ਭਾਰਤ ਨੇ 3-2 ਨਾਲ ਬੈਲਜ਼ੀਅਮ 'ਤੋ ਜਿੱਤਿਆ ਦੂਸਰਾ ਹਾਕੀ ਟੈਸਟ ਮੈਚ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਅਤੇ ਭਾਰਤ ਵਿਚਕਾਰ ਖੇਡੇ ਜਾ ਰਹੇ ਹਾਕੀ ਟੈਸਟ ਮੈਚਾਂ ਦੀ ਲੜੀ 'ਚੋ 13 ਜੁਲਾਈ ਨੂੰ ਤੈਮਸੇ ਵਿਖੇ ਖੇਡਿਆ ਗਿਆ ਪਹਿਲਾ ਮੈਚ 3-3 ਨਾਲ ਬਰਾਬਰ ਰਹਿ ਗਿਆ ਸੀ ਪਰ ਅੱਜ ਅਂਟਵਰਪਨ ਨੇੜੇ ਬਰੈਖਤ 'ਚ ਖੇਡੇ ਗਏ ਦੂਸਰੇ ਮੈਚ ਦੌਰਾਨ ਭਾਰਤ ਨੇ ਬੈਲਜ਼ੀਅਮ ਨੂੰ 3-2 ਨਾਲ ਹਰਾ ਦਿਤਾ । ਇਸ ਮੈਚ ਦੌਰਾਨ 2 ਗੋਲ ਸੰਦੀਪ ਸਿੰਘ ਅਤੇ ਇੱਕ ਗੋਲ ਰਾਜਪਾਲ ਸਿੰਘ ਨੇ ਕੀਤਾ । ਤੀਸਰਾ ਮੈਚ ਕੱਲ ਬਰੂਸ਼ਲ ਵਿਖੇ ਖੇਡਿਆ ਜਾਵੇਗਾ ।
ਇਸ ਸ਼ਮੇ ਬਹੁਤ ਸਾਰੇ ਹਾਕੀ ਪ੍ਰੇਮੀ ਵੀ ਪਹੁੰਚੇ ਹੋਏ ਸਨ ਜ੍ਹਿਨਾਂ 'ਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਗੁਰਦਾਵਰਸਿੰਘ ਗਾਬਾ, ਗੁਰਬੰਦਨ ਸਿੰਘ ਲਾਲੀ, ਬਲਿਹਾਰ ਸਿੰਘ, ਕੁਲਵਿੰਦਰ ਸਿੰਘ ਮਿੰਟਾਂ, ਜਥੇਦਾਰ ਗੁਰਦੇਵ ਸਿੰਘ ਗੈਂਟ ਅਤੇ ਭਾਈ ਹਰਵਿੰਦਰ ਸਿੰਘ ਭਦੇੜੀ, ਭਾਈ ਜਗਦੀਸ਼ ਸਿੰਘ ਭੂਰਾ ਸਮੇਤ ਪੰਜਬ ਤੋ ਸਿੱਖੀ ਪ੍ਰਚਾਰ ਲਈ ਯੂਰਪ ਆਏ ਭਾਈ ਗੁਰਦਿਆਲ ਸਿੰਘ ਲੱਖਪੁਰ ਦੇ ਢਾਡੀ ਜਥੇ ਨੇ ਵੀ ਮੈਚ ਦਾ ਆਨੰਦ ਮਾਣਿਆ ਭਾਰਤੀ ਟੀਮ ਨਾਲ ਯਾਦਗਾਰੀ ਤਸਵੀਰ ਖਿਚਵਾਈ ।