ਫ਼ਿਰੋਜ਼ਪੁਰ 14 ਜੁਲਾਈ ( ਹਰਿੰਦਰ ਭੁੱਲਰ ) ਮੋਬਾਇਲ ਰੇਡੀਏਸ਼ਨ ਕਿੰਨੀ ਖਤਰਨਾਕ ਹੋ ਸਕਦੀ ਹੈ ਇਸ ਬਾ
ਰੇ ਮਾਹਰ ਸਾਨੂੰ ਗਾਹੇ - ਬਗਾਹੇ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਭਵਿੱਖ ਵਿੱਚ ਇਸ ਦੇ ਦੂਰਗਾਮੀ ਸਿੱਟਿਆਂ ਬਾਰੇ ਵੀ ਸੂਚਿਤ ਕਰਦੇ ਰਹਿੰਦੇ ਹਨ ਪਰ ਇਸ ਦਾ ਅਸਰ ਐਨੀਂ ਜਲਦੀ ਹੋਣਾ ਸ਼ੁਰੂ ਹੋ ਜਾਵੇਗਾ ਇਸ ਬਾਰੇ ਤਾਂ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ . ਇਸ ਦੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਛਾਉਣੀ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਆਲੇ ਵਾਲ਼ਾ ਵਿਖੇ ਪ੍ਰਤੱਖ ਦੇਖੀ ਜਾ ਸਕਦੀ ਹੈ .
ਪਿੰਡ ਆਲੇ ਵਾਲ਼ਾ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ਼ ਦੇ ਬਿਲਕੁਲ ਨਾਲ ਇੱਕ ਪ੍ਰਾਈਵੇਟ ਮੋਬਾਇਲ ਕੰਪਨੀ ਨੇ ਆਪਣਾ ਟਾਵਰ ਪਿਛਲੇ ਲਗਭਗ ਪੰਜ ਸਾਲਾਂ ਤੋਂ ਲਗਾਇਆ ਹੋਇਆ ਹੈ ਅਤੇ ਇਹਨਾਂ ਪੰਜਾਂ ਸਾਲਾਂ ਦੌਰਾਨ ਪੈਦਾ ਹੋਣ ਵਾਲੇ ਬੱਚਿਆਂ ' ਤੇ ਇਸਦੀ ਰੈਡੀਏਸ਼ਨ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਾ ਹੈ . ਬੱਚਿਆਂ ਦਾ ਮੰਦ - ਬੁੱਧੀ ਹੋਣਾ , ਚਮੜੀ ਰੋਗ ਅਤੇ ਅੰਗਾਂ ਦਾ ਵਿੰਗੇ - ਟੇਢੇ ਹੋਣਾ ਵਰਗੇ ਲੱਛਣ ਸਪੱਸ਼ਟ ਦੇਖੇ ਜਾ ਸਕਦੇ ਹਨ . ਹਲਾਂਕਿ ਸਰਕਾਰ ਵੱਲੋਂ ਇਸ ਸਬੰਧੀ ਬੜੇ ਸਖ਼ਤ ਆਦੇਸ਼ ਹਨ ਕਿ ਕਿਸੇ ਵੀ ਸਕੂਲ਼ , ਹਸਪਤਾਲ ਜਾਂ ਰਿਹਾਇਸ਼ੀ ਇਲਾਕੇ ਦੇ ਨੇੜੇ ਮੋਬਾਇਲ ਟਾਵਰ ਨਹੀਂ ਲਗਾਇਆ ਜਾ ਸਕਦਾ ਪਰ ਇਹਨਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਸ ਸਕੂਲ਼ ਦੇ ਬਿਲਕੁਲ ਗੁਆਂਢ ਵਿੱਚ ਅਤੇ ਪਿੰਡ ਦੀ ਰਿਹਾਇਸ਼ ਦੇ ਵਿਚਕਾਰ ਇਸ ਟਾਵਰ ਨੂੰ ਲਗਾਇਆ ਗਿਆ ਹੈ ਅਤੇ ਸਿਤਮਜ਼ਰੀਫ਼ੀ ਦੀ ਹੱਦ ਦੇਖੋ ਕਿ ਆਪਣੇ ਨਿੱਜੀ ਮੁਫ਼ਾਦਾਂ ਦੀ ਖਾਤਰ ਸਾਰੇ ਪਿੰਡ ਦੀ ਸਿਹਤ ਨੂੰ ਖਤਰੇ ਵਿੱਚ ਪਾਉਣ ਵਾਲੇ ਜਿਸ ਬੰਦੇ ਨੇ ਆਪਣੀ ਜ਼ਮੀਨ ਵਿੱਚ ਇਹ ਟਾਵਰ ਲਗਵਾਇਆ ਹੈ ਉਸਦਾ ਇੱਕ ਮਿੰਨੀ ਸ਼ੈਲਰ ਵੀ ਇਸੇ ਹਦੂਦ ਅੰਦਰ ਹੈ ਅਤੇ ਇਸ ਮਿੰਨੀ ਸ਼ੈਲਰ ਦਾ ਘੱਟਾ - ਮਿੱਟੀ ਕੱਢਣ ਵਾਲੀ ਮਸ਼ੀਨ ਦਾ ਮੂੰਹ ਵੀ ਸਕੂਲ਼ ਵੱਲ ਨੂੰ ਹੀ ਕੀਤਾ ਹੋਇ
ਆ ਹੈ ਜੋ ਸਾਰਾ ਦਿਨ ਵੱਡੀ ਮਾਤਰਾ ਵਿੱਚ ਘੱਟਾ - ਮਿੱਟੀ ਅਤੇ ਗੰਦੀ ਬਦਬੂ ਸਕੂਲ਼ ਵੱਲ ਨੂੰ ਬਿਨਾਂ ਕਿਸੇ ਡਰ ਦੇ ਸੁੱਟਦਾ ਹੈ . ਸਕੂਲ਼ ਦੇ ਚੜ੍ਹਦੇ ਵਾਲੇ ਪਾਸੇ ਬਿਲਕੁਲ ਸਕੂਲ਼ ਦੀ ਕੰਧ ਦੇ ਨਾਲ ਇੱਕ ਛੱਪੜ ਹੈ ਜਿਸਦਾ ਬਦਬੂਦਾਰ ਪਾਣੀ ਅਤੇ ਮੱਛਰ ਸਾਰਾ ਦਿਨ ਬੱਚਿਆਂ ਅਤੇ ਅਧਿਆਪਕਾਂ ਨੂੰ ਪਰੇਸ਼ਾਨ ਕਰੀ ਰੱਖਦਾ ਹੈ . ਇਸ ਗੰਦੇ ਛੱਪੜ ਦਾ ਸਕੂਲ਼ ਦੇ ਪਾਣੀ ' ਤੇ ਇਹ ਅਸਰ ਹੋਇਆ ਹੈ ਕਿ ਹੁਣ ਸਕੂਲ਼ ਦਾ ਪਾਣੀ ਬਿਲਕੁਲ ਵੀ ਪੀਣ ਯੋਗ ਨਹੀਂ ਰਿਹਾ ਹੈ . ਕੁਝ ਸਮਾਂ ਪਹਿਲਾਂ ਹੀ ਸਕੂਲ਼ ਵਿੱਚ 250 ਫ਼ੁੱਟ ਡੂੰਘਾ ਬੋਰ ਕਰਵਾਇਆ ਗਿਆ ਸੀ ਪਰ ਉਸ ਵਿੱਚੋਂ ਵੀ ਜ਼ਹਿਰੀਲਾ ਪਾਣੀ ਹੀ ਬਾਹਰ ਨਿੱਕਲਿਆ ਹੈ ਜਿਸਨੂੰ ਕਿ ਮਜਬੂਰੀ ਵੱਸ ਬੱਚਿਆਂ ਨੂੰ ਪੀਣਾ ਪੈ ਰਿਹਾ ਹੈ . ਸਕੂਲ਼ ਦੇ ਬਿਲਕੁਲ ਨਾਲ - ਨਾਲ ਅਤੇ ਮੁੱਖ ਦਰਵਾਜ਼ੇ ਦੇ ਸਾਹਮਣੇ ਹਾਈ ਵੋਲਟੇਜ਼ ਬਿਜਲੀ ਦੀਆਂ ਦੋ ਲਾਈਨਾਂ ਲੰਘਦੀਆਂ ਹਨ ਅਤੇ ਉਹਨਾਂ ਦੇ ਖੰਭੇ ਸਕੂਲ ਦੇ ਦਰਵਾਜ਼ੇ ਦੇ ਬਿਲਕੁਲ ਨਾਲ ਹੈ ਜੋ ਕਿਸੇ ਵੀ ਸਮੇਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ .
ਇਸ ਸਬੰਧੀ ਸਕੂਲ਼ ਦੇ ਅਧਿਆਪਕਾਂ ਨੇ ਕਈ ਵਾਰ ਪਿੰਡ ਦੀ ਪੰਚਾਇਤ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕੀਤੀਆਂ ਹਨ ਪਰ ਅਜੇ ਤੱਕ ਵੀ ਪਰਨਾਲਾ ਉੱਥੇ ਦਾ ਉੱਥੇ ਹੈ . ਜੇਕਰ ਹਾਲਾਤ ਇੰਝ ਹੀ ਰਹੇ ਤਾਂ ਹੁਣ ਉਹ ਦਿਨ ਵੀ ਜ਼ਿਆਦਾ ਦੂਰ ਨਹੀਂ ਜਾਪਦਾ ਜਦ ਇਸ ਪਿੰਡ ਦੀ ਆਉਣ ਵਾਲੀ ਪੀੜ੍ਹੀ ਅਪਾਹਜ ਅਤੇ ਮਾਨਸਿਕ ਰੋਗੀ ਹੋਵੇਗੀ .