2-0 ਨਲ ਜਿੱਤੀ ਹਾਕੀ ਟੈਸਟ ਮੈਚਾਂ ਦੀ ਲੜੀ
ਈਪਰ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਅਤੇ ਭਾਰਤ ਵਿਚਕਾਰ ਖੇਡੇ ਜਾ ਰਹੇ ਹਾਕੀ ਟੈਸਟ ਮੈਚਾਂ ਦੀ ਲੜੀ ਦੇ ਵੇਲਿੰਗਟਨ 'ਚ ਖੇਡੇ ਗਏ ਤੀਸਰੇ ਅਤੇ ਆਖਰੀ ਮੈਚ ਦੌਰਾਨ ਭਾਰਤ ਨੇ ਮੇਜ਼ਵਾਨ ਬੈਲਜ਼ੀਅਮ ਨੂੰ 6-0 ਨਾਲ ਹਰਾ ਦਿਤਾ ਅਤੇ ਲੜੀ 2-0 ਦੇ ਫਰਕ ਨਾਲ ਜਿੱਤ ਲਈ । ਮੈਚ ਦੇ 18ਵੇਂ ਮਿੰਟ 'ਚ ਗੋਲ ਕਰ ਕੇ ਸੰਦੀਪ ਸਿੰਘ ਨੇ ਭਾਰਤ ਦਾ ਖਾਤਾ ਖੋਲ੍ਹਿਆ ਬੱਸ ਫਿਰ ਤਾਂ ਪੂਰੇ ਮੈਚ 'ਚ ਭਾਰਤੀ ਖਿਡਾਰੀ ਛਾਏ ਰਹੇ । ਬੈਲਜ਼ੀਅਮ ਵੱਲੋਂ ਕੀਤੀਆ ਦੋ ਕੋਸਿਸਾਂ ਨੂੰ ਭਾਰਤੀ ਗੋਲਚੀ ਨੇ ਅਸਫਲ ਬਣਾ ਦਿੱਤਾ ।
ਇਸ ਮੈਚ ਦੌਰਾਨ 2 ਗੋਲ ਸੰਦੀਪ ਸਿੰਘ ਅਤੇ ਇੱਕ-ਇੱਕ ਗੋਲ ਦਾਨਿਸ਼, ਧਨੰਜੇ, ਤੁਸਾਰ ਅਤੇ ਸਵਰਨਜੀਤ ਸਿੰਘ ਨੇ ਕੀਤਾ ।