ਈਪਰ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ 'ਚੋ ਪਹਿਲਾ ਪੰਜਾਬੀ (ਇੰਟਰਨੈਟ) ਅਖ਼ਬਾਰ ਯੋਰਪ ਸਮਾਚਾਰ ਕੱਢਣ ਵਾਲੇ ਮੁੱਖ ਸੰਪਾਦਕ ਸ: ਹਰਜੀਤ ਸਿੰਘ ਨੰਦੜਾ ਅਤੇ ਸੀਨੀਅਰ ਪੱਤਰਕਾਰ ਅਤੇ ਐਨ ਆਰ ਆਈ ਸਭਾ ਬੈਲਜ਼ੀਅਮ ਦੇ ਮੀਤ ਪ੍ਰਧਾਨ ਸ: ਅਮਰਜੀਤ ਸਿੰਘ ਭੋਗਲ ਨੂੰ ਉਸ ਵੇਲੇ ਗਹਿਰਾ ਸਦਮਾਂ ਲੱਗਾ ਜਦ ਸ: ਭੋਗਲ ਦੇ ਕੁੜਮ ਅਤੇ ਸ: ਨੰਦੜਾ ਦੇ ਪੂਜਨੀਕ ਪਿਤਾ ਸ: ਲਖਵਿੰਦਰ ਸਿੰਘ ਜੀ ਨੰਦੜਾ ਦੀ ਕੱਲ ਡੁਬਈ 'ਚ ਦਿਲ ਦੇ ਦੌਰੇ ਕਾਰਨ ਬੇਵਕਤੀ ਮੌਤ ਹੋ ਗਈ ।
ਐਨ ਆਰ ਆਈ ਸਭਾ ਬੈਲਜ਼ੀਅਮ ਵੱਲੋ ਭੋਗਲ ਅਤੇ ਨੰਦੜਾ ਪਰਿਵਾਰਾ ਨਾਲ ਦੁਖ਼ ਦਾ ਪ੍ਰਗਟਾਵਾ
ਇਸ ਦੁੱਖ ਦੀ ਘੜੀ 'ਚ ਸਾਮਲ ਹੁੰਦਿਆਂ ਆਰ ਆਈ ਸਭਾ ਬੈਲਜ਼ੀਅਮ ਦੇ ਪ੍ਰਧਾਨ ਸ: ਤਰਸੇਮ ਸਿੰਘ ਸ਼ੇਰਗਿਲ, ਚੇਅਰਮੈਨ ਅਵਤਾਰ ਸਿੰਘ ਛੋਕਰ, ਸੱਜਣ ਸਿੰਘ ਵਿਰਦੀ , ਜਗਦੀਸ਼ ਸਿੰਘ ਗਰੇਵਾਲ ਅਤੇ ਗੁਰਦਾਵਰ ਸਿੰਘ ਗਾਬਾ ਨੇ ਭੋਗਲ ਅਤੇ ਨੰਦੜਾ ਪਰਿਵਾਰਾ ਨਾਲ ਦੁਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਬੇਸੱਕ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਪਰ ਪ੍ਰਮਾਤਮਾ ਦੋਨੋ ਪਰਿਵਾਰਾਂ ਨੂੰ ਭਾਣਾਂ ਮੰਨਣ ਦਾ ਬਲ ਬਖ਼ਸੇ ।
ਇਹਨਾਂ 'ਤੋ ਇਲਾਵਾ ਉਘੇ ਪੰਜਾਬੀ ਲੇਖਕ ਅਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਨੇ ਦੋਨਾਂ ਪਰਿਵਾਰਾ ਦੇ ਦੁੱਖ 'ਚ ਸਰੀਕ ਹੁੰਦਿਆਂ ਸ: ਲਖਵਿੰਦਰ ਸਿੰਘ ਜੀ ਨੰਦੜਾ ਦੀ ਬੇਵਕਤੀ ਮੌਤ 'ਤੇ ਅਫਸੋਸ ਪ੍ਰਗਟ ਕੀਤਾ ਹੈ ।
ਇਕ ਹੋਰ ਵੱਖਰੇ ਬਿਆਨ 'ਚ ਪੰਜਾਬੀ ਸੋਸਲ ਨੈਟਵਰਕ ਦੇ ਮੈਬਰਾਂ ਬਖਸੀਸ਼ ਸਿੰਘ ਜੇਜੀ , ਗੁਰਤੇਜ ਸਿੰਘ ਸੰਧੂ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ ਤੂਰ, ਕੁਲਵੀਰ ਸਿੰਘ ਨਡਾਲੋ, ਪ੍ਰਗਟ ਸਿੰਘ ਜੋਧਪੁਰੀ, ਸੁਨੀਲ ਕੁਮਾਰ ਹੈਪੀ, ਰਾਜ ਕੁਮਾਰ ਕਟਸਿੰਘਨ ਜਰਮਨੀ ਅਤੇ ਅਮਰਜੀਤ ਸਿੰਘ ਸਵੀਡਿਨ ਨੇ ਵੀ ਭੋਗਲ ਅਤੇ ਨੰਦੜਾ ਪਰਿਵਾਰਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।