਵਨ ਕੌਰ ਅਨੁਸਾਰ ਲਾਸਟ ਪੋਸਟ ਸੈਰੋਮਨੀ 'ਚ ਲਿਆ ਹਿੱਸਾ ਇੱਕ ਯਾਦਗਾਰੀ ਪਲ ਸੀ 'ਤੇ ਮੈਨੂੰ ਬਰਤਾਨਵੀ-ਪੰਜਾਬੀ ਹੋਣ 'ਤੇ ਮਾਣ ਹੈ।
ਇਸੇ ਤਰਾ ਹੀ ਇੱਕ ਹੋਰ ਨੌਜਵਾਨ ਅੰਬੀਂ ਸੰਘੇੜਾ ਨੇ ਕਿਹਾ ਕਿ ਇਹ ਯਾਤਰਾ ਕਰਕੇ ਮੈਨੂੰ ਸਿੱਖਾਂ ਦੇ ਬਰਤਾਨਵੀ ਫੋਜ 'ਚ ਪਾਏ ਯੋਗਦਾਨ ਦੀ ਜਾਣਕਾਰੀ ਮਿਲੀ ਹੈ।
ਜਥੇ ਨਾਲ ਆਇਆ ਸਿੰਘ ਸਜਿਆ ਹੋਇਆ ਇੱਕ ਗੋਰਾ ਅਤੇ ਉਸਦਾ ਸੱਤ ਕੁ ਸਾਲ ਦਾ ਸਰਦਾਰ ਪੁੱਤਰ ਖਿੱਚ ਦਾ ਕੇਂਦਰ ਬਣਿਆ ਰਿਹਾ ।