ਈਪਰ (ਪ੍ਰਗਟ ਸਿੰਘ ਜੋਧਪੁਰੀ) ਤਕਰੀਬਨ ਪਿਛਲੇ ਦੋ ਦਹਾਕਿਆਂ ਤੋ ਬੈਲਜੀਅਮ ਰਹਿੰਦੇ ਇੱਕ ਸਿੱਖ ਨੌਜਵਾਨ ਸ: ਅਮਰਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਕਨੋਕੇ ਸਹਿਰ ਚ ਮੌਤ ਹੋ ਗਈ.
ਮ੍ਰਿਤਕ ਦੇ ਰਿਸਤੇਦਾਰ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਜਿਲੇ ਦੇ ਪਿੰਡ ਰਹੀਮਪੁਰ ਦੇ ਜੰਮਪਲ ਅਤੇ ਸ: ਭਜਨ ਸਿੰਘ ਦਾ ਪੁੱਤਰ ਜੋ 35 ਕੁ ਸਾਲ ਦਾ ਸੀ ਪਿੱਛੇ ਇੱਕ ਛੇ ਸਾਲਾ ਪੁੱਤਰ ਅਤੇ ਪਤਨੀ ਛੱਡ ਗਿਆ ਜੋ ਅਜੇ ਛੇ ਕੁ ਮਹੀਨੇ ਪਹਿਲਾਂ ਹੀ ਇਥੇ ਆਏ ਹਨ.
ਮ੍ਰਿਤਕ ਦਾ ਸੰਸਕਾਰ ਸੁਕਰਵਾਰ ਨੂੰ ਸਾਢੇ ਤਿੰਨ ਵਜੇ ਹੇਠ ਲਿਖੇ ਪਤੇ ਤੇ ਬਰੂਗੇ ਵਿਖੇ ਕੀਤਾ ਜਾਵੇਗਾ.
ਸ: ਅਮਰਜੀਤ ਸਿੰਘ ਦੀ ਇਸ ਬੇਵਕਤੀ ਮੌਤ ਤੇ ਇੰਟਰਨੈਸਨਲ ਸਿੱਖ ਕੌਸ਼ਲ ਦੇ ਚੇਅਰਮੈਨ ਭਾਈ ਜਗਦੀਸ਼ ਸਿੰਘ ਭੂਰਾ, ਸ: ਬਲਕਾਰ ਸਿੰਘ ਨੀਟਾ ਸਮੇਤ ਬਹੁਤ ਸਾਰੇ ਮਿੱਤਰਾਂ ਦੋਸਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ.
Zeelaan-2
Bruges Blue Tower