ਬੈਲਜੀਅਮ 6 ਜੂਨ (ਪ੍ਰਗਟ ਸਿੰਘ ਜੋਧਪੁਰੀ) ਚੋਟੀ ਦੇ ਪੰਥਕ ਕਥਾਵਾਚਕ ‘ਤੇ ਉੱਘੇ ਸਿੱਖ ਪ੍ਰਚਾਰਕ ਗਿਆਨੀ ਗੁਰਬਖ਼ਸ ਸਿੰਘ ਗੁਲਸ਼ਨ ਯੂ ਕੇ ਵਾਲੇ ਜੋ ਇੰਨੀ ਦਿਨੀ ਗੁਰਮਤਿ ਪ੍ਰਚਾਰ ਹਿੱਤ ਬੈਲਜੀਅਮ ਪਹੁੰਚੇ ਹੋਏ ਹਨ ਨੇ ਇਥੋ ਦੇ ਇਤਿਹਾਸਿਕ ਸਹਿਰ ਈਪਰ ‘ਚ ਸਥਿਤ ਸਹੀਦੀ ਯਾਦਗਾਰ ਮੀਨਨ ਗੇਟ ‘ਤੇ ਪਹੰਚ ਕੇ ਪਹਿਲੇ ਵਿਸ਼ਵ ਯੁੱਧ ‘ਚ ਸ਼ਹੀਦ ਹੋਏ ਸਿੱਖਾਂ ਨੂੰ ਸਰਧਾਜਲੀ ਭੇਟ ਕੀਤੀ । ਲਾਸਟ ਪੋਸਟ ਸੈਰਮਨੀ ‘ਚ ਹਿੱਸਾ ਲੈਣ ‘ਤੋ ਬਾਅਦ ਗਿਆਨੀ ਜੀ ਨੇ ਬੈਡਫੋਰਡ ਸਮਸਾਂਨਘਾਟ ਜਾ ਕੇ ਉਥੇ ਸਸਕਾਰੇ ਗਏ ਕਿਸ਼ਨ ਸਿੰਘ ਅਤੇ ਹੋਰ ਭਾਰਤੀ ਫੌਜੀਆਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਫਿਰ ਸਿੰਤਰੂਧਨ ‘ਤੋ ਨਾਲ ਆਏ ਸਿੱਖ ਮਿਸ਼ਨਰੀ ਭਾਈ ਮਹਿੰਦਰ ਸਿੰਘ ਖਲਸਾ ਨੇ ਹੋਲੇਬੇਕੇ ‘ਚ ਭਾਰਤੀ ਫੌਜੀਆ ਦੀ ਯਾਦ ‘ਚ ਬਣਾਏ ਮੌਨੂੰਮੈਂਟ ਅਤੇ ਹੋਰ ਸਹੀਦੀ ਯਾਦਗਾਰਾਂ ਦਿਖਾਉਦਿਆਂ ਫਰੰਟ ਲਾਈਨ ‘ਤੇ ਹੋਈ ਗਹਿਗੱਚ ਲੜਾਈ ਬਾਰੇ ਵਿਸਥਾਰ ਨਾਲ ਚਾਨਣਾਂ ਪਾਇਆ।