ਬੈਲਜ਼ੀਅਮ ਦੀਆਂ ਪੰਥਕ ਜਥੇਬੰਦੀਆਂ ਵੱਲੋ ਭੋਗਲ ਅਤੇ ਨੰਦੜਾ ਪਰਿਵਾਰਾਂ ਨਾਲ ਦੁੱਖ਼ ਦਾ ਪ੍ਰਗਟਾਵਾ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ 'ਚੋ ਪਹਿਲਾ ਪੰਜਾਬੀ (ਇੰਟਰਨੈਟ) ਅਖ਼ਬਾਰ ''ਯੋਰਪ ਸਮਾਚਾਰ'' ਕੱਢਣ ਵਾਲੇ ਮੁੱਖ ਸੰਪਾਦਕ ਸ: ਹਰਜੀਤ ਸਿੰਘ ਨੰਦੜਾ ਅਤੇ ਕਈ ਪੰਜਾਂਬੀ ਅਖ਼ਬਾਰਾਂ ਦੇ ਸੀਨੀਅਰ ਪੱਤਰਕਾਰ ਅਤੇ ਐਨ ਆਰ ਆਈ ਸਭਾ ਬੈਲਜ਼ੀਅਮ ਦੇ ਮੀਤ ਪ੍ਰਧਾਨ ਸ: ਅਮਰਜੀਤ ਸਿੰਘ ਭੋਗਲ ਦੇ ਕੁੜਮ ਅਤੇ ਸ: ਨੰਦੜਾ ਦੇ ਪੂਜਨੀਕ ਪਿਤਾ ਸ: ਲਖਵਿੰਦਰ ਸਿੰਘ ਜੀ ਨੰਦੜਾ ਜ੍ਹਿਨਾਂ ਦੀ ਡੁਬਈ 'ਚ ਦਿਲ ਦੇ ਦੌਰੇ ਕਾਰਨ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ । ਇਸ ਬੇਵਕਤੀ ਮੌਤ 'ਤੇ ਇਸ ਦੁੱਖ ਦੀ ਘੜੀ 'ਚ ਸਾਮਲ ਹੁੰਦਿਆਂ ਬੈਲਜ਼ੀਅਮ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ (ਸ਼ਹੀਦ ਤਲਵਿੰਦਰ ਸਿੰਘ) ਦੇ ਭਾਈ ਹਰਵਿੰਦਰ ਸਿੰਘ ਭਦੇੜੀ ਅਤੇ ਇੰਟਰਨੈਸਨਲ ਸਿੱਖ਼ ਕੌਸ਼ਲ ਦੇ ਚੇਅਰਮੈਨ ਭਾਈ ਜਗਦੀਸ਼ ਸਿੰਘ ਭੂਰਾ, ਬਲਜਿੰਦਰ ਸਿੰਘ ਜਿੰਦੂ ਅਤੇ ਸਮੂਹ ਮੈਬਰਾਂ ਨੇ ਭੋਗਲ ਅਤੇ ਨੰਦੜਾ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਹੈ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ 'ਚ ਵਾਹਿਗੁਰੂ ਦੋਨਾਂ ਪਰਿਵਾਰਾਂ ਨੂੰ ਭਾਣਾਂ ਮੰਨਣ ਦਾ ਬਲ ਅਤੇ ਚੜਦੀਆਂ ਕਲਾਂ ਬਖ਼ਸੇ ।