ਅੱਜ ਤੋਂ ਕਾਫ਼ੀ ਵਰ੍ਹੇ ਪਹਿਲਾਂ ਗਾਇਕ ਮਨਮੋਹਣ ਵਾਰਿਸ ਦੇ ਗੀਤ 'ਪੰਜਾਬੀ ਸ਼ੇਰਾ' ਵਿੱਚ ਬਤੌਰ ਮਾਡਲ
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਭੱਕਲਾਂ ਦੇ ਜੰਮਪਲ ਅਤੇ ਮਾਡਲਿੰਗ ਰਾਹੀਂ ਪਹਿਲਾਂ ਵੀਡੀਓਜ਼ ਅਤੇ ਫਿਰ ਫ਼ਿਲਮਾਂ ਵਿੱਚ ਆਏ ਗੋਲਡੀ ਨੇ ਇਸ ਫ਼ਿਲਮ ਵਿੱਚ ਇੱਕ ਅਜਿਹੇ ਕਾਲਜੀਏਟ ਮੁੰਡੇ ਦੀ ਭੂਮਿਕਾ ਨਿਭਾਈ ਹੈ ਜੋ ਆਪਣੇ ਪਿਆਰ ਦੀ ਪ੍ਰਾਪਤੀ ਲਈ ਸਭ ਨਾਲ ਜੰਗ ਲੜਦਾ ਹੈ। ਗੋਲਡੀ ਦਾ ਅਕਸ ਇੱਕ ਐਕਸ਼ਨ ਹੀਰੋ ਵਾਲਾ ਹੋਣ ਕਾਰਨ ਰੁਮਾਂਸ ਦੇ ਨਾਲ-ਨਾਲ ਉਸ ਦੇ ਹਿੱਸੇ ਕਾਫ਼ੀ ਲੜਾਈ ਵਾਲੇ ਦ੍ਰਿਸ਼ ਵੀ ਆਏ ਹਨ। ਉਸ ਅਨੁਸਾਰ ਜੇਕਰ ਫ਼ਿਲਮ ਦੀ ਕਹਾਣੀ ਵਧੀਆ ਹੋਵੇ ਅਤੇ ਉਸ ਕਹਾਣੀ ਦੇ ਅਨੁਸਾਰ ਹੀ ਪਾਤਰਾਂ ਦੀ ਚੋਣ ਕੀਤੀ ਜਾਵੇ ਤਾਂ ਨਿਸ਼ਚੇ ਹੀ ਫ਼ਿਲਮ ਸਫ਼ਲਤਾ ਪ੍ਰਾਪਤ ਕਰਦੀ ਹੈ। ਇਸ ਲਈ ਉਹ ਨਿਰਮਾਤਾ ਇਕਬਾਲ ਢਿੱਲੋਂ, ਸਹਿ-ਨਿਰਮਾਤਾ ਚਿੰਟੂ ਢਿੱਲੋਂ ਅਤੇ ਨਿਰਦੇਸ਼ਕ ਹਰਿੰਦਰ ਗਿੱਲ ਦਾ ਧੰਨਵਾਦੀ ਹੈ ਜਿੰਨ੍ਹਾਂ ਨੇ ਉਸ ਉੱਪਰ ਭਰੋਸਾ ਪ੍ਰਗਟਾਉਂਦਿਆਂ ਦੁਬਾਰਾ ਉਸ ਨੂੰ ਆਪਣੀ ਫ਼ਿਲਮ ਵਿੱਚ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਦਿੱਤਾ ਹੈ। ਉਸ ਅਨੁਸਾਰ ਇਹ ਫ਼ਿਲਮ ਸਚਮੁੱਚ ਹੀ ਉਸਦੇ ਦਿਲ ਦੇ ਬਹੁਤ ਕਰੀਬ ਹੈ ਅਤੇ ਇਸ ਵਿੱਚ ਕੰਮ ਕਰ ਕੇ ਉਸ ਨੂੰ ਬਹੁਤ ਆਨੰਦ ਆਇਆ ਹੈ। ਉਹ ਦਾਅਵੇ ਨਾਲ ਕਹਿੰਦਾ ਹੈ ਕਿ ਇਸ ਫ਼ਿਲਮ ਨੂੰ ਦੇਖ ਕੇ ਕੋਈ ਵੀ ਦਰਸ਼ਕ ਨਿਰਾਸ਼ ਨਹੀਂ ਜਾਵੇਗਾ ਹਰੇਕ ਵਰਗ ਦਾ ਦਰਸ਼ਕ ਇਸ ਫ਼ਿਲਮ ਨਾਲ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰੇਗਾ। 20 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਉਸ ਨਾਲ ਮਿਸ ਪੂਜਾ ਤੋਂ ਇਲਾਵਾ ਜਸ ਢਿੱਲੋਂ, ਕਰਤਾਰ ਚੀਮਾ, ਰਾਣਾ ਰਣਵੀਰ, ਅਨੀਤਾ ਸ਼ਬਦੀਸ਼, ਪਾਲੀ ਮਾਂਗਟ ਅਤੇ ਰਾਜ ਵਿਰਕ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਉਮੀਦ ਹੈ ਗੋਲਡੀ ਦੀ ਪਿਛਲੀ ਰਿਲੀਜ਼ ਹੋਈ ਫ਼ਿਲਮ 'ਮਹਿੰਦੀ ਵਾਲੇ ਹੱਥ' ਵਾਂਗ ਇਹ ਫ਼ਿਲਮ ਵੀ ਉਸ ਲਈ ਸਫ਼ਲਤਾ ਦਾ ਸਬੱਬ ਬਣੇਗੀ ।
ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਮੋਬਾਇਲ-9464008008
ਈ-ਮੇਲ-harinderbhullar420@yahoo.com