ਕੇਸ ਸੰਭਾਲ ਪ੍ਰਚਾਰ ਸੰਸਥਾਂ ਯੂਰਪ ਟੂਰ ਤੇ





ਈਪਰ (ਪ੍ਰਗਟ ਸਿੰਘ ਜੋਧਪੁਰੀ) ਕੇਸ ਅਤੇ ਦਸਤਾਰ ਦੀ ਚੜਦੀ ਕਲਾ ਲਈ ਯਤਨਸੀਲ ਕੇਸ ਸੰਭਾਲ ਪ੍ਰਚਾਰ ਸੰਸਥਾਂ ਅਮ੍ਰਿਤਸਰ ਦੇ ਪ੍ਰਚਾਰਕ ਅੱਜਕੱਲ ਯੂਰਪ ਟੂਰ ਤੇ ਹਨ। ਜੋ ਯੂਰਪ ਦੇ ਵੱਖ-ਵੱਖ ਦੇਸਾਂ ਦੇ ਗੁਰਦਵਾਰਿਆਂ ਚ ਪ੍ਰਚਾਰ ਅਤੇ ਕੀਰਤਨ ਕਰ ਰਹੇ ਹਨ ।
ਇਟਲੀ, ਜਰਮਨ, ਫਰਾਂਸ ਹੁੰਦੇ ਹੋਏ ਇੰਹਨਾਂ ਨੇ ਪ੍ਰਚਾਰਕਾਂ ਨੇ ਪਿਛਲੇ ਦੋ ਦਿਨ ਹਾਲਂਡ ਦੇ ਗੁਰੂਘਰ ਮਾਨ ਸਰੋਵਰ ਸਾਹਿਬ ਅਮੈਸਟਰਡਮ ਵਿਖੇ ਹਾਜਰੀ ਲਗਵਾਈ ਅਤੇ ਫਿਰ ਬੈਲਜੀਅਮ ਦੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਦੀਵਾਨ ਸਜਾਇਆ । ਬਰੂਸਲਜ਼ ਗੁਰੂਘਰ Ḕਚ ਦੀਵਾਨ ਸਮੇਂ ਸੰਸਥਾਂ ਦੇ ਚੇਅਰਮੈਨ ਸ: ਸੁਰਿੰਦਰਜੀਤ ਸਿੰਘ ਪਾਲ ਨੇ ਸੰਸਥਾਂ ਦੀਆਂ ਗਤੀਵਿਧੀਆਂ ਬਾਰੇ ਚਾਨਣਾਂ ਪਾਇਆ ਅਤੇ ਬੀਬੀ ਹਰਜੀਤ ਕੌਰ ਨੇ ਰਸਭਿੰਨਾਂ ਕੀਰਤਨ ਕੀਤਾ ।
ਸੰਸਥਾਂ ਦੇ ਬੱਚਿਆਂ ਦਮਨਵੀਰ ਸਿੰਘ ਨੇ ਖਿਦਰਾਣੇ ਦੀ ਢਾਬ ਬਾਰੇ ਅਤੇ ਸਹਿਜਵੀਰ ਸਿੰਘ, ਗੁਰਅਸੀਸ਼ ਕੌਰ ਅਤੇ ਅਸਲੀਨ ਕੌਰ ਨੇ ਧਾਰਮਿਕ ਕਵਿਤਾਵਾਂ ਪੜ੍ਹੀਆਂ ਅਤੇ ਅਪਣੀਆਂ ਕਿਤਾਬਾਂ ਇਸ ਗੁਰੂਘਰ ਚ ਨਵੀ ਬਣੀ ਲਾਇਬਰੇਰੀ ਨੂੰ ਭੇਟ ਕੀਤੀਆਂ । ਜਥੇ ਨਾਲ ਆਏ ਸ: ਭੁਪਿੰਦਰ ਸਿੰਘ ਹਾਲੈਂਡ ਨੇ ਵੀ ਵਿਸ਼ਵ ਯੁੱਧ ਨਾਲ ਸਬੰਧਿਤ ਅਪਦੀਆਂ ਖੋਜ ਭਰਪੂਰ ਤਿੰਨ ਪੁਸਤਕਾਂ ਦੇ ਦਸ ਸੈਟ ਵੀ ਲਾਇਬਰੇਰੀ ਨੂੰ ਭੇਟ ਕੀਤੇ।
ਸੰਸਥਾਂ ਦੇ ਆਏ ਅਹੁਦੇਦਾਰਾਂ ਨਾਲ ਸਿੱਖ ਟੀਵੀ ਦੇ ਜਸਵੀਰ ਸਿੰਘ ਜੱਸੀ ਵੱਲੋਂ ਕੀਤੀ ਜਾ ਰਹੀ ਇੰਟਰਵਿਉ ਸਮਂ ਗੁਰਦਵਾਰਾ ਕਮੇਟੀ ਵੱਲੋਂ ਜਗਦੀਸ਼ ਸਿੰਘ ਭੂਰਾ ਨੇ ਗੱਲਬਾਤ ਕਰਦਿਆਂ ਯੂਰਪ ਦੇ ਸਕੂਲਾਂ Ḕਚ ਸਿੱਖ ਬੱਚਿਆਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਦਸਦਿਆਂ ਮੰਗ ਕੀਤੀ ਇਸ ਸਮੱਸਿਆਂ ਦੇ ਹੱਲ ਲਈ ਸ੍ਰੋਮਣੀ ਕਮੇਟੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ (ਜੋ ਖੁਦ ਵੀ ਦਸਤਾਰਧਾਰੀ ਹਨ) ਨੂੰ ਗੰਭੀਰਤਾਂ ਨਾਲ ਯਤਨ ਕਰਨੇ ਚਾਹੀਦੇਂ ਹਨ । ਉਹਨਾਂ ਅੱਗੇ ਕਿਹਾ ਕਿ ਕੇਸ ਤੇ ਦਸਤਾਰ ਤਾਂ ਫਿਰ ਹੀ ਰਹਿਣਗੇ ਜੇ ਸਿੱਖੀ ਨੂੰ ਬਚਾਅ ਸਕਾਂਗੇ , ਇਸ ਲਈ ਸਭ ਤੋ ਪਹਿਲਾਂ ਸਿੱਖੀ ਤੇ ਅੰਦਰੋਂ ਤੇ ਬਾਹਰੋਂ ਹੋ ਰਹੇ ਹਮਲਿਆਂ ਨਾਲ ਨਜਿੱਠਣ ਦੀ ਲੋੜ ਹੈ ।
ਉਪਰੰਤ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਬਚਿਤਰ ਸਿੰਘ ਨੇ ਆਏ ਪ੍ਰਚਾਰਕਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ।
ਫਿਰ ਸੰਸਥਾਂ ਦੇ ਯਾਤਰੀਆਂ ਨੇ ਈਪਰ ਪਹੁੰਚ ਕੇ ਮੀਨਨ ਗੇਟ ਤੇ ਸਿੱਖ ਫੋਜੀਆਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਅਤੇ ਅੱਗੇ ਇੰਗਲੈਂੰਡ ਲਈ ਰਵਾਨਾਂ ਹੋ ਗਏ ।